• Home
 • »
 • News
 • »
 • national
 • »
 • CORONAVIRUS CENTRE WANTS CONTAINMENT ZONE IN HIGH 10 POSITIVITY STATES

ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਕੇਂਦਰ ਵੱਲੋਂ ਸੂਬਿਆਂ ਨੂੰ ਸਖਤੀ ਵਰਤਣ ਦੇ ਹੁਕਮ

ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਕੇਂਦਰ ਵੱਲੋਂ ਸੂਬਿਆਂ ਨੂੰ ਸਖਤੀ ਵਰਤਣ ਦੇ ਹੁਕਮ (ਸੰਕੇਤਕ ਤਸਵੀਰ)

ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਕੇਂਦਰ ਵੱਲੋਂ ਸੂਬਿਆਂ ਨੂੰ ਸਖਤੀ ਵਰਤਣ ਦੇ ਹੁਕਮ (ਸੰਕੇਤਕ ਤਸਵੀਰ)

 • Share this:
  ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਤਾਂ ਤਕਰੀਬਨ ਖਤਮ ਹੋ ਚੁੱਕੀ ਹੈ, ਪਰ ਤੀਜੀ ਲਹਿਰ (Coronavirus 3rd Wave) ਬਾਰੇ ਵਾਰ-ਵਾਰ ਸੰਕੇਤ ਮਿਲ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਕੋਰੋਨਾ ਦੇ ਲਗਭਗ 40 ਹਜ਼ਾਰ ਤੋਂ ਵੱਧ ਨਵੇਂ ਕੇਸ ਹਰ ਰੋਜ਼ ਆ ਰਹੇ ਹਨ। ਕੁਝ ਰਾਜਾਂ ਵਿੱਚ, ਸਥਿਤੀ ਚਿੰਤਾਜਨਕ ਹੈ। ਇਸ ਲਈ ਕੇਂਦਰ ਸਰਕਾਰ ਨੇ ਅਜਿਹੇ 10 ਰਾਜਾਂ ਦੇ 46 ਜ਼ਿਲ੍ਹਿਆਂ ਨੂੰ ਸਖਤ ਕੰਟੇਨਮੈਂਟ ਜ਼ੋਨ ਬਣਾਉਣ ਦੇ ਆਦੇਸ਼ ਦਿੱਤੇ ਹਨ।

  ਇਨ੍ਹਾਂ ਜ਼ਿਲ੍ਹਿਆਂ ਵਿਚ ਪਾਜੀਟਿਵ ਦਰ 10 ਪ੍ਰਤੀਸ਼ਤ ਤੋਂ ਵੱਧ ਹੈ, ਭਾਵ ਹਰ ਸੌ ਨਮੂਨਿਆਂ ਦੀ ਜਾਂਚ ਵਿੱਚ 10 ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਰਹੇ ਹਨ। ਭੀੜ ਨੂੰ ਘਟਾਉਣ ਲਈ ਕੇਂਦਰ ਨੇ ਅਜਿਹੇ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਆਵਾਜਾਈ 'ਤੇ ਸਖਤ ਪਾਬੰਦੀਆਂ ਦੇ ਆਦੇਸ਼ ਦਿੱਤੇ ਹਨ।

  ਸਰਕਾਰ ਨੇ 10 ਸੂਬਿਆਂ ਨੂੰ ਕਿਹਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਕਰੋਨਾ ਦੀ ਪਾਜ਼ੇਟੀਵਿਟੀ ਦਰ 10 ਫ਼ੀਸਦ ਤੋਂ ਜ਼ਿਆਦਾ ਹੈ, ਉਥੇ ਸਖ਼ਤ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕੀਤਾ ਜਾਵੇ। ਇਨ੍ਹਾਂ 10 ਸੂਬਿਆਂ ’ਚ ਪਿਛਲੇ ਕੁਝ ਦਿਨਾਂ ਦੌਰਾਨ ਲਾਗ ਦੇ ਵਧੇਰੇ ਕੇਸ ਦਰਜ ਕੀਤੇ ਗਏ ਹਨ।

  ਕੇਂਦਰ ਮੁਤਾਬਕ 46 ਜ਼ਿਲ੍ਹਿਆਂ ’ਚ ਪਾਜ਼ੇਟੀਵਿਟੀ ਦਰ 10 ਫ਼ੀਸਦ ਤੋਂ ਜ਼ਿਆਦਾ ਹੈ ਜਦਕਿ 53 ਹੋਰਾਂ ’ਚ ਇਹ 5 ਤੋਂ 10 ਫ਼ੀਸਦ ਵਿਚਕਾਰ ਹੈ। ਕੇਂਦਰ ਨੇ ਇਨ੍ਹਾਂ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਰੋਨਾ ਦੀ ਪਛਾਣ ਲਈ ਟੈਸਟਿੰਗ ਵਧਾਉਣ।

  ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਢਿੱਲ ਦਿੱਤੇ ਜਾਣ ਨਾਲ ਭਵਿੱਖ ’ਚ ਹਾਲਾਤ ਵਿਗੜ ਸਕਦੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਉੱਚ ਪੱਧਰੀ ਮੀਟਿੰਗ ਕਰਕੇ ਕੇਰਲਾ, ਮਹਾਰਾਸ਼ਟਰ, ਕਰਨਾਟਕ, ਤਾਮਿਲ ਨਾਡੂ, ਉੜੀਸਾ, ਆਸਾਮ, ਮਿਜ਼ੋਰਮ, ਮੇਘਾਲਿਆ, ਆਂਧਰਾ ਪ੍ਰਦੇਸ਼ ਅਤੇ ਮਨੀਪੁਰ ’ਚ ਕਰੋਨਾ ਹਾਲਾਤ ਦੀ ਸਮੀਖਿਆ ਕੀਤੀ।
  Published by:Gurwinder Singh
  First published: