Coronavirus Update: ਭਾਰਤ ਵਿਚ 24 ਘੰਟਿਆਂ 'ਚ 4 ਹਜ਼ਾਰ ਮੌਤਾਂ, 42,015 ਨਵੇਂ ਮਰੀਜ਼

News18 Punjabi | News18 Punjab
Updated: July 21, 2021, 10:23 AM IST
share image
Coronavirus Update: ਭਾਰਤ ਵਿਚ 24 ਘੰਟਿਆਂ 'ਚ 4 ਹਜ਼ਾਰ ਮੌਤਾਂ, 42,015 ਨਵੇਂ ਮਰੀਜ਼
Coronavirus Update: ਭਾਰਤ ਵਿਚ 24 ਘੰਟਿਆਂ 'ਚ 4 ਹਜ਼ਾਰ ਮੌਤਾਂ, 42,015 ਨਵੇਂ ਮਰੀਜ਼ (ਸੰਕੇਤਕ ਫੋਟੋ: AP)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਇਕ ਵਾਰ ਫਿਰ ਕੋਰੋਨਾ ਪੀੜਤਾਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਦੇਸ਼ ਵਿੱਚ ਕੋਵਿਡ -19 ਸੰਕਰਮਣ ਦੇ 42 ਹਜ਼ਾਰ 15 ਨਵੇਂ ਕੇਸ ਸਾਹਮਣੇ ਆਏ ਹਨ।

ਇਸ ਦੌਰਾਨ 3 ਹਜ਼ਾਰ 998 ਮਰੀਜ਼ਾਂ ਦੀ ਮੌਤ ਹੋ ਗਈ। ਇੱਕ ਦਿਨ ਵਿੱਚ 36 ਹਜ਼ਾਰ 977 ਲੋਕ ਸਿਹਤਮੰਦ ਹੋ ਗਏ। ਨਵੇਂ ਅੰਕੜਿਆਂ ਨੂੰ ਸ਼ਾਮਲ ਕਰਦਿਆਂ ਦੇਸ਼ ਵਿੱਚ ਸੰਕਰਮਿਤ ਦੀ ਕੁੱਲ ਸੰਖਿਆ 3 ਕਰੋੜ 12 ਲੱਖ 16 ਹਜ਼ਾਰ 337 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 4 ਲੱਖ 18 ਹਜ਼ਾਰ 480 ਮਰੀਜ਼ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਸਮੇਂ 4 ਲੱਖ 7 ਹਜ਼ਾਰ 170 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।

ਇਸ ਦੌਰਾਨ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਹੈ ਕਿ 1 ਅਗਸਤ ਤੋਂ ਮੁੰਬਈ ਵਿੱਚ ਇੱਕ ਨਵੀਂ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਤਹਿਤ ਬਿਸਤਰ, ਵੀਲ੍ਹਚੇਅਰ ਉਤੇ ਪਏ, ਬਿਮਾਰ ਅਤੇ ਸਰੀਰਕ ਤੌਰ 'ਤੇ ਅਪਾਹਜ  3 ਹਜ਼ਾਰ 505 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ 'ਤੇ ਟੀਕਾਕਰਨ ਕੀਤਾ ਜਾਵੇਗਾ।
ਇਧਰ, ਇੱਕ ਵਾਰ ਫਿਰ ਮੁੰਬਈ ਵਿੱਚ ਵੈਕਸੀਨ ਦੀ ਘਾਟ ਹੋਣ ਦੀਆਂ ਖਬਰਾਂ ਆਈਆਂ ਹਨ। ਸ਼ਹਿਰ ਦੇ ਬੀਕੇਸੀ ਟੀਕਾਕਰਨ ਕੇਂਦਰ ਵਿਖੇ ਟੀਕਾਕਰਨ ਰੋਕ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਅਨੁਸਾਰ, ਭਾਰੀ ਬਾਰਸ਼ ਦੇ ਦੌਰਾਨ ਵੀ ਲੋਕ ਟੀਕਾ ਲਗਵਾਉਣ ਆਏ ਸਨ।

Published by: Gurwinder Singh
First published: July 21, 2021, 10:21 AM IST
ਹੋਰ ਪੜ੍ਹੋ
ਅਗਲੀ ਖ਼ਬਰ