ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਿਆ: ਕੇਂਦਰੀ ਸਿਹਤ ਮੰਤਰੀ

News18 Punjabi | News18 Punjab
Updated: April 7, 2021, 12:41 PM IST
share image
ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਿਆ: ਕੇਂਦਰੀ ਸਿਹਤ ਮੰਤਰੀ
ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਿਆ: ਕੇਂਦਰੀ ਸਿਹਤ ਮੰਤਰੀ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਪੰਜਾਬ ਕੋਰੋਨਾ ਵਾਇਰਸ ਦੇ ਮਾਮਲੇ ਕਿਸਾਨ ਅੰਦੋਲਨ ਕਾਰਨ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ 80 ਫੀਸਦੀ ਮਾਮਲੇ ਯੂਕੇ ਸਟ੍ਰੇਨ ਦੇ ਹਨ। ਅਜਿਹਾ ਵੱਡੇ ਇਕੱਠਾਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਥਾਨਕ ਚੋਣਾਂ ਤੇ ਵਿਆਹ ਸ਼ਾਦੀਆਂ ਵਿਚ ਵੱਡੇ ਇਕੱਠ ਵੀ ਕੋਰੋਨਾ ਨੂੰ ਸੱਦਾ ਦੇ ਰਹੇ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਇਸ ਸਮੇਂ ਸਾਵਧਾਨੀਆਂ ਵਰਤਣ ਦੀ ਸਖਤ ਲੋੜ ਹਨ। ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣ ਨਾਲ ਹੀ ਕੋਰੋਨਾ ਦਾ ਮੂੰਹ ਮੋੜਿਆ ਜਾ ਸਕਦਾ ਹੈ।

ਦੱਸ ਦਈਏ ਕਿ ਦੇਸ਼ ਵਿਚ ਕੋਰੋਨਾਵਾਇਰਸ (Coronavirus In India) ਦੇ ਨਵੇਂ ਮਾਮਲਿਆਂ ਦੇ ਰਿਕਾਰਡ (Records)ਜਾਰੀ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਵਿੱਚ ਮਿਲੇ ਕੋਰੋਨਾ ਸੰਕਰਮਣ ਦੇ ਸਾਰੇ ਰਿਕਾਰਡ ਟੁੱਟ ਗਏ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (Ministry of Health and Family Welfare) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 1,15,736 ਨਵੇਂ ਕੇਸ ਸਾਹਮਣੇ ਆਏ ਹਨ। ਉਸੇ ਸਮੇਂ 630 ਲੋਕਾਂ ਦੀ ਮੌਤ(died) ਹੋ ਗਈ। ਇਸ ਨਾਲ, 59,856 ਲੋਕ ਠੀਕ (recovered) ਹੋ ਚੁੱਕੇ ਹਨ। ਨਵੇਂ ਕੇਸਾਂ ਦੀ ਆਮਦ ਤੋਂ ਬਾਅਦ, ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ 55, 250 ਦਾ ਵਾਧਾ ਹੋਇਆ ਹੈ।
ਨਵੇਂ ਕੇਸਾਂ ਦੀ ਆਮਦ ਤੋਂ ਬਾਅਦ, ਦੇਸ਼ ਵਿੱਚ ਕੁਲ ਕੋਰੋਨਾ ਦੇ ਕੇਸਾਂ ਦੀ ਗਿਣਤੀ 1,28,01,785 ਹੋ ਗਈ ਹੈ। ਉਸੇ ਸਮੇਂ, ਕੁੱਲ ਰਿਕਵਰੀ 1,17,92,135 ਹੋ ਗਈ ਹੈ। ਇਸ ਸਮੇਂ ਦੇਸ਼ ਵਿਚ 8,43,473 ਕਿਰਿਆਸ਼ੀਲ ਕੇਸ ਹਨ ਅਤੇ 1,66,177 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਦੇਸ਼ ਵਿਚ ਹੁਣ ਤਕ ਕੁੱਲ 8,70,77,474 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
Published by: Gurwinder Singh
First published: April 7, 2021, 12:37 PM IST
ਹੋਰ ਪੜ੍ਹੋ
ਅਗਲੀ ਖ਼ਬਰ