ਕੋਰੋਨਾਵਾਇਰਸ: ਕੇਂਦਰ ਸਰਕਾਰ ਦੇ 10 ਵੱਡੇ ਐਲਾਨ, ਹਰ ਕਿਸੇ ਲਈ ਜਾਣਨਾ ਜ਼ਰੂਰੀ

News18 Punjabi | News18 Punjab
Updated: March 26, 2020, 3:35 PM IST
share image
ਕੋਰੋਨਾਵਾਇਰਸ: ਕੇਂਦਰ ਸਰਕਾਰ ਦੇ 10 ਵੱਡੇ ਐਲਾਨ, ਹਰ ਕਿਸੇ ਲਈ ਜਾਣਨਾ ਜ਼ਰੂਰੀ
ਕੋਰੋਨਾਵਾਇਰਸ: ਕੇਂਦਰ ਸਰਕਾਰ ਦੇ 10 ਵੱਡੇ ਐਲਾਨ, ਹਰ ਕਿਸੇ ਲਈ ਜਾਣਨਾ ਜ਼ਰੂਰੀ(ANI)

  • Share this:
  • Facebook share img
  • Twitter share img
  • Linkedin share img
1. 1 ਲੱਖ 70 ਹਜ਼ਾਰ ਕਰੋੜ ਦਾ ਰਾਹਤ ਪੈਕੇਜ
2. ਡਾਕਟਰ ਅਤੇ ਨਰਸਾਂ ਨੂੰ ਮਿਲੇਗਾ 50 ਲੱਖ ਦਾ ਬੀਮਾ
3. ਗਰੀਬਾਂ ਨੂੰ 5 ਕਿਲੋ ਹੋਰ ਕਣਕ ਅਤੇ ਚੌਲ ਮਿਲਣਗੇ, 1 ਕਿਲੋ ਦਾਲ ਵੀ ਮਿਲੇਗੀ
4. ਕਿਸਾਨਾਂ ਨੂੰ ਅਪ੍ਰੈਲ ਦੇ ਪਹਿਲੇ ਹਫਤੇ 'ਚ 2 ਹਜ਼ਾਰ ਰੁਪਏ ਦੀ ਕਿਸ਼ਤ ਜਾਰੀ ਹੋਵੇਗੀ, 8.69 ਕਰੋੜ ਕਿਸਾਨਾਂ ਨੂੰ ਫਾਇਦਾ
5. ਉੱਜਵਲਾ ਯੋਜਨਾ ਦੇ ਤਹਿਤ ਅਗਲੇ 3 ਮਹੀਨੇ ਤੱਕ ਮੁਫਤ ਗੈਸ ਸਿਲੰਡਰ ਮਿਲਣਗੇ, ਕਰੀਬ 8 ਕਰੋੜ ਮਹਿਲਾਵਾਂ ਨੂੰ ਫਾਇਦਾ ਹੋਵੇਗਾ
6. ਮਹਿਲਾ ਜਨਧਨ ਖਾਤਾਧਾਰਕਾਂ ਨੂੰ ਅਗਲੇ 3 ਮਹੀਨੇ ਤੱਕ 500 ਰੁਪਏ ਹਰ ਮਹੀਨੇ ਦਿੱਤੇ ਜਾਣਗੇ, 20 ਕਰੋੜ ਮਹਿਲਾਵਾਂ ਨੂੰ ਫਾਇਦਾ
7. ਬਜ਼ੁਰਗ, ਦਿਵਯਾਂਗ ਅਤੇ ਵਿਧਵਾ ਔਰਤਾਂ ਨੂੰ ਅਗਲੇ 3 ਮਹੀਨੇ ਲਈ 2 ਕਿਸ਼ਤਾਂ 'ਚ 1 ਹਜ਼ਾਰ ਰੁਪਏ ਦੀ ਮਦਦ ਮਿਲੇਗੀ, 3 ਕਰੋੜ ਲੋਕਾਂ ਨੂੰ ਫਾਇਦਾ
8. ਮਨਰੇਗਾ ਮਜ਼ਦੂਰੀ 182 ਤੋਂ ਵਧਾਕੇ 202 ਰੁਪਏ ਕੀਤੀ ਗਈ
9. ਨਿਰਮਾਣ ਖੇਤਰ ਨਾਲ ਜੁੜੇ 3.5 ਕਰੋੜ ਰਜਿਸਟਰਡ ਵਰਕਰ, ਜੋ ਲੌਕਡਾਊਨ ਦੀ ਵਜ੍ਹਾ ਕਰਕੇ ਆਰਥਿਕ ਤੰਗੀਆਂ ਝੱਲ ਰਹੇ ਨੇ, ਉਨ੍ਹਾਂ ਨੂੰ ਸਰਕਾਰ ਆਰਥਿਕ ਮਦਦ ਦੇਵੇਗੀ
10. 100 ਤੋਂ ਘੱਟ ਕਰਮਚਾਰੀਆਂ ਵਾਲੇ ਅਦਾਰੇ ਅਤੇ 15 ਹਜ਼ਾਰ ਤੋਂ ਘੱਟ ਤਨਖਾਹ ਲੈਣ ਵਾਲੇ ਕਰਮਚਾਰੀਆਂ ਦੇ PF ਦਾ ਪੂਰਾ ਹਿੱਸਾ ਸਰਕਾਰ ਦੇਵੇਗੀ, 80 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਅਤੇ 4 ਲੱਖ ਤੋਂ ਜ਼ਿਆਦਾ ਅਦਾਰਿਆਂ ਨੂੰ ਫਾਇਦਾ ਮਿਲੇਗਾ
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ