ਕਰੋਨਾ ਦੇ ਨਵੇਂ ਸਟ੍ਰੇਨ ਨਾਲ ਮੁਸੀਬਤ 'ਚ ਪੈ ਸਕਦੇ ਹਨ ਦੁਨੀਆਂ ਭਰ ਦੇ ਮੁਲਕ, ਨਵੀਂ ਖੋਜ ਵਿਚ ਦਾਅਵਾ

News18 Punjabi | News18 Punjab
Updated: January 3, 2021, 3:48 PM IST
share image
ਕਰੋਨਾ ਦੇ ਨਵੇਂ ਸਟ੍ਰੇਨ ਨਾਲ ਮੁਸੀਬਤ 'ਚ ਪੈ ਸਕਦੇ ਹਨ ਦੁਨੀਆਂ ਭਰ ਦੇ ਮੁਲਕ, ਨਵੀਂ ਖੋਜ ਵਿਚ ਦਾਅਵਾ
ਕਰੋਨਾ ਦੇ ਨਵੇਂ ਸਟ੍ਰੇਨ ਨਾਲ ਮੁਸੀਬਤ 'ਚ ਪੈ ਸਕਦੇ ਹਨ ਦੁਨੀਆਂ ਭਰ ਦੇ ਮੁਲਕ, ਨਵੀਂ ਖੋਜ ਵਿਚ ਦਾਅਵਾ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਕੋਰੋਨਾ ਦੇ ਨਵੇਂ ਸਟ੍ਰੇਨ ( new SARS-CoV-2 variant) ਨਾਲ ਪੂਰੀ ਦੁਨੀਆਂ ਵਿਚ ਸਹਿਮ ਦਾ ਮਾਹੌਲ ਹੈ।  ਬ੍ਰਿਟੇਨ ਤੋਂ ਇਲਾਵਾ ਇਹ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਵਿਗਿਆਨੀਆਂ ਅਨੁਸਾਰ ਕੋਰੋਨਾ ਦਾ ਇਹ ਨਵਾਂ ਰੂਪ ਨੌਜਵਾਨਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਇੰਪੀਰੀਅਲ ਕਾਲਜ ਲੰਡਨ (Imperial College London) ਦੁਆਰਾ ਕੀਤੀ ਗਈ ਇੱਕ ਖੋਜ ਵਿੱਚ ਇਹ ਦਰਸਾਇਆ ਗਿਆ ਹੈ ਕਿ ਵਾਇਰਸ ਦਾ ਇਹ ਨਵਾਂ ਰੂਪ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਖੋਜ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ ਕੋਰੋਨਾ ਦਾ ਇਹ ਨਵਾਂ ਰੂਪ ਨਵੰਬਰ ਦੇ ਮਹੀਨੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਗਿਆ ਹੈ। ਬ੍ਰਿਟੇਨ ਵਿਚ ਲਗਭਗ 3 ਗੁਣਾ ਨਵੇਂ ਕੇਸਾਂ ਵਿਚ ਵਾਧਾ ਹੋਇਆ ਹੈ। ਵਿਗਿਆਨੀਆਂ ਅਨੁਸਾਰ ਨਾ ਸਿਰਫ 20 ਸਾਲ ਤੋਂ ਘੱਟ ਉਮਰ ਦੇ ਲੋਕ, ਬਲਕਿ ਹੋਰ ਉਮਰ ਦੇ ਲੋਕਾਂ ਵਿਚ ਵੀ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।
ਇੰਪੀਰੀਅਲ ਕਾਲਜ ਨੇ ਖੋਜ ਲਈ ਇਹ ਡਾਟਾ ਪਿਛਲੇ ਸਾਲ ਨਵੰਬਰ ਦੇ ਮਹੀਨੇ ਵਿਚ ਲਿਆ ਸੀ ਜਦੋਂ ਬ੍ਰਿਟੇਨ ਦੇ ਸਾਰੇ ਸਕੂਲ ਖੁੱਲ੍ਹੇ ਸਨ। ਸਰਕਾਰ ਨੇ ਇਸ ਸਮੇਂ ਛੁੱਟੀਆਂ 11 ਜਨਵਰੀ ਤੱਕ ਵਧਾ ਦਿੱਤੀਆਂ ਹਨ। ਦੱਸ ਦਈਏ ਕਿ ਕੋਰੋਨਾ ਟੀਕਾ ਇਨ੍ਹੀਂ ਦਿਨੀਂ ਬ੍ਰਿਟੇਨ ਵਿੱਚ ਲਗਾਇਆ ਜਾ ਰਿਹਾ ਹੈ।

ਹੁਣ ਤੱਕ ਤਕਰੀਬਨ 9 ਲੱਖ 40 ਹਜ਼ਾਰ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਇੱਥੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰੇਜ਼ੇਨੇਕਾ ਦੇ ਕੋਵੀਸ਼ਿਲਡ ਅਤੇ ਫਾਈਜ਼ਰ ਦੀ ਵੈਕਸੀਨ ਦਿੱਤੀ ਜਾ ਰਹੀ ਹੈ। ਇਸ ਦੌਰਾਨ, ਚੰਗੀ ਖ਼ਬਰ ਇਹ ਹੈ ਕਿ ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਟੀਕਾ ਨਵੀਆਂ ਕਿਸਮਾਂ ਉਤੇ ਵੀ ਪ੍ਰਭਾਵਸ਼ਾਲੀ ਹੈ।
Published by: Gurwinder Singh
First published: January 3, 2021, 3:47 PM IST
ਹੋਰ ਪੜ੍ਹੋ
ਅਗਲੀ ਖ਼ਬਰ