Home /News /national /

ਜਸਟਿਸ ਮੁਰਲੀਧਰ ਦੇ ਟਰਾਂਸਫ਼ਰ ਨੂੰ ਸਰਕਾਰ ਨੇ ਦੱਸਿਆ ਰੁਟੀਨ, ਕਿਹਾ ਲਈ ਗਈ ਸੀ ਰਜ਼ਾਮੰਦੀ

ਜਸਟਿਸ ਮੁਰਲੀਧਰ ਦੇ ਟਰਾਂਸਫ਼ਰ ਨੂੰ ਸਰਕਾਰ ਨੇ ਦੱਸਿਆ ਰੁਟੀਨ, ਕਿਹਾ ਲਈ ਗਈ ਸੀ ਰਜ਼ਾਮੰਦੀ

ਜਸਟਿਸ ਮੁਰਲੀਧਰ ਦੇ ਟਰਾਂਸਫ਼ਰ ਨੂੰ ਸਰਕਾਰ ਨੇ ਦੱਸਿਆ ਰੁਟੀਨ, ਕਿਹਾ ਲਈ ਗਈ ਸੀ ਰਜ਼ਾਮੰਦੀ

ਜਸਟਿਸ ਮੁਰਲੀਧਰ ਦੇ ਟਰਾਂਸਫ਼ਰ ਨੂੰ ਸਰਕਾਰ ਨੇ ਦੱਸਿਆ ਰੁਟੀਨ, ਕਿਹਾ ਲਈ ਗਈ ਸੀ ਰਜ਼ਾਮੰਦੀ

  • Share this:
    ਦਿੱਲੀ ਹਾਈ ਕੋਰਟ (Delhi High court) ਦੇ ਜੱਜ ਜਸਟਿਸ ਐੱਸ ਮੁਰਲੀਧਰ (Justice S Murlidhar) ਦਾ ਪੰਜਾਬ ਹਰਿਆਣਾ ਹਾਈ ਕੋਰਟ ਟਰਾਂਸਫ਼ਰ ਉੱਤੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ (Law Minister Ravi Shankar Prasad) ਨੂੰ ਘੇਰਿਆ ਹੈ। ਇਨ੍ਹਾਂ ਦਾ ਟਵੀਟ ਰਾਹੀਂ ਜਵਾਬ ਦਿੰਦਿਆਂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜਸਟਿਸ ਮੁਰਲੀਧਰ ਦਾ ਟਰਾਂਸਫ਼ਰ ਭਾਰਤ ਦੇ ਚੀਫ਼ ਜਸਟਿਸ ਦੀ ਅਗਵਾਈ ਹੇਠ ਸੁਪਰੀਮ ਕੋਰਟ ਦੇ ਕੋਲੇਜੀਅਮ ਦੀ 12.02.2020 ਦੀ ਸਿਫ਼ਾਰਿਸ਼ਾਂ ਮੁਤਾਬਿਕ ਕੀਤਾ ਗਿਆ ਸੀ। ਜੱਜ ਦੇ ਟਰਾਂਸਫ਼ਰ ਵੇਲੇ ਜੱਜ ਦੀ ਹਾਮੀ ਲਈ ਜਾਂਦੀ ਹੈ। ਇਸ ਪਰ ਕਿਰਿਆ ਦਾ ਚੰਗੀ ਤਰਾਂ ਪਾਲਨ ਕੀਤਾ ਗਿਆ ਹੈ।'


    ਉਨ੍ਹਾਂ ਲਿਖਿਆ ਕਿ ਇੱਕ ਰੁਟੀਨ ਪ੍ਰੋਸੈਸ ਦਾ ਰਾਜਨੀਤੀਕਰਣ ਕਰ ਕੇ ਕਾਂਗਰਸ ਪਾਰਟੀ ਨੇ ਨਿਆਂਪਾਲਿਕਾ ਪ੍ਰਤੀ ਇੱਜ਼ਤ ਨਾ ਹੋਣ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ ਇਸ ਲਈ ਉਹ ਉਨ੍ਹਾਂ ਸੰਸਥਾਵਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਜਿਨ੍ਹਾਂ ਉੱਤੇ ਭਾਰਤ ਨੂੰ ਮਾਣ ਹੈ।"



    ਜਸਟਿਸ ਲੋਯਾ ਬਾਰੇ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਟਵੀਟ ਤੇ ਪ੍ਰਸਾਦ ਨੇ ਟਵੀਟ ਕੀਤਾ ਹੈ ਕਿ "ਲੋਅ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਨੇ ਚੰਗੀ ਤਰਾਂ ਸੁਲਝਾ ਲਿਆ ਹੈ। ਸਵਾਲ ਚੁੱਕਣ ਵਾਲੇ ਲੋਕ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਨਹੀਂ ਕਰਦੇ ਹਨ। ਕੀ ਰਾਹੁਲ ਗਾਂਧੀ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਵੀ ਉੱਪਰ ਮੰਨਦੇ ਹਨ?"


    ਦੇਸ਼ ਦੀ ਰਾਜਧਾਨੀ ਵਿਚ ਪਿਛਲੇ ਦਿਨਾਂ ਤੋਂ ਜਾਰੀ ਹਿੰਸਾ ਉੱਤੇ ਦਿੱਲੀ ਹਾਈਕੋਰਟ ਨੇ ਸਖ਼ਤ ਟਿੱਪਣੀ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਮੁਰਲੀਧਰ ਨੇ ਕਿਹਾ ਸੀ ਕਿ ਦਿੱਲੀ ਹਾਈਕੋਰਟ ਦੇ ਰਹਿੰਦੇ ਹੋਏ 1984 ਦੰਗੇ ਦੀ ਘਟਨਾ ਨੂੰ ਦੁਹਰਾਉਣ ਨਹੀਂ ਦਿੱਤਾ ਜਾਵੇਗਾ। ਕੋਰਟ ਨੇ ਕਿਹਾ ਸੀ ਕਿ ਕੇਂਦਰ ਅਤੇ ਸੂਬੇ ਦੇ ਉੱਚ ਅਧਿਕਾਰੀਆਂ ਨੂੰ ਹਿੰਸਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੇ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ, ਜਦੋਂ ਆਮ ਨਾਗਰਿਕਾਂ ਨੂੰ ਵੀ Z ਸ਼ਰੇਣੀ ਵਰਗੀ ਸੁਰੱਖਿਆ ਦੇਣੀ ਚਾਹੀਦੀ ਹੈ।
    Published by:Anuradha Shukla
    First published:

    Tags: Delhi Violence, Rahul Gandhi

    ਅਗਲੀ ਖਬਰ