Home /News /national /

ਓਮੀਕ੍ਰੋਨ: 31 ਜਨਵਰੀ ਤੱਕ ਨਹੀਂ ਉਡਣਗੀਆਂ ਕੌਮਾਂਤਰੀ ਉਡਾਣਾਂ, ਭਾਰਤ ਸਰਕਾਰ ਨੇ ਪਾਬੰਦੀ ਵਧਾਈ

ਓਮੀਕ੍ਰੋਨ: 31 ਜਨਵਰੀ ਤੱਕ ਨਹੀਂ ਉਡਣਗੀਆਂ ਕੌਮਾਂਤਰੀ ਉਡਾਣਾਂ, ਭਾਰਤ ਸਰਕਾਰ ਨੇ ਪਾਬੰਦੀ ਵਧਾਈ

ਡੀਜੀਸੀਏ (DGCA) ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਪਹਿਲਾਂ ਦੇ ਆਦੇਸ਼ਾਂ ਵਿੱਚ ਅੰਸ਼ਿਕ ਤਬਦੀਲੀ ਕਰਦੇ ਹੋਏ ਭਾਰਤ ਵੱਲੋਂ ਕੌਮਾਂਤਰੀ ਵਪਾਰਕ-ਯਾਤਰੀ ਉਡਾਣ (International Flights Ban) ਦੇ ਬੈਨ ਨੂੰ 31 ਜਨਵਰੀ 2022 ਤੱਕ ਵਧਾਉਣ ਦਾ ਫੈਸਲਾ ਕਰ ਲਿਆ ਹੈ।

  • Share this:
ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਤੇ ਲੱਗਿਆ ਬੈਨ 31 ਜਨਵਰੀ, 2022 ਤੱਕ ਜਾਰੀ ਰਹੇਗਾ। ਡੀਜੀਸੀਏ (Director General of Civil Aviation) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਜੀਸੀਏ (DGCA) ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਪਹਿਲਾਂ ਦੇ ਆਦੇਸ਼ਾਂ ਵਿੱਚ ਅੰਸ਼ਿਕ ਤਬਦੀਲੀ ਕਰਦੇ ਹੋਏ ਭਾਰਤ ਵੱਲੋਂ ਕੌਮਾਂਤਰੀ ਵਪਾਰਕ-ਯਾਤਰੀ ਉਡਾਣ (International Flights Ban) ਦੇ ਬੈਨ ਨੂੰ 31 ਜਨਵਰੀ 2022 ਤੱਕ ਵਧਾਉਣ ਦਾ ਫੈਸਲਾ ਕਰ ਲਿਆ ਹੈ।

15 ਦਸੰਬਰ ਤੋਂ ਹੋਣੀਆਂ ਸਨ ਸ਼ੁਰੂ

ਸ਼ਡਿਊਲ ਅਨੁਸਾਰ ਅੰਤਰਰਾਸ਼ਟਰੀ ਉਡਾਣਾਂ 15 ਦਸੰਬਰ ਤੋਂ ਸ਼ੁਰੂ ਹੋਣੀਆਂ ਸੀ, ਲੇਕਿੰਨ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮਿਕਰੋਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਸ ਯੋਜਨਾ ਨੂੰ ਰੋਕਣ ਦਾ ਫੈਸਲਾ ਲਿਆ ਹੈ। ਜਦਕਿ, ਇਹ ਰੋਕ ਅੰਤਰਰਾਸ਼ਟਰੀ ਆਲ-ਕਾਰਗੋ ਆਪ੍ਰੇਸ਼ਨ ਅਤੇ ਰੈਗੁਲੇਟਰ ਦੇ ਵੱਲੋਂ ਸਪੈਸ਼ਲ ਉਡਾਣਾਂ ਤੇ ਲਾਗੂ ਨਹੀਂ ਹੋਣਗੇ। ਕੇਸ-ਟੂ-ਕੇਸ ਬੇਸਿਸ ਵਿੱਚ ਰੂਟ ਤੇ ਅੰਤਰਰਾਸ਼ਟਰੀ ਸ਼ੈਡਿਊਲ ਉਡਾਣਾਂ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਡੀਜੀਸੀਏ ਨੇ ਪਹਿਲਾਂ ਹੀ ਕਿਹਾ ਸੀ ਕਿ, "ਵਿਸ਼ਵ ਪੱਧਰ 'ਤੇ ਵੱਧ ਰਹੇ ਵੇਰੀਐਂਟ ਆਫ ਕੰਸਰਨ ਦੇ ਖਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ, ਸਾਰੇ ਸਟੇਕ ਹੋਲਡਰਸਤੋਂ ਸਲਾਹ-ਮਸ਼ਵਰੇ ਤੇ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸ਼ੈਡਿਊਲ ਅੰਤਰਰਾਸ਼ਟਰੀ ਵਪਾਰਕ ਉਡਾਣ ਦੀ ਸੇਵਾ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮਿਤੀ ਬਾਰੇ ਫੈਸਲਾ ਜਲਦੀ ਹੀ ਐਲਾਨ ਕੀਤਾ ਜਾਵੇਗਾ।"

ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਪਿਛਲੇ ਸਾਲ ਮਾਰਚ ਮਹੀਨੇ ਤੋਂ ਨਿਯਮਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ, ਵੰਦੇ ਭਾਰਤ ਅਭਿਆਨ ਅਤੇ ਏਅਰ ਬਬਲ ਸਿਸਟਮ ਦੇ ਤਹਿਤ ਮਈ ਤੋਂ ਕੁੱਝ ਨਿਸ਼ਚਤ ਦੇਸ਼ਾਂ ਲਈ ਵਿਸ਼ੇਸ਼ ਕੌਮਾਂਤਰੀ ਉਡਾਣਾਂ ਨੂੰ ਚਲਾਉਣ ਦੀ ਇਜਾਜ਼ਤ ਹੈ। ਭਾਰਤ ਨੇ ਅਮਰੀਕਾ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਕੇਨਿਆ, ਭੁਟਾਨ ਅਤੇ ਫਰਾਂਸ ਸਹਿਤ ਲੱਗਭਗ 32 ਦੇਸ਼ਾਂ ਦੇ ਨਾਲ ਏਅਰ ਬਬਲ ਸਮਝੋਤਾ ਕੀਤਾ ਹੈ।
Published by:Krishan Sharma
First published:

Tags: Airports Authority of India, Central government, Corona, Coronavirus, Flight, Life style, Omicron

ਅਗਲੀ ਖਬਰ