Home /News /national /

ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼: ਕਪਿਲ ਪੰਡਿਤ ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ

 Salman Khan's Farmhouse In Plot To Kill Him: ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਨੂੰ ਮਾਰਨ ਦੀ ਸਾਜ਼ਿਸ਼ ਮਾਮਲੇ ਵਿੱਚ ਜਾਂਚ ਕਰਨ ਲਈ ਮੁੰਬਈ ਪੁਲਿਸ ਪੰਜਾਬ ਪਹੁੰਚ ਗਈ ਹੈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਗੈਂਗਸਟਰ ਕਪਿਲ ਪੰਡਿਤ ਸਮੇਤ ਪੰਜਾਬ ਦੀਆਂ ਜੇਲਾਂ 'ਚ ਬੰਦ ਕਈ ਹੋਰ ਗੈਂਗਸਟਰਾਂ ਨਾਲ ਵੀ ਪੁੱਛਗਿੱਛ ਕਰੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਲਾਰੇਂਸ ਬਿਸ਼ਨੋਈ ਦੀ ਨੇ ਸਲਮਾਨ ਖਾਨ ਨੂੰ ਮਾਰ ਲਈ ਸਾਰੀ ਪਲੈਨਿੰਗ ਕਰ ਲਈ ਸੀ। ਜਿਸਨੂੰ ਲੈ ਕੇ ਹੈਰਾਨ ਕਰਨ ਵਾਲੇ ਕਈ ਖੁਲਾਸੇ ਹੋਏ ਹਨ। ਇਸ ਬਾਰੇ ਗੈਂਗਸਟਰ ਕਪਿਲ ਪੰਡਿਤ ਵੱਲੋਂ ਕਈ ਖੁਲਾਸੇ ਕੀਤੇ ਗਏ।

ਹੋਰ ਪੜ੍ਹੋ ...
 • Share this:

  ਚਾਰ ਮਹੀਨਿਆਂ ਤੋਂ ਚੱਲ ਰਹੀ ਸੀ ਪਲੈਨਿੰਗ

  ਗੈਂਗਸਟਰ ਕਪਿਲ ਪੰਡਿਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸਲਮਾਨ ਨੂੰ ਮਾਰਨ ਲਈ ਲਾਰੇਂਸ ਨੇ ਗੈਂਗ ਨਾਲ ਮਿਲ ਕੇ ਕਿਸ ਤਰ੍ਹਾਂ ਦੀ ਯੋਜਨਾ ਬਣਾਈ ਸੀ। ਉਸਨੇ ਦੱਸਿਆ ਕਿ ਸਲਮਾਨ ਨੂੰ ਮਾਰਨ ਲਈ ਚਾਰ ਮਹੀਨਿਆਂ ਤੋਂ ਪਲੈਨਿੰਗ ਚੱਲ ਰਹੀ ਸੀ। ਇਸ ਦੀ ਸਾਰੀ ਪਲੈਨਿੰਗ ਸਲਮਾਨ ਦੇ ਪਨਵੇਲ ਫਾਰਮ ਹਾਊਸ ਦੇ ਆਲੇ-ਦੁਆਲੇ ਰਹਿ ਕੇ ਕੀਤੀ ਗਈ ਸੀ। ਗੈਂਗਸਟਰਾਂ ਵੱਲੋਂ ਸਾਰਾ ਚਾਰਟ ਤਿਆਰ ਕਰ ਲਿਆ ਗਿਆ ਸੀ ਕਿ ਸਲਮਾਨ ਨੂੰ ਕਿਸ ਹਥਿਆਰ ਨਾਲ ਮਾਰਿਆ ਜਾਵੇਗਾ।

  ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਸਟਰਾਂ ਵੱਲੋਂ ਆਪਣੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਸਲਮਾਨ ਖਾਨ ਦੇ ਗਾਰਡਾਂ ਨਾਲ ਦੋਸਤੀ ਤੱਕ ਵੀ ਕਰ ਲਈ ਗਈ ਸੀ। ਕਪਿਲ ਪੰਡਿਤ ਨੇ ਇਹ ਵੀ ਦੱਸਿਆ ਕਿ ਉਸਨੇ ਖੁਦ ਤਿੰਨ ਲੋਕਾਂ ਨਾਲ ਮਿਲ ਕੇ ਸਲਮਾਨ ਦੇ ਬੰਗਲੇ ਦੀ ਰੇਕੀ ਕੀਤੀ ਸੀ। ਖੁਲਾਸਾ ਹੋਇਆ ਕਿ ਇਹ ਸਾਰੇ ਗੈਂਗਸਟਰ ਫਾਰਮ ਹਾਊਸ ਦੇ ਕੋਲ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸੀ। ਫਿਲਹਾਲ ਪੁਲਿਸ ਨੇ ਗੈਂਗਸਟਰਾਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਉਨ੍ਹਾਂ ਸਾਰਿਆਂ ਉੱਪਰ ਸ਼ਿਕੰਜਾ ਕੱਸ ਲਿਆ, ਇਸਦੇ ਨਾਲ ਅੱਜ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਕਪਿਲ ਪੰਡਿਤ ਸਣੇ ਜੇਲਾਂ 'ਚ ਬੰਦ ਕਈ ਹੋਰ ਗੈਂਗਸਟਰਾਂ ਤੋਂ ਸਵਾਲ ਕਰੇਗੀ।

  ਸੰਪਤ ਨਹਿਰਾ ਅਤੇ ਕਾਲੀ ਸ਼ੂਟਰ

  ਜਾਣਕਾਰੀ ਲਈ ਦੱਸ ਦੇਈਏ ਕਿ ਖਰੜ ਕ੍ਰਾਈਮ ਬ੍ਰਾਂਚ ਜਲਦ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਤ ਨਹਿਰਾ ਅਤੇ ਕਾਲੀ ਸ਼ੂਟਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਵੇਗੀ। ਦਰਅਸਲ, ਮੋਹਾਲੀ 'ਚ ਕਲੱਬ 'ਤੇ ਫਾਇਰਿੰਗ ਕਰਕੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰ ਸਕਦੀ ਹੈ।

  Published by:Anuradha Shukla
  First published:

  Tags: Lawrence Bishnoi, Mumbai, Police, Punjab, Salman Khan