Home /News /national /

ਕੋਰੋਨਾ ਨੇ ਮੁੜ ਡਰਾਇਆ! ਪਿਛਲੇ 7 ਦਿਨਾਂ 'ਚ 78 ਫੀਸਦੀ ਵਧੇ ਮਾਮਲੇ, ਵਧ ਰਹੀ ਹੈ ਮੌਤਾਂ ਦੀ ਗਿਣਤੀ

ਕੋਰੋਨਾ ਨੇ ਮੁੜ ਡਰਾਇਆ! ਪਿਛਲੇ 7 ਦਿਨਾਂ 'ਚ 78 ਫੀਸਦੀ ਵਧੇ ਮਾਮਲੇ, ਵਧ ਰਹੀ ਹੈ ਮੌਤਾਂ ਦੀ ਗਿਣਤੀ

 ਪਿਛਲੇ 7 ਦਿਨਾਂ 'ਚ ਕੋਰੋਨਾ ਦੇ 78 ਫੀਸਦੀ ਵਧੇ ਮਾਮਲੇ, ਵਧ ਰਹੀ ਹੈ ਮੌਤਾਂ ਦੀ ਗਿਣਤੀ (File photo Reuters)

ਪਿਛਲੇ 7 ਦਿਨਾਂ 'ਚ ਕੋਰੋਨਾ ਦੇ 78 ਫੀਸਦੀ ਵਧੇ ਮਾਮਲੇ, ਵਧ ਰਹੀ ਹੈ ਮੌਤਾਂ ਦੀ ਗਿਣਤੀ (File photo Reuters)

ਜੇਕਰ ਪਿਛਲੇ ਸੱਤ ਦਿਨਾਂ ਦੇ ਕੇਸਾਂ ਦੀ ਤੁਲਨਾ, ਉਸ ਤੋਂ ਪਿਛਲੇ ਸੱਤ ਦਿਨਾਂ ਨਾਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ 78 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਇਸ ਦੌਰਾਨ 19 ਤੋਂ ਵਧ ਕੇ 29 ਮੌਤਾਂ ਹੋਈਆਂ ਹਨ। ਸ਼ਨੀਵਾਰ ਨੂੰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਸਾਲ 22 ਅਕਤੂਬਰ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਧ ਸਨ, ਜਦੋਂ 1,988 ਨਵੇਂ ਮਾਮਲੇ ਦਰਜ ਕੀਤੇ ਗਏ ਸਨ।

ਹੋਰ ਪੜ੍ਹੋ ...
  • Share this:

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਲੰਘੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 1890 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 210 ਦਿਨਾਂ ਵਿਚ ਸਭ ਤੋਂ ਵੱਧ ਹਨ।

ਜੇਕਰ ਪਿਛਲੇ ਸੱਤ ਦਿਨਾਂ ਦੇ ਕੇਸਾਂ ਦੀ ਤੁਲਨਾ, ਉਸ ਤੋਂ ਪਿਛਲੇ ਸੱਤ ਦਿਨਾਂ ਨਾਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ 78 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਇਸ ਦੌਰਾਨ 19 ਤੋਂ ਵਧ ਕੇ 29 ਮੌਤਾਂ ਹੋਈਆਂ ਹਨ। ਸ਼ਨੀਵਾਰ ਨੂੰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਸਾਲ 22 ਅਕਤੂਬਰ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਧ ਸਨ, ਜਦੋਂ 1,988 ਨਵੇਂ ਮਾਮਲੇ ਦਰਜ ਕੀਤੇ ਗਏ ਸਨ।

ਪਿਛਲੇ 7 ਦਿਨਾਂ 'ਚ ਕੋਰੋਨਾ ਦੇ ਮਾਮਲਿਆਂ 'ਚ 78 ਫੀਸਦੀ ਵਾਧਾ

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸੱਤ ਦਿਨਾਂ (19-25 ਮਾਰਚ) ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ 8,781 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਉਸ ਤੋਂ ਪਿਛਲੇ ਸੱਤ ਦਿਨਾਂ ਵਿਚ 4,929 ਦੇ ਮੁਕਾਬਲੇ 78 ਪ੍ਰਤੀਸ਼ਤ ਵੱਧ ਹਨ।

ਦੱਸ ਦਈਏ ਕਿ ਪਿਛਲੇ ਛੇ ਹਫ਼ਤਿਆਂ ਤੋਂ ਦੇਸ਼ ਵਿੱਚ ਕੋਵਿਡ ਦਾ ਸੰਕਰਮਣ ਵਧ ਰਿਹਾ ਹੈ। ਦੇਸ਼ ਵਿਚ ਰੋਜ਼ਾਨਾ ਮਾਮਲੇ ਅੱਠ ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ। ਰੋਜ਼ਾਨਾ ਕੇਸਾਂ ਦੀ ਸੱਤ ਦਿਨਾਂ ਦੀ ਔਸਤ ਸ਼ਨੀਵਾਰ ਤੱਕ 1,254 ਹੋ ਗਈ ਸੀ, ਜਦੋਂ ਕਿ ਅੱਠ ਦਿਨ ਪਹਿਲਾਂ (17 ਮਾਰਚ) 626 ਸੀ।

ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਪਿਛਲੇ ਸੱਤ ਦਿਨਾਂ ਵਿਚ ਲਗਾਤਾਰ ਦੂਜੇ ਹਫ਼ਤੇ ਦੇਸ਼ ਵਿਚ ਸਭ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। 19 ਤੋਂ 25 ਮਾਰਚ ਦਰਮਿਆਨ ਮਹਾਰਾਸ਼ਟਰ ਵਿਚ 1,956 ਮਾਮਲੇ ਦਰਜ ਕੀਤੇ ਗਏ ਹਨ। 12 ਮਾਰਚ ਤੋਂ 19 ਮਾਰਚ ਤੱਕ 1,165 ਮਾਮਲੇ ਸਾਹਮਣੇ ਆਏ ਹਨ। ਜੋ ਹੁਣ 68 ਫੀਸਦੀ ਵੱਧ ਹੈ। ਜਦੋਂ ਕਿ ਜ਼ਿਆਦਾਤਰ ਰਾਜਾਂ ਵਿਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਵਧੀ ਹੈ। ਇਨ੍ਹਾਂ ਵਿਚ ਹਰਿਆਣਾ, ਦਿੱਲੀ, ਯੂਪੀ, ਗੁਜਰਾਤ, ਹਿਮਾਚਲ ਅਤੇ ਗੋਆ ਸ਼ਾਮਲ ਹਨ।

Published by:Gurwinder Singh
First published:

Tags: Ccoronavirus, China coronavirus, Corona, Corona vaccine, Corona Warriors, Coronavirus Testing