ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਉੱਤਰੀ ਖੇਤਰ 'ਚ ਤੀਤਵਾਲ ਲਾਈਨ ਆਫ ਕੰਟਰੋਲ (ਐੱਲ.ਓ.ਸੀ.) ਦੇ ਨੇੜੇ ਪ੍ਰਾਚੀਨ ਮਾਤਾ ਸ਼ਾਰਦਾ ਦੇਵੀ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸੇਵਾ ਸ਼ਾਰਦਾ ਕਮੇਟੀ (ਐਸਐਸਸੀ) ਦੇ ਅਧਿਕਾਰੀਆਂ ਅਨੁਸਾਰ, ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸਥਿਤ ਇਸ ਮੰਦਰ ਦਾ ਨਿਰਮਾਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਸ਼ਾਰਦਾਪੀਠ ਮੰਦਰ ਦੀ ਸਦੀਆਂ ਪੁਰਾਣੀ ਤੀਰਥ ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ ਕੀਤਾ ਜਾਵੇਗਾ। ਮਸਜਿਦ ਦੇ ਨਾਲ-ਨਾਲ ਪੁਰਾਤਨ ਮੰਦਿਰ ਅਤੇ ਗੁਰਦੁਆਰੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਭਾਈਚਾਰਕ ਸਾਂਝ ਦੀ ਮਿਸਾਲ ਬਣ ਰਿਹਾ ਹੈ।
1947 ਵਿੱਚ ਵੰਡ ਤੋਂ ਬਾਅਦ, ਪ੍ਰਾਚੀਨ ਸ਼ਾਰਦਾ ਪੀਠ ਮੰਦਰ ਅਤੇ ਇਸਦੇ ਅਹਾਤੇ ਅਤੇ ਗੁਰਦੁਆਰੇ ਨੂੰ ਕਬਾਇਲੀ ਹਮਲਿਆਂ ਵਿੱਚ ਨੁਕਸਾਨ ਪਹੁੰਚਾਇਆ ਗਿਆ ਸੀ। ਉਦੋਂ ਤੋਂ ਇਹ ਜ਼ਮੀਨ ਉਜਾੜ ਪਈ ਹੈ। ਪਰ ਬਹੁਗਿਣਤੀ ਭਾਈਚਾਰੇ, ਜੋ ਕਿ ਮੁਸਲਮਾਨ ਹਨ, ਨੇ ਜ਼ਮੀਨ ਦੇ ਇਸ ਟੁਕੜੇ ਨੂੰ ਜਿਉਂ ਦਾ ਤਿਉਂ ਰੱਖਿਆ ਹੋਇਆ ਹੈ। ਸਾਲ 2021 ਵਿੱਚ, ਪਿੰਡ ਵਾਸੀਆਂ ਨੇ ਕਸ਼ਮੀਰੀ ਪੰਡਤਾਂ ਨੂੰ ਜ਼ਮੀਨ ਸੌਂਪ ਦਿੱਤੀ ਜਦੋਂ ਉਹ ਸਾਲਾਨਾ ਸ਼ਾਰਦਾ ਪੀਠ ਯਾਤਰਾ ਅਤੇ ਪੂਜਾ ਲਈ ਨੀਲਮ ਨਦੀ 'ਤੇ ਪਹੁੰਚੇ।
ਐਸਐਸਸੀ ਮੁਖੀ ਰਵਿੰਦਰ ਪੰਡਿਤਾ ਨੇ ਕਿਹਾ, "ਸ਼ਾਰਦਾ ਯਾਤਰਾ ਮੰਦਰ ਕਮੇਟੀ ਨੇ ਕਸ਼ਮੀਰ ਵਿੱਚ ਟਿਟਵਾਲ ਖੇਤਰ ਵਿੱਚ ਐਲਓਸੀ ਦੇ ਨਾਲ ਪ੍ਰਾਚੀਨ ਸ਼ਾਰਦਾ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਅਤੇ ਸਥਾਨਕ ਲੋਕਾਂ ਨੇ ਵੀ ਸ਼ਿਰਕਤ ਕੀਤੀ।ਕਮੇਟੀ ਨੇ ਜ਼ਮੀਨ ਦੀ ਹੱਦਬੰਦੀ ਤੋਂ ਬਾਅਦ ਦਸੰਬਰ 2021 ਵਿੱਚ ਇਸ ਪ੍ਰਾਜੈਕਟ ਦੀ ਨੀਂਹ ਰੱਖੀ ਸੀ।
ਇਸ ਮੰਦਿਰ ਬਾਰੇ ਧਾਰਮਿਕ ਮਾਨਤਾ ਹੈ ਕਿ ਸ਼ਾਰਦਾ ਪੀਠ ਸ਼ਾਕਤ ਸੰਪਰਦਾ ਨੂੰ ਸਮਰਪਿਤ ਪਹਿਲਾ ਤੀਰਥ ਸਥਾਨ ਹੈ ਅਤੇ ਦੇਵੀ ਦੀ ਪੂਜਾ ਸਭ ਤੋਂ ਪਹਿਲਾਂ ਕਸ਼ਮੀਰ ਦੇ ਇਸ ਮੰਦਰ ਵਿੱਚ ਸ਼ੁਰੂ ਹੋਈ ਸੀ। ਇਸ ਮਗਰੋਂ ਖੀਰ ਭਵਾਨੀ ਅਤੇ ਵੈਸ਼ਨੋ ਦੇਵੀ ਮੰਦਰ ਦੀ ਸਥਾਪਨਾ ਕੀਤੀ ਗਈ। ਕਸ਼ਮੀਰੀ ਪੰਡਤਾਂ ਦਾ ਮੰਨਣਾ ਹੈ ਕਿ ਸ਼ਾਰਦਾ ਪੀਠ ਮੰਦਰ ਵਿੱਚ ਪੂਜਣ ਵਾਲੀ ਮਾਂ ਸ਼ਾਰਦਾ ਤਿੰਨ ਸ਼ਕਤੀਆਂ ਦਾ ਸੰਗਮ ਹੈ, ਪਹਿਲੀ ਸ਼ਾਰਦਾ (ਸਿੱਖਿਆ ਦੀ ਦੇਵੀ), ਦੂਜੀ ਸਰਸਵਤੀ (ਗਿਆਨ ਦੀ ਦੇਵੀ) ਅਤੇ ਤੀਜੀ ਵਾਗਦੇਵੀ (ਵਾਣੀ ਦੀ ਦੇਵੀ)।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।