Home /News /national /

ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਮਚਾਇਆ ਕਹਿਰ, ਨਵੇਂ ਕੇਸਾਂ ਨੇ ਤੋੜੇ ਸਾਰੇ ਰਿਕਾਰਡ...

ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਮਚਾਇਆ ਕਹਿਰ, ਨਵੇਂ ਕੇਸਾਂ ਨੇ ਤੋੜੇ ਸਾਰੇ ਰਿਕਾਰਡ...

COVID-19 in India: ਕੋਰੋਨਾ ਤੋਂ ਕੁਝ ਰਾਹਤ, 24 ਘੰਟਿਆਂ ਵਿਚ 3.11 ਲੱਖ ਨਵੇਂ ਕੇਸ (ਫਾਇਲ ਫੋਟੋ)

COVID-19 in India: ਕੋਰੋਨਾ ਤੋਂ ਕੁਝ ਰਾਹਤ, 24 ਘੰਟਿਆਂ ਵਿਚ 3.11 ਲੱਖ ਨਵੇਂ ਕੇਸ (ਫਾਇਲ ਫੋਟੋ)

  • Share this:
    ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ (Coronavirus 2nd Wave In India) ਨੇ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਦੇ ਨਵੇਂ ਕੇਸਾਂ ਨੇ ਸਾਰੇ ਰਿਕਾਰਡ ਤੋੜੇ ਦਿੱਤੇ ਹਨ। ਭਾਰਤ ਵਿਚ ਕੋਰੋਨਾਵਾਇਰਸ ਦੇ ਰੋਜ਼ਾਨਾ ਇਕ ਲੱਖ ਤੋਂ ਉਪਰ ਕੇਸ ਆ ਰਹੇ ਹਨ। ਭਾਰਤ ਵਿੱਚ ਅੱਜ ਸਾਰੇ ਰਿਕਾਰਡ ਤੋੜਦੇ ਹੋਏ ਕੋਰੋਨਾ ਦੇ 1 ਲੱਖ 45 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਦ ਕਿ 700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

    ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ ਕੁੱਲ 1,45,384 ਨਵੇਂ ਕੇਸ ਸਾਹਮਣੇ ਆਏ ਅਤੇ 794 ਲੋਕਾਂ ਦੀ ਮੌਤ ਹੋ ਗਈ।

    ਨਵੇਂ ਅੰਕੜਿਆਂ ਅਨੁਸਾਰ ਦੇਸ਼ ਵਿਚ ਹੁਣ ਕੋਰੋਨਾ ਸੰਕਰਮਣ ਦੇ ਕੁਲ ਮਾਮਲੇ 13,205,926 ਹੋ ਗਏ ਹਨ। ਉਸੇ ਸਮੇਂ, ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਕੀਤੀ ਵਧੀ ਹੈ। ਇਸ ਦੇ ਨਾਲ ਹੀ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,19,90,859 ਹੋ ਗਈ ਹੈ।

    ਇਸ ਦੇ ਨਾਲ, ਮ੍ਰਿਤਕਾਂ ਦੀ ਗਿਣਤੀ 1,68,436 ਹੋ ਗਈ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ 11,73,219 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਇਸ ਦੇ ਨਾਲ ਹੁਣ ਤੱਕ ਕੁੱਲ 9,80,75,160 ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ ਸ਼ੁੱਕਰਵਾਰ ਨੂੰ 34,15,055 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ।
    Published by:Gurwinder Singh
    First published:

    Tags: China coronavirus, Corona vaccine, Coronavirus

    ਅਗਲੀ ਖਬਰ