ਦੇਸ਼ 'ਚ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 8822 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪਿਛਲੇ ਤਿੰਨ ਮਹੀਨਿਆਂ ਵਿੱਚ ਇੱਕ ਦਿਨ ਵਿੱਚ ਮਿਲੇ ਕੇਸਾਂ ਦੀ ਸਭ ਤੋਂ ਵੱਧ ਸੰਖਿਆ ਹੈ। ਇਹ ਮੰਗਲਵਾਰ ਨੂੰ ਪਾਏ ਗਏ ਮਾਮਲਿਆਂ ਨਾਲੋਂ 33.8 ਫੀਸਦੀ ਜ਼ਿਆਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇੱਕ ਦਿਨ ਵਿੱਚ 15 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 3089 ਵਧ ਕੇ 53,637 ਹੋ ਗਈ ਹੈ। ਹਾਲਾਂਕਿ ਰੋਜ਼ਾਨਾ ਇਨਫੈਕਸ਼ਨ ਦੀ ਦਰ ਸਿਰਫ 2 ਫੀਸਦੀ ਹੈ।
ਦੱਸ ਦਈਏ ਕਿ ਪਿਛਲੇ ਲਗਾਤਾਰ 3 ਦਿਨਾਂ ਤੋਂ ਰੋਜ਼ਾਨਾ 8 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਸਨ, ਹਾਲਾਂਕਿ ਮੰਗਲਵਾਰ ਨੂੰ ਨਵੇਂ ਸੰਕਰਮਿਤਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਅਤੇ ਕੁੱਲ 6594 ਨਵੇਂ ਮਰੀਜ਼ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 8,084 ਨਵੇਂ ਮਰੀਜ਼ ਮਿਲੇ ਸਨ। ਇਸ ਤੋਂ ਪਹਿਲਾਂ 10 ਜੂਨ ਨੂੰ 8,328 ਅਤੇ 11 ਜੂਨ ਨੂੰ 8,582 ਨਵੇਂ ਮਾਮਲੇ ਸਾਹਮਣੇ ਆਏ ਸਨ।
ਮਹਾਰਾਸ਼ਟਰ ਵਿੱਚ ਸਰਗਰਮ ਮਾਮਲਿਆਂ ਵਿੱਚ ਸਭ ਤੋਂ ਵੱਧ 787 ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਦਿੱਲੀ ਵਿੱਚ 616, ਕੇਰਲ ਵਿੱਚ 406, ਕਰਨਾਟਕ ਵਿੱਚ 196 ਦਾ ਵਾਧਾ ਹੋਇਆ ਹੈ। ਉਤਰਾਖੰਡ ਅਤੇ ਤ੍ਰਿਪੁਰਾ ਅਜਿਹੇ ਰਾਜ ਸਨ ਜਿੱਥੇ ਐਕਟਿਵ ਕੇਸਾਂ ਵਿੱਚ ਕਮੀ ਆਈ ਹੈ।
ਬੁੱਧਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਰਿਕਵਰੀ ਰੇਟ 98.66 ਫੀਸਦੀ ਹੈ। 24 ਘੰਟਿਆਂ ਵਿੱਚ 5718 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 2165 ਲੋਕ ਮਹਾਰਾਸ਼ਟਰ ਵਿੱਚ ਅਤੇ 1576 ਲੋਕ ਕੇਰਲ ਵਿੱਚ ਠੀਕ ਹੋਏ ਹਨ। ਹੁਣ ਤੱਕ ਕੁੱਲ 4,26,67,088 ਲੋਕ ਕੋਰੋਨਾ 'ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona, Corona vaccine, Coronavirus