ਕੋਰੋਨਾ ਦੀ ਦੂਜੀ ਲਹਿਰ ਖਤਮ ਹੋਣ ਕੰਢੇ!, ਨਵੇਂ ਕੇਸਾਂ ਵਿਚ ਆਈ ਇਕਦਮ ਗਿਰਾਵਟ, 907 ਮੌਤਾਂ

News18 Punjabi | News18 Punjab
Updated: June 29, 2021, 11:26 AM IST
share image
ਕੋਰੋਨਾ ਦੀ ਦੂਜੀ ਲਹਿਰ ਖਤਮ ਹੋਣ ਕੰਢੇ!, ਨਵੇਂ ਕੇਸਾਂ ਵਿਚ ਆਈ ਇਕਦਮ ਗਿਰਾਵਟ, 907 ਮੌਤਾਂ
ਕੋਰੋਨਾ ਦੀ ਦੂਜੀ ਲਹਿਰ ਖਤਮ ਹੋਣ ਕੰਢੇ!, ਨਵੇਂ ਕੇਸਾਂ ਵਿਚ ਆਈ ਇਕਦਮ ਗਿਰਾਵਟ, 907 ਮੌਤਾਂ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਂਦੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਘਟ ਰਹੀ ਹੈ। ਦੇਸ਼ ਵਿੱਚ ਸੋਮਵਾਰ ਸਵੇਰੇ 8 ਵਜੇ ਤੋਂ ਮੰਗਲਵਾਰ ਸਵੇਰੇ 8 ਵਜੇ ਤੱਕ ਕੁੱਲ 37,566 ਨਵੇਂ ਕੇਸ ਦਰਜ ਹੋਏ ਅਤੇ 907 ਲੋਕਾਂ ਦੀ ਮੌਤ ਹੋ ਗਈ।

ਇਸੇ ਸਮੇਂ ਦੌਰਾਨ, 56,994 ਲੋਕਾਂ ਨੂੰ ਠੀਕ ਹੋਂ ਪਿੱਛੋਂ ਛੁੱਟੀ ਦਿੱਤੀ ਗਈ। ਇਸ ਦੇ ਨਾਲ ਪਿਛਲੇ 24 ਘੰਟਿਆਂ ਵਿੱਚ 20, 335 ਸਰਗਰਮ ਕੇਸਾਂ ਵਿਚ ਕਮੀ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਦੇਸ਼ ਵਿੱਚ 102 ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 40 ਹਜ਼ਾਰ ਤੋਂ ਘੱਟ ਆਏ ਹਨ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਵੇਲੇ 5,52,659 ਸਰਗਰਮ ਕੇਸ ਹਨ, ਜਦੋਂ ਕਿ 2,93,66,601 ਵਿਅਕਤੀ ਕੋਰੋਨਾ ਦੀ ਲਾਗ ਤੋਂ ਠੀਕ ਹੋਏ ਹਨ, ਜਦੋਂ ਕਿ 3,97,637 ਲੋਕਾਂ ਦੀ ਮੌਤ ਹੋ ਗਈ ਹੈ।
ਦੂਜੇ ਪਾਸੇ, ਭਾਰਤ ਵਿੱਚ ਟੀਕਾਕਰਨ ਬਾਰੇ ਗੱਲ ਕਰਦਿਆਂ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਐਂਟੀ ਕੋਵਿਡ -19 ਟੀਕੇ ਦੀਆਂ 32.85 ਕਰੋੜ (32,85,54,011) ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
Published by: Gurwinder Singh
First published: June 29, 2021, 11:26 AM IST
ਹੋਰ ਪੜ੍ਹੋ
ਅਗਲੀ ਖ਼ਬਰ