
ਖੁਸ਼ਖਬਰੀ! ਕੇਂਦਰ ਸਰਕਾਰ ਇਸ ਮਹੀਨੇ ਖਾਤੇ 'ਚ ਟ੍ਰਾਂਸਫਰ ਕਰ ਸਕਦੀ ਹੈ 4000 ਰੁਪਏ, ਜਾਣੋ. (file photo)
ਨਵੀਂ ਦਿੱਲੀ- ਭਾਰਤ ਵਿਚ ਕੋਰੋਨਾਵਾਇਰਸ ਟੀਕਾਕਰਣ ਮੁਹਿੰਮ ਦੀ ਸ਼ਨੀਵਾਰ ਤੋਂ ਸ਼ੁਰੂ ਹੋਈ। ਦੇਸ਼ ਵਿੱਚ ਟੀਕਾਕਰਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਕੋਈ ਲਾਪਰਵਾਹੀ ਨਹੀਂ ਕਰਨੀ ਹੈ। ਪੀਐਮ ਮੋਦੀ ਨੇ ਲੋਕਾਂ ਨੂੰ ਟੀਕਾਕਰਨ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚੌਵੀ ਘੰਟੇ ਚੌਕਸ ਰਿਹਾ। ਅਸੀਂ ਸਹੀ ਸਮੇਂ ਉਤੇ ਸਹੀ ਫੈਸਲੇ ਲਏ ਹਨ।
ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਜੋ ਕੋਵਿਡ ਦੀ ਲਾਗ ਦੀ ਚਪੇਟ ਵਿਚ ਆਕੇ ਕਦੇ ਵੀ ਘਰ ਨਹੀਂ ਪਰਤ ਸਕੇ। ਪ੍ਰਧਾਨਮੰਤਰੀ ਨੇ ਸਵਰਗਵਾਸੀ ਸਿਹਤ ਕਰਮਚਾਰੀਆਂ ਨੂੰ ਯਾਦ ਕਰਦਿਆਂ ਇੱਕ ਸੰਬੋਧਨ ਵਿੱਚ ਕਿਹਾ, "ਸਾਡੇ ਸੈਂਕੜੇ ਸਾਥੀ ਹਨ ਜੋ ਵਾਪਸ ਘਰ ਨਹੀਂ ਪਰਤ ਸਕੇ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਡਾਕਟਰਾਂ, ਪੁਲਿਸ ਸਹਿਕਰਮੀਆਂ, ਦੂਜੇ ਮੋਰਚੇ ਦੇ ਕਰਮਚਾਰੀਆਂ ਨੇ ਮਨੁੱਖਤਾ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪਹਿਲ ਦਿੱਤੀ। ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੇ ਬੱਚਿਆਂ ਅਤੇ ਪਰਿਵਾਰ ਤੋਂ ਦੂਰ ਰਹੇ ਅਤੇ ਕਈ ਕਈ ਦਿਨ ਘਰ ਨਹੀਂ ਗਏ।
ਪੀਐਮ ਮੋਦੀ ਨੇ ਕਿਹਾ ਕਿ ਇਸ ਲਈ ਅੱਜ ਕੋਰੋਨਾ ਦਾ ਪਹਿਲਾ ਟੀਕਾ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਲਗਾ ਕੇ, ਇਕ ਤਰ੍ਹਾਂ ਨਾਲ ਸਮਾਜ ਆਪਣਾ ਕਰਜ਼ਾ ਅਦਾ ਕਰ ਰਿਹਾ ਹੈ। ਇਹ ਟੀਕਾ ਉਨ੍ਹਾਂ ਸਾਰੇ ਸਾਥੀਆਂ ਨੂੰ ਸ਼ਰਧਾਂਜਲੀ ਵੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਂਮਾਰੀ ਨਾਲ ਜਿਸ ਤਰੀਕੇ ਨਾਲ ਅਸੀਂ ਮੁਕਾਬਲਾ ਕੀਤਾਹੈ, ਪੂਰੀ ਦੁਨੀਆਂ ਭਾਰਤ ਨੂੰ ਮੰਨ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ, ਸਥਾਨਕ ਸੰਸਥਾਵਾਂ, ਹਰ ਸਰਕਾਰੀ ਸੰਸਥਾ, ਸਮਾਜਿਕ ਸੰਸਥਾਵਾਂ ਨੇ ਇਕਜੁੱਟ ਹੋਕੇ ਕਿਵੇਂ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੀਆਂ ਹਨ, ਭਾਰਤ ਨੇ ਵੀ ਇਸ ਮਿਸਾਲ ਨੂੰ ਵਿਸ਼ਵ ਦੇ ਸਾਹਮਣੇ ਰੱਖਿਆ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।