ਭਾਰਤ ‘ਚ ਕੋਰੋਨਾ ਵਾਇਰਸ ਦਾ ਖਤਰਾ, 100 ਤੋਂ ਵੱਧ ਲੋਕ ਨਿਗਰਾਨੀ ਹੇਠ, PMO ਨੇ ਜਾਰੀ ਕੀਤਾ ਅਲਰਟ

News18 Punjabi | News18 Punjab
Updated: January 26, 2020, 12:51 PM IST
share image
ਭਾਰਤ ‘ਚ ਕੋਰੋਨਾ ਵਾਇਰਸ ਦਾ ਖਤਰਾ, 100 ਤੋਂ ਵੱਧ ਲੋਕ ਨਿਗਰਾਨੀ ਹੇਠ, PMO ਨੇ ਜਾਰੀ ਕੀਤਾ ਅਲਰਟ
ਭਾਰਤ ‘ਚ ਕੋਰੋਨਾ ਵਾਇਰਸ ਦਾ ਖਤਰਾ, 100 ਤੋਂ ਵੱਧ ਲੋਕ ਨਿਗਰਾਨੀ ਹੇਠ, ਅਲਰਟ ਜਾਰੀ

  • Share this:
  • Facebook share img
  • Twitter share img
  • Linkedin share img
ਕੇਰਲ ਅਤੇ ਮਹਾਰਾਸ਼ਟਰ (Maharashtra) ‘ਚ 100 ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਵਾਇਰਸ (Corona virus) ਦੇ ਲਪੇਟੇ ‘ਚ ਆਉਣ ਦੇ ਸ਼ੱਕ ਵਜੋਂ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦਫਤਰ (PMO) ਨੇ ਇਸ ਘਾਤਕ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਟਾਕਰੇ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਹੁਣ ਤੱਕ ਇਸ ਬਿਮਾਰੀ ਦਾ ਕੋਈ ਠੋਸ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਚੀਨ ਤੋਂ ਵਾਪਸ ਪਰਤੇ 7 ਲੋਕਾਂ ਦੇ ਸੈਂਪਲ ਪੁਣੇ ਦੀ ਆਈਸੀਐਮਆਰ-ਐਨਆਈਵੀ ਪ੍ਰਯੋਗਸ਼ਾਲਾ ‘ਚ ਭੇਜੇ ਗਏ ਹਨ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ.ਕੇ. ਮਿਸ਼ਰਾ (PK Mishra) ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ਵਿਚ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਚੀਨ ‘ਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ਉਤੇ ਇਹ ਬੈਠਕ ਕੀਤੀ ਗਈ। ਇਸ ‘ਚ ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਵਿਦੇਸ਼ ਸਕੱਤਰ, ਰੱਖਿਆ ਸਕੱਤਰ, ਸਿਹਤ ਸਕੱਤਰ ਅਤੇ ਕਈ ਹੋਰ ਉੱਚ ਅਧਿਕਾਰੀ ਸ਼ਾਮਲ ਹੋਏ।

20 ਹਜ਼ਾਰ ਲੋਕਾਂ ਦਾ ਮੈਡੀਕਲ ਕੀਤਾ ਗਿਆ
ਸੂਤਰਾਂ ਨੇ ਦੱਸਿਆ ਕਿ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਮਿਸ਼ਰਾ (PK Mishra) ਨੂੰ ਕੋਰੋਨਾ ਵਾਇਰਸ ਦੇ ਸੰਭਾਵਿਤ ਮਾਮਲਿਆਂ ਨਾਲ ਨਜਿੱਠਣ ਲਈ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਤਿਆਰ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।  ਸਕੱਤਰ ਨੇ ਵੱਖ-ਵੱਖ ਮੰਤਰਾਲਿਆਂ ਵੱਲੋਂ ਚੁੱਕੇ ਗਏ ਕਦਮਾਂ ਦੀ ਵੀ ਸਮੀਖਿਆ ਕੀਤੀ।

ਚੀਨ ਤੋਂ ਜੁੜੇ ਜ਼ਿਆਦਾ ਮਾਮਲੇ

ਹੁਣ ਤੱਕ ਇਸ ਵਾਇਰਸ ਦੇ ਜਿਆਦਾਤਰ ਮਾਮਲੇ ਚੀਨ ਨਾਲ ਹੀ ਜੁੜੇ ਹੋਏ ਹਨ। ਕੋਰੋਨਾਵਾਇਰਸ ਕਈ ਤਰ੍ਹਾਂ ਦੇ ਹੁੰਦੇ ਹਨ। ਵੁਹਾਨ ‘ਚ ਫੈਲਿਆ ਵਾਇਰਸ ‘ਨੋਵੇਲ ਕੋਰੋਵਾਇਰਸ’ ਹੈ। ਇਸ ਨੂੰ ਵੁਹਾਨ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅਲਫਾ ਅਤੇ ਬਿਟਾ ਕੋਰੋਨਾਵਾਇਰਸ ਵੀ ਹੁੰਦੇ ਹਨ।

ਕੋਰੋਨਾਵਾਇਰਸ ਨੂੰ ਸਾਲ 2003 ਦੇ ਪਹਿਲਾਂ ਤੱਕ ਕਦੇ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ। ਜਦੋਂ ਚਮਗਿੱਦੜਾਂ ਦੇ ਜਰੀਏ ਫੈਲਿਆ ਵਾਇਰਸ ਸਾਰਸ ਦੇ ਤੌਰ ਉਤੇ ਫੈਲ ਗਿਆ। ਹੁਣ ਇਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਇਸ ਵਾਰ ਦਾ ਕੋਰੋਨਾਵਾਇਰਸ ਸੱਪਾਂ ਕਰਕੇ ਫੈਲਿਆ ਹੋਇਆ ਦੱਸਿਆ ਜਾ ਰਿਹਾ ਹੈ।
First published: January 26, 2020
ਹੋਰ ਪੜ੍ਹੋ
ਅਗਲੀ ਖ਼ਬਰ