Coronavirus Nasal Vaccine Price: ਚੀਨ ਸਮੇਤ ਪੂਰੀ ਦੁਨੀਆਂ 'ਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਇਕ ਚੰਗੀ ਖਬਰ ਆ ਰਹੀ ਹੈ। ਭਾਰਤ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਨੇਜ਼ਲ ਵੈਕਸੀਨ (Coronavirus Nasal Vaccine Price) ਦੀ ਕੀਮਤ ਤੈਅ ਕੀਤੀ ਹੈ।
ਇਸ ਫੈਸਲੇ ਤੋਂ ਬਾਅਦ ਕੋਰੋਨਾ ਨਾਲ ਨਜਿੱਠਣ ਦੀ ਮੁਹਿੰਮ ਵਿਚ ਹੋਰ ਤੇਜ਼ੀ ਆਵੇਗੀ। ਕੇਂਦਰ ਸਰਕਾਰ ਨੇ ਨੱਕ ਰਾਹੀਂ ਦਿੱਤੀ ਜਾਣ ਵਾਲੀ ਇਸ ਵੈਕਸੀਨ ਦੀ ਕੀਮਤ ਜੀਐਸਟੀ ਸਣੇ 840 ਰੁਪਏ ਤੈਅ ਕੀਤੀ ਹੈ।
ਅਸਲ ਵਿਚ, ਨੇਜ਼ਲ ਵੈਕਸੀਨ (iNCOVACC) ਦੀ ਕੀਮਤ 800+ 5% ਜੀਐਸਟੀ ਦੇ ਨਾਲ 840 ਰੁਪਏ ਹੋਵੇਗੀ। ਫਿਲਹਾਲ ਇਹ ਸਰਕਾਰ ਵੱਲੋਂ ਤੈਅ ਕੀਤੀ ਗਈ ਕੀਮਤ ਹੈ। ਪਰ ਭਾਰਤ ਬਾਇਓਟੈਕ (Bharat Biotech) ਕੰਪਨੀ ਚਾਹੁੰਦੀ ਹੈ ਕਿ ਟੀਕੇ ਦੀ ਕੀਮਤ 1000 ਰੁਪਏ ਰੱਖੀ ਜਾਵੇ।
ਇਹ ਟੀਕਾ ਸ਼ੁਰੂ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਬੂਸਟਰ ਡੋਜ਼ ਵਜੋਂ ਲਗਾਇਆ ਜਾਵੇਗਾ। ਦੱਸ ਦੇਈਏ ਕਿ ਇਹ ਨੱਕ ਦੀ ਵੈਕਸੀਨ ਭਾਰਤ ਬਾਇਓਟੈਕ ਦੀ ਹੈ।
ਨੇਜ਼ਲ ਵੈਕਸੀਨ ਜਨਵਰੀ ਦੇ ਅੰਤ ਤੱਕ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਭਾਰਤ ਬਾਇਓਟੈਕ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਹਿਯੋਗ ਨਾਲ ਇਹ ਨੱਕ ਦਾ ਟੀਕਾ ਤਿਆਰ ਕੀਤਾ ਹੈ। ਇਸ ਮਾਮਲੇ 'ਤੇ ਭਾਰਤ ਬਾਇਓਟੈੱਕ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਐਲਾ ਦਾ ਕਹਿਣਾ ਹੈ ਕਿ ਇਨਕੋਵੈਕ (iNCOVACC) ਕੋਵਿਡ ਵਿਰੁੱਧ ਲੜਾਈ 'ਚ ਕਾਰਗਰ ਸਾਬਤ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China coronavirus, Corona, Corona vaccine, Coronavirus Testing