Home /News /national /

ਕੋਰੋਨਾ ਦੀ ਰਫ਼ਤਾਰ ਰੁਕੀ; 24 ਘੰਟਿਆਂ 'ਚ ਸਿਰਫ 1968 ਨਵੇਂ ਮਾਮਲੇ

ਕੋਰੋਨਾ ਦੀ ਰਫ਼ਤਾਰ ਰੁਕੀ; 24 ਘੰਟਿਆਂ 'ਚ ਸਿਰਫ 1968 ਨਵੇਂ ਮਾਮਲੇ

ਕੋਰੋਨਾ ਦੀ ਰਫ਼ਤਾਰ ਰੁਕੀ; 24 ਘੰਟਿਆਂ 'ਚ ਸਿਰਫ 1968 ਨਵੇਂ ਮਾਮਲੇ  (PTI Photo)

ਕੋਰੋਨਾ ਦੀ ਰਫ਼ਤਾਰ ਰੁਕੀ; 24 ਘੰਟਿਆਂ 'ਚ ਸਿਰਫ 1968 ਨਵੇਂ ਮਾਮਲੇ (PTI Photo)

ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਕੇਸ 2000 ਤੋਂ ਘੱਟ  ਆਏ ਹਨ। ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ 35 ਹਜ਼ਾਰ ਤੋਂ ਹੇਠਾਂ ਆ ਗਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 1,968 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਮੌਤਾਂ ਦੀ ਗਿਣਤੀ 15 ਹੈ।

ਹੋਰ ਪੜ੍ਹੋ ...
  • Share this:

    ਦੁਨੀਆਂ ਭਰ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਭਾਰਤ ਨੂੰ ਹੁਣ ਰਾਹਤ ਮਿਲ ਰਹੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਮਈ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਆ ਗਏ ਹਨ ਅਤੇ ਅਜਿਹੇ ਸੰਕੇਤ ਹਨ ਕਿ ਇਸ ਦੀ ਰਫਤਾਰ ਹੁਣ ਰੁਕ ਰਹੀ ਹੈ।

    ਦਰਅਸਲ, ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਕੇਸ 2000 ਤੋਂ ਘੱਟ  ਆਏ ਹਨ। ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ 35 ਹਜ਼ਾਰ ਤੋਂ ਹੇਠਾਂ ਆ ਗਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 1,968 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਮੌਤਾਂ ਦੀ ਗਿਣਤੀ 15 ਹੈ।

    ਮੰਗਲਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ 1968 ਨਵੇਂ ਕੇਸਾਂ ਦੀ ਆਮਦ ਨਾਲ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4,45,99,466 ਹੋ ਗਈ ਹੈ।

    ਇੱਥੇ ਦੱਸਣਯੋਗ ਹੈ ਕਿ ਭਾਰਤ ਵਿੱਚ 133 ਦਿਨਾਂ ਬਾਅਦ ਕੋਰੋਨਾ ਦੇ 2000 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਮੌਜੂਦਾ ਸਮੇਂ 'ਚ ਭਾਰਤ ਐਕਟਿਵ ਕੇਸਾਂ ਦੇ ਮਾਮਲੇ 'ਚ ਵੀ ਰਾਹਤ ਮਹਿਸੂਸ ਕਰ ਰਿਹਾ ਹੈ, ਕਿਉਂਕਿ ਦੇਸ਼ 'ਚ ਖਤਰਨਾਕ ਕੋਰੋਨਾ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 34,598 ਹੈ।

    Published by:Gurwinder Singh
    First published:

    Tags: Ccoronavirus, Corona vaccine, Corona Warriors