Home /News /national /

ਰਾਹਤ ਵਾਲੀ ਖਬਰ: ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਗਿਰਾਵਟ, 422 ਮਰੀਜ਼ਾਂ ਦੀ ਮੌਤ

ਰਾਹਤ ਵਾਲੀ ਖਬਰ: ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਗਿਰਾਵਟ, 422 ਮਰੀਜ਼ਾਂ ਦੀ ਮੌਤ

ਰਾਹਤ ਵਾਲੀ ਖਬਰ: ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਗਿਰਾਵਟ, 422 ਮਰੀਜ਼ਾਂ ਦੀ ਮੌਤ (ਸੰਕੇਤਕ ਫੋਟੋ: AP)

ਰਾਹਤ ਵਾਲੀ ਖਬਰ: ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਗਿਰਾਵਟ, 422 ਮਰੀਜ਼ਾਂ ਦੀ ਮੌਤ (ਸੰਕੇਤਕ ਫੋਟੋ: AP)

 • Share this:
  ਮੰਗਲਵਾਰ ਨੂੰ ਭਾਰਤ ਵਿੱਚ ਕੋਰੋਨਾਵਾਇਰਸ (Coronavirus In India) ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਅਪਡੇਟ ਕੀਤੇ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

  ਅੱਜ ਛੇ ਦਿਨਾਂ ਬਾਅਦ ਨਵੇਂ ਕੇਸਾਂ ਦੀ ਗਿਣਤੀ 40 ਹਜ਼ਾਰ ਤੋਂ ਘਟੀ ਹੈ। Mohfw ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 30,549 ਨਵੇਂ ਕੇਸ ਦਰਜ ਕੀਤੇ ਗਏ ਅਤੇ 422 ਦੀ ਮੌਤ ਹੋ ਗਈ।

  ਇਸ ਨਾਲ 38,887 ਲੋਕਾਂ ਨੂੰ ਠੀਕ ਹੋਣ ਪਿੱਛੋਂ ਛੁੱਟੀ ਦੇ ਦਿੱਤੀ ਗਈ। ਨਵੇਂ ਅੰਕੜਿਆਂ ਤੋਂ ਬਾਅਦ ਦੇਸ਼ ਵਿੱਚ ਇਸ ਵੇਲੇ 4,04,958 ਸਰਗਰਮ ਮਾਮਲੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸਰਗਰਮ ਮਾਮਲਿਆਂ ਵਿੱਚ 8760 ਦੀ ਕਮੀ ਆਈ ਹੈ।

  ਇਸ ਦੇ ਨਾਲ ਹੀ, ਡਿਸਚਾਰਜ ਹੋਏ ਕੇਸਾਂ ਦੀ ਕੁੱਲ ਗਿਣਤੀ 3,08,96354 ਹੋ ਗਈ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 4,25,195 ਹੋ ਗਈ ਹੈ। ਮੰਤਰਾਲੇ ਦੇ ਅਨੁਸਾਰ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਸੰਖਿਆ 3,17,26,507 ਹੋ ਗਈ ਹੈ।

  Published by:Gurwinder Singh
  First published:

  Tags: China coronavirus, Corona vaccine, Coronavirus

  ਅਗਲੀ ਖਬਰ