• Home
  • »
  • News
  • »
  • national
  • »
  • CORONAVIRUS OMICRON THIRD WAVE HOSPITALISATION OF COVOD 19 PATIENTS SITUATION DYNAMIC MAY CHANGE RAPIDLY SAYS GOVERNMENT

ਕੇਂਦਰ ਦੀ ਚਿਤਾਵਨੀ- ਹਸਪਤਾਲ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਸਕਦੀ ਹੈ

Coronavirus/Omicron 3rd Wave:

ਕੇਂਦਰ ਦੀ ਚਿਤਾਵਨੀ-ਦਾਖਲ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਸਕਦੀ ਹੈ (ਸੰਕੇਤਕ ਫੋਟੋ)

  • Share this:
    ਕੋਰੋਨਾ ਦੇ ਓਮੀਕਰੋਨ ਵੇਰੀਐਂਟ (Omicron Variant) ਨੂੰ ਲੈ ਕੇ ਦੁਨੀਆਂ ਭਰ ਤੋਂ ਆ ਰਹੀਆਂ ਚਿਤਾਵਨੀਆਂ ਦੇ ਵਿਚਕਾਰ ਹੁਣ ਦੇਸ਼ ਤੋਂ ਵੀ ਅਜਿਹੀ ਹੀ ਚਿਤਾਵਨੀ ਆਈ ਹੈ। ਇਹ ਚਿਤਾਵਨੀ ਕੇਂਦਰ ਸਰਕਾਰ ਨੇ ਦਿੱਤੀ ਹੈ।

    ਇਸ ਵਿਚ ਕਿਹਾ ਗਿਆ ਹੈ ਕਿ ਅਜੇ ਭਾਵੇਂ ਓਮੀਕਰੋਨ ਨਾਲ ਸੰਕਰਮਿਤ ਸਿਰਫ 5-10% ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਪੈ ਰਹੀ ਹੈ, ਪਰ ਅੱਗੇ ਸਮੱਸਿਆ ਹੋਰ ਵੀ ਵਧ ਸਕਦੀ ਹੈ। ਡੇਲਟਾ ਵੇਰੀਐਂਟ (Delta Variant) ਕਾਰਨ ਆਈ ਦੂਜੀ ਲਹਿਰ ਦੇ ਮੁਕਾਬਲੇ ਇਸ ਤੀਜੀ ਲਹਿਰ (Third Wave of Covid-19) ਦੀ ਵਿਚ ਪੀਕ (ਸਿਖਰ) ਵਿਚ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ।

    ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਦੱਸਿਆ ਗਿਆ, 'ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਓਮੀਕਰੋਨ ਵੇਰੀਐਂਟ ਇਨ੍ਹਾਂ ਪਿੱਛੇ ਮੁੱਖ ਕਾਰਨ ਹੈ। ਹਾਲਾਤ ਗਤੀਸ਼ੀਲ ਹਨ। ਯਾਨੀ ਇਨਫੈਕਸ਼ਨ ਦੇ ਮਾਮਲੇ ਹੋਰ ਵਧਣ ਦੀ ਸੰਭਾਵਨਾ ਹੈ।

    ਆਉਣ ਵਾਲੇ ਸਮੇਂ 'ਚ ਸਥਿਤੀ ਇਹ ਹੋ ਸਕਦੀ ਹੈ ਕਿ ਜਿਸ ਸਮੇਂ 'ਚ ਡੈਲਟਾ ਇਨਫੈਕਸ਼ਨ ਦੇ 100 ਮਾਮਲੇ ਸਾਹਮਣੇ ਆ ਰਹੇ ਸਨ, ਉਸੇ ਸਮੇਂ 'ਚ ਓਮੀਕਰੋਨ ਦੇ 400-500 ਮਾਮਲੇ ਆਉਣੇ ਸ਼ੁਰੂ ਹੋ ਜਾਣਗੇ। ਇਸੇ ਤਰ੍ਹਾਂ ਡੈਲਟਾ ਦੇ 100 ਕੇਸਾਂ ਦੇ ਮੁਕਾਬਲੇ ਓਮੀਕਰੋਨ ਦੇ 125 ਤੋਂ 250 ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਸਕਦਾ ਹੈ। ਇਸ ਲਈ ਹਸਪਤਾਲਾਂ ਨੂੰ ਆਪਣੇ ਪ੍ਰਬੰਧ ਤੇਜ਼ੀ ਨਾਲ ਮਜ਼ਬੂਤ ​​ਕਰਨੇ ਚਾਹੀਦੇ ਹਨ।

    NDTV ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡੈਲਟਾ ਦੇ ਕਾਰਨ ਦੇਸ਼ ਵਿੱਚ ਕੋਵਿਡ -19 ਦੀ ਦੂਜੀ ਲਹਿਰ (Second Wave of Covid-19) ਦੌਰਾਨ 20-23% ਸੰਕਰਮਿਤ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਪਈ ਸੀ। ਜਦੋਂ ਕਿ ਇਸ ਸਮੇਂ ਓਮੀਕਰੋਨ ਇਨਫੈਕਸ਼ਨ ਦੌਰਾਨ 5-10% ਸੰਕਰਮਿਤਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪੈਂਦਾ ਹੈ।
    Published by:Gurwinder Singh
    First published:
    Advertisement
    Advertisement