Coronavirus In India: 24 ਘੰਟਿਆਂ ਵਿਚ ਆਏ 41506 ਨਵੇਂ ਕੇਸ, 895 ਮੌਤਾਂ

News18 Punjabi | News18 Punjab
Updated: July 11, 2021, 10:24 AM IST
share image
Coronavirus In India: 24 ਘੰਟਿਆਂ ਵਿਚ ਆਏ 41506 ਨਵੇਂ ਕੇਸ, 895 ਮੌਤਾਂ
Coronavirus In India: 24 ਘੰਟਿਆਂ ਵਿਚ ਆਏ 41506 ਨਵੇਂ ਕੇਸ, 895 ਮੌਤਾਂ (Photo by Manjunath Kiran / AFP)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਵਾਇਰਸ (Corona In India) ਦੀ ਲਾਗ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ ਹੈ। ਇਸ ਦੇ ਨਾਲ ਹੀ ਰੋਜ਼ਾਨਾ ਮਿਲਦੇ ਨਵੇਂ ਮਾਮਲਿਆਂ ਵਿੱਚ ਉਤਰਾਅ ਚੜਾਅ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਦੇਸ਼ ਵਿਚ ਕੋਵਿਡ -19 ਸੰਕਰਮਣ ਦੇ 41 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ ਮੌਤਾਂ ਦੀ ਗਿਣਤੀ ਵੀ 800 ਤੋਂ ਵੱਧ ਸੀ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਤਕਰੀਬਨ 41 ਹਜ਼ਾਰ ਲੋਕ ਠੀਕ ਵੀ ਹੋਏ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 41,506 ਨਵੇਂ ਕੇਸ ਪਾਏ ਗਏ ਅਤੇ 895 ਦੀ ਮੌਤ ਹੋ ਗਈ। ਉਸੇ ਸਮੇਂ 41,526 ਲੋਕਾਂ ਨੂੰ ਠੀਕ ਹੋਣ ਪਿੱਛੋਂ ਛੁੱਟੀ ਦਿੱਤੀ ਗਈ। ਇਸ ਸਮੇਂ ਦੇਸ਼ ਵਿੱਚ ਕੁੱਲ ਸਰਗਰਮ ਕੇਸ 4,54,118 ਹਨ, ਛੁੱਟੀ ਵਾਲੇ ਮਰੀਜ਼ 2,99,75,064 ਅਤੇ ਮ੍ਰਿਤਕਾਂ ਦੀ ਗਿਣਤੀ 4,08,040 ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ਵਿੱਚ 915 ਕੇਸਾਂ ਦੀ ਕਮੀ ਆਈ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਕੁਲ 30,837,222 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ, ਆਈਸੀਐਮਆਰ ਨੇ ਦੱਸਿਆ ਕਿ ਸ਼ਨੀਵਾਰ ਨੂੰ 18,43,500 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਦੇਸ਼ ਵਿਚ ਹੁਣ ਤਕ 43,08,85,470 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
Published by: Gurwinder Singh
First published: July 11, 2021, 10:23 AM IST
ਹੋਰ ਪੜ੍ਹੋ
ਅਗਲੀ ਖ਼ਬਰ