
ਕੋਰੋਨਾ ਦੇ ਸ਼ੱਕ ‘ਚ ਸਟਾਫ ਨੇ ਲੜਕੀ ਨੂੰ ਬੱਸ ਤੋਂ ਹੇਠਾ ਸੁੱਟਿਆ, ਕਾਰਡਿਕ ਅਰਸੈਟ ਨਾਲ ਮੌਤ
ਉੱਤਰ ਪ੍ਰਦੇਸ਼ ਵਿੱਚ ਇੱਕ 19 ਸਾਲਾ ਕੋਰੋਨਾ ਸ਼ੱਕੀ ਲੜਕੀ ਨੂੰ ਯੂ ਪੀ ਰੋਡਵੇਜ਼ ਦੀ ਬੱਸ ਵਿਚੋਂ ਸੜਕ ਤੋਂ ਸੁੱਟਣ ਦੇ ਦੋਸ਼ ਲੱਗੇ ਹਨ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਲੜਕੀ ਨੂੰ ਕੋਰੋਨਾ ਦੇ ਸ਼ੱਕੀ ਹੋਣ ਕਾਰਨ ਬੱਸ ਵਿੱਚੋਂ ਸੁੱਟ ਦਿੱਤਾ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ। ਹਾਲਾਂਕਿ, ਮੌਤ ਦਾ ਕਾਰਨ ਕਾਰਡਿਕ ਅਰਸੈਟ ਨਾਲ ਹੋਈ ਦੱਸ ਰਹੇ ਹਨ।
ਜਾਣਕਾਰੀ ਅਨੁਸਾਰ 19 ਸਾਲਾ ਲੜਕੀ ਆਪਣੇ ਪਰਿਵਾਰ ਸਮੇਤ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਸੇਕੋਹਾਬਾਦ ਜਾ ਰਹੀ ਸੀ। ਇਸ ਦੌਰਾਨ ਰੋਡਵੇਜ਼ ਬੱਸ ਦੇ ਸਟਾਫ ਨਾਲ ਝੜਪ ਹੋ ਗਈ। ਸਟਾਫ ਨੇ ਕੋਰੋਨਾ ਦੇ ਸ਼ੱਕੀ ਹੋਣ ਕਾਰਨ ਉਸਨੂੰ ਬੱਸ ਤੋਂ ਸੁੱਟ ਦਿੱਤਾ। ਅਧਿਕਾਰੀਆਂ ਅਤੇ ਪੁਲਿਸ ਦੇ ਅਨੁਸਾਰ 19 ਸਾਲਾ ਅੰਸ਼ਿਕਾ ਦੀ ਮੌਤ ਕਾਰਡਿਕ ਅਰਸੈਟ ਨਾਲ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗਰਮੀ ਅਤੇ ਸਫੋਕੇਸ਼ ਕਾਰਨ ਉਹ ਬੇਹੋਸ਼ ਹੋ ਗਈ ਸੀ ਅਤੇ ਸਟਾਫ ਨੂੰ ਲੱਗਿਆ ਇਹ ਇਕ ਕੋਰੋਨਾ ਸ਼ੱਕੀ ਹੈ। ਇਸ ਤੋਂ ਬਾਅਦ ਉਸਨੂੰ ਮਥੁਰਾ ਦੇ ਟੋਲ ਪਲਾਜ਼ਾ ਨੇੜੇ ਬੱਸ ਤੋਂ ਸੁੱਟ ਦਿੱਤਾ। ਇਸ ਸਮੇਂ ਦੌਰਾਨ ਬੱਸ ਵਿੱਚ ਸਵਾਰ ਲੋਕ ਵੀ ਤਮਾਸ਼ਬੀਨ ਬਣੇ ਰਹੇ।
ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨਾਲ ਕੁੱਟਮਾਰ ਕਰਨ ਦੇ ਕੋਈ ਸਬੂਤ ਨਹੀਂ ਹਨ। ਮੰਤ ਥਾਣੇ ਦੇ ਐਸਐਚਓ ਭੀਮ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਵਿੱਚ ਮੌਤ ਦਾ ਕਾਰਨ ਕੁਦਰਤੀ ਦੱਸਿਆ ਗਿਆ ਹੈ, ਇਸ ਲਈ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
ਐਸਐਚਓ ਭੀਮ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਸ਼ੱਕੀ ਹੋਣ ਕਾਰਨ ਬੱਸ ਵਿੱਚੋਂ ਉਤਾਰਿਆ ਗਿਆ ਸੀ। ਦੱਸ ਦੇਈਏ ਕਿ ਲੜਕੀ ਦਾ ਪਿਤਾ ਦਿੱਲੀ ਦੇ ਪਟਪੜਗੰਜ ਵਿਖੇ ਸਕਿਊਰਟੀ ਗਾਰਡ ਹੈ ਅਤੇ ਦਿੱਲੀ ਵਿੱਚ ਵੱਧ ਰਹੇ ਕੇਸਾਂ ਕਾਰਨ ਉਹ ਸਿਕੋਹਾਬਾਦ ਵਿਖੇ ਆਪਣੇ ਘਰ ਜਾ ਰਿਹਾ ਸੀ। ਲੜਕੀ ਦੇ ਭਰਾ ਨੇ ਦੱਸਿਆ ਕਿ ਉਸਦੀ ਮਾਂ ਅਤੇ ਭੈਣ ਨੋਇਡਾ ਤੋਂ ਬੱਸ ਵਿਚ ਬੈਠੇ ਸਨ ਅਤੇ ਬੱਸ ਵਿਚ ਚੜ੍ਹਦਿਆਂ ਉਸਦੀ ਭੈਣ ਬਿਲਕੁਲ ਤੰਦਰੁਸਤ ਸੀ। ਭਾਈ ਸ਼ਿਵਾ ਨੇ ਕਿਹਾ ਕਿ ਪੁਲਿਸ ਨੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।