ਦਿੱਲੀ ਵਿਚ 37 ਪ੍ਰਤੀਸ਼ਤ ਤੋਂ ਵੱਧ ਔਰਤਾਂ ਦਾ ਮੰਨਣਾ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਉਨ੍ਹਾਂ ਦੀ ਸ਼ਰਾਬ ਦੀ ਖਪਤ ਵਧੀ ਹੈ, ਜੋ ਸ਼ਰਾਬ ਨਾਲ ਜੁੜੀਆਂ ਆਦਤਾਂ ਉਤੇ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਇਹ ਦਾਅਵਾ ਇਕ ਸਰਵੇਖਣ ਵਿੱਚ ਕੀਤਾ ਗਿਆ ਹੈ। ਸਰਵੇ 'ਚ ਕਿਹਾ ਗਿਆ ਹੈ ਕਿ 45 ਫੀਸਦੀ ਤੋਂ ਜ਼ਿਆਦਾ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਆਦਾ ਸ਼ਰਾਬ ਪੀਣ ਦਾ ਕਾਰਨ 'ਤਣਾਅ' ਹੈ।
ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) 'ਕਮਿਊਨਿਟੀ ਅਗੇਂਸਟ ਡਰੰਕਨ ਡਰਾਈਵਿੰਗ' (ਸੀਏਡੀਡੀ) ਦੁਆਰਾ ਕਰਵਾਏ ਗਏ ਸਰਵੇਖਣ ਵਿਚ ਔਰਤਾਂ ਵਿਚ ਸ਼ਰਾਬ ਦੀ ਖਪਤ ਵਧਣ ਦੇ ਕਾਰਨਾਂ ਵਜੋਂ ਮਹਾਂਮਾਰੀ, ਲੌਕਡਾਊਨ, ਸ਼ਰਾਬ ਦੀ ਵਧਦੀ ਉਪਲਬਧਤਾ ਅਤੇ ਖਰਚੇ ਦੇ ਪੈਟਰਨ ਵਿੱਚ ਬਦਲਾਅ ਦਾ ਹਵਾਲਾ ਦਿੱਤਾ ਗਿਆ ਹੈ।
ਸੀਏਡੀਡੀ ਨੇ ਇਕ ਬਿਆਨ ਵਿੱਚ ਕਿਹਾ ਕਿ ਸਰਵੇਖਣ ਵਿੱਚ ਸ਼ਾਮਲ 5,000 ਔਰਤਾਂ ਵਿਚੋਂ 37.6 ਫੀਸਦੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸ਼ਰਾਬ ਦੀ ਖਪਤ ਵਧ ਗਈ ਹੈ। ਉਨ੍ਹਾਂ ਨੇ ਕਿਹਾ, ‘42.3 ਫੀਸਦੀ ਔਰਤਾਂ ਨੇ ਆਪਣੇ ਵਾਧੇ ਨੂੰ ਅਨਿਯਮਿਤ ਅਤੇ ਮੌਕੇ-ਅਧਾਰਿਤ ਮੰਨਿਆ।’ 34.4 ਫੀਸਦੀ ਔਰਤਾਂ ਨੇ ਸ਼ਰਾਬ ਦੀ ਵਧਦੀ ਉਪਲਬਧਤਾ ਦਾ ਹਵਾਲਾ ਦਿੱਤਾ ਅਤੇ 30.1 ਫੀਸਦੀ ਨੇ ਸ਼ਰਾਬ ਪੀਣ ਦੇ ਵਧਣ ਦਾ ਕਾਰਨ ਬੋਰੀਅਤ ਦਾ ਹਵਾਲਾ ਦਿੱਤਾ।
ਸੜਕ ਸੁਰੱਖਿਆ ਮਾਹਿਰ, ਕਾਰਕੁਨ ਅਤੇ ਸੀਏਡੀਡੀ ਦੇ ਸੰਸਥਾਪਕ ਪ੍ਰਿੰਸ ਸਿੰਘਲ ਨੇ ਕਿਹਾ ਕਿ ਟੈਲੀਵਿਜ਼ਨ 'ਤੇ ਸ਼ਰਾਬ ਪੀਣ ਦਾ ਉਦਾਰ ਨਜ਼ਰੀਆ ਪੇਸ਼ ਕੀਤਾ ਜਾਣਾ ਅਤੇ ਤਣਾਅ ਨੂੰ ਦੂਰ ਕਰਨ ਦੀ ਸਮਰੱਥਾ ਬਾਰੇ ਦਿਖਾਇਆ ਜਾਣਾ, ਇਸ ਵਰਤਾਰੇ ਲਈ ਜ਼ਿੰਮੇਵਾਰ ਦੋ ਕਾਰਕ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Types Of Alcohol