• Home
  • »
  • News
  • »
  • national
  • »
  • CORONAVIRUS IN INDIA COVID 19 VACCINATION IN INDIA MOFHW 21ST SEPTEMBER 2021

Coronavirus In India: ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਜਾਰੀ, 24 ਘੰਟਿਆਂ 'ਚ 26,115 ਨਵੇਂ ਕੇਸ, 252 ਮੌਤਾਂ

ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਜਾਰੀ, 24 ਘੰਟਿਆਂ 'ਚ 26,115 ਨਵੇਂ ਕੇਸ, 252 ਮੌਤਾਂ (FILE Pic- AP)

ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਜਾਰੀ, 24 ਘੰਟਿਆਂ 'ਚ 26,115 ਨਵੇਂ ਕੇਸ, 252 ਮੌਤਾਂ (FILE Pic- AP)

  • Share this:
    ਭਾਰਤ ਵਿੱਚ ਕੋਵਿਡ-19 ਦੇ 26115 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 3,35,04,534 ਹੋ ਗਈ ਹੈ। ਇਹ 184 ਦਿਨਾਂ ਬਾਅਦ ਇਕ ਦਿਨ ਵਿੱਚ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ।

    ਕੇਂਦਰੀ ਸਿਹਤ ਮੰਤਰਾਲੇ ਦੁਆਰਾ ਅੱਜ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਲਾਗ ਕਾਰਨ 252 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,45,385 ਹੋ ਗਈ।

    ਇਸੇ ਸਮੇਂ ਦੌਰਾਨ, 34, 469 ਲੋਕ ਕੋਵਿਡ ਤੋਂ ਠੀਕ ਹੋ ਕੇ ਘਰ ਪਰਤੇ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਇਸ ਵੇਲੇ 3,09,575 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 3,27,49,574 ਲੋਕ ਠੀਕ ਹੋ ਗਏ ਹਨ। ਕੋਵਿਡ ਕਾਰਨ 4,45,385 ਲੋਕਾਂ ਦੀ ਜਾਨ ਚਲੀ ਗਈ ਹੈ।

    ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਨਵੇਂ ਕੇਸ ਪਾਏ ਜਾਣ ਤੋਂ ਬਾਅਦ ਸਰਗਰਮ ਮਾਮਲਿਆਂ ਵਿੱਚ 8,606 ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਤੱਕ ਕੋਵਿਡ -19 ਰੋਕੂ ਟੀਕੇ ਦੀਆਂ ਕੁੱਲ 81,78,68,213 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸੋਮਵਾਰ ਨੂੰ 96,46,778 ਖੁਰਾਕਾਂ ਦਿੱਤੀਆਂ ਗਈਆਂ। ਇਹ ਜਾਣਕਾਰੀ ਕੋਵਿਨ ਪੋਰਟਲ ਤੋਂ ਪ੍ਰਾਪਤ ਅੰਕੜਿਆਂ ਵਿੱਚ ਸਾਹਮਣੇ ਆਈ ਹੈ।
    Published by:Gurwinder Singh
    First published: