Home /News /national /

15 ਜੁਲਾਈ ਤੋਂ 18+ ਲੋਕਾਂ ਲਈ ਬੂਸਟਰ ਡੋਜ਼ ਵੀ ਮੁਫਤ, ਸਰਕਾਰ ਦਾ ਵੱਡਾ ਐਲਾਨ

15 ਜੁਲਾਈ ਤੋਂ 18+ ਲੋਕਾਂ ਲਈ ਬੂਸਟਰ ਡੋਜ਼ ਵੀ ਮੁਫਤ, ਸਰਕਾਰ ਦਾ ਵੱਡਾ ਐਲਾਨ

15 ਜੁਲਾਈ ਤੋਂ 18+ ਲੋਕਾਂ ਲਈ ਬੂਸਟਰ ਡੋਜ਼ ਵੀ ਮੁਫਤ, ਸਰਕਾਰ ਦਾ ਵੱਡਾ ਐਲਾਨ (ਫਾਇਲ ਫੋਟੋ)

15 ਜੁਲਾਈ ਤੋਂ 18+ ਲੋਕਾਂ ਲਈ ਬੂਸਟਰ ਡੋਜ਼ ਵੀ ਮੁਫਤ, ਸਰਕਾਰ ਦਾ ਵੱਡਾ ਐਲਾਨ (ਫਾਇਲ ਫੋਟੋ)

  • Share this:
    ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹੁਣ ਮੁਫਤ 'ਚ ਕੋਰੋਨਾ ਦੀ ਬੂਸਟਰ ਡੋਜ਼ ਮਿਲੇਗੀ। ਹਾਲਾਂਕਿ ਫਿਲਹਾਲ ਇਹ 75 ਦਿਨਾਂ ਲਈ ਉਪਲਬਧ ਹੋਣ ਜਾ ਰਿਹਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।

    ਆਜ਼ਾਦੀ ਦੇ ਅਮ੍ਰਿਤ ਕਾਲ ਦੇ ਮੌਕੇ 'ਤੇ ਇਹ ਫੈਸਲਾ ਕੀਤਾ ਗਿਆ ਹੈ ਕਿ 15 ਜੁਲਾਈ 2022 ਤੋਂ ਅਗਲੇ 75 ਦਿਨਾਂ ਤੱਕ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਮੁਫਤ ਬੂਸਟਰ ਖੁਰਾਕਾਂ ਦਿੱਤੀਆਂ ਜਾਣਗੀਆਂ।
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ 'ਤੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਤਹਿਤ ਮੁਹਿੰਮ ਚਲਾਈ ਜਾਵੇਗੀ।

    ਅਨੁਰਾਗ ਠਾਕੁਰ ਨੇ ਕਿਹਾ, ਪ੍ਰਧਾਨ ਮੰਤਰੀ ਨੇ ਵਾਰ-ਵਾਰ ਟੀਕਾਕਰਨ 'ਤੇ ਜ਼ੋਰ ਦਿੱਤਾ ਹੈ। ਅੱਜ ਇੱਕ ਵਾਰ ਫਿਰ ਇੰਝ ਲੱਗਦਾ ਹੈ ਕਿ ਬੂਸਟਰ ਡੋਜ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਗਿਆਨਕ ਤਰੀਕੇ ਨਾਲ ਫੈਸਲੇ ਲੈਂਦੀ ਹੈ, ਫੈਸਲਾ ਆਪਣੇ ਤੌਰ 'ਤੇ ਨਹੀਂ ਲਿਆ ਗਿਆ।

    ਇਹ ਫੈਸਲਾ ਬਿਨਾਂ ਕਿਸੇ ਸਿਆਸੀ ਲਾਭ ਜਾਂ ਨੁਕਸਾਨ ਦੇ ਲਿਆ ਗਿਆ ਹੈ। ਇਸ ਨੂੰ ਬਜਟ ਦੀ ਵਸਤੂ ਵਜੋਂ ਦੇਖਣ ਦੀ ਬਜਾਏ ਵੱਡੀ ਆਬਾਦੀ ਦੇ ਭਲੇ ਲਈ ਦੇਖਿਆ ਜਾਣਾ ਚਾਹੀਦਾ ਹੈ। 18 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕ ਸਰਕਾਰੀ ਹਸਪਤਾਲ ਵਿੱਚ ਬੂਸਟਰ ਡੋਜ਼ ਲੈਣਗੇ, ਉਨ੍ਹਾਂ ਨੂੰ ਮੁਫ਼ਤ ਦਿੱਤੀ ਜਾਵੇਗੀ।

    ਅਨੁਰਾਗ ਠਾਕੁਰ ਨੇ ਕਿਹਾ, ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਕੋਰੋਨਾ ਦੀ ਬੂਸਟਰ ਡੋਜ਼ ਕਰਵਾਉਣ। ਦੇਸ਼ ਦੇ ਸਾਰੇ ਸਰਕਾਰੀ ਕੇਂਦਰਾਂ 'ਤੇ ਕੋਰੋਨਾ ਕੂ ਬੂਸਟਰ ਡੋਜ਼ ਉਪਲਬਧ ਹੋਵੇਗੀ।
    Published by:Gurwinder Singh
    First published:

    Tags: Corona, Coronavirus

    ਅਗਲੀ ਖਬਰ