ਮੁਹਾਲੀ: ਮਹਿਲਾ ਦੀ ਬਾਂਹ ਫੜ੍ਹ flying kiss ਕਰਨ ਵਾਲੇ ਨੂੰ ਤਿੰਨ ਸਾਲ ਦੀ ਹੋਈ ਸਜ਼ਾ

News18 Punjab
Updated: August 15, 2019, 9:21 AM IST
share image
ਮੁਹਾਲੀ: ਮਹਿਲਾ ਦੀ ਬਾਂਹ ਫੜ੍ਹ flying kiss ਕਰਨ ਵਾਲੇ ਨੂੰ ਤਿੰਨ ਸਾਲ ਦੀ ਹੋਈ ਸਜ਼ਾ
ਮੁਹਾਲੀ: ਮਹਿਲਾ ਦੀ ਬਾਂਹ ਫੜ੍ਹ flying kiss ਕਰਨ ਵਾਲੇ ਨੂੰ ਤਿੰਨ ਸਾਲ ਦੀ ਹੋਈ ਸਜ਼ਾ( ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਮਹਿਲਾ ਦਾ ਹੱਥ ਫੜ੍ਹ ਕੇ ਫਲਾਇੰਗ ਕਿਸ ਕਰਨ ਤੇ ਮਹਿਲਾ ਨੂੰ ਅਸ਼ਲੀਲ ਕਮੇਂਟ ਕਰਨ ਵਾਲੇ ਮੁਲਜ਼ਮ ਨੂੰ ਮੋਹਾਲੀ ਕੋਰਟ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਵਾਈ ਹੈ। ਕੇਸ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਦਿੱਤਾ। ਅਦਾਲਤ ਨੇ ਫੇਜ਼ -11 ਦੇ ਵਸਨੀਕ ਵਿਨੋਦ ਕੁਮਾਰ ਨੂੰ ਤਿੰਨ ਸਾਲ ਅਤੇ ਤਿੰਨ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਦੂਜੇ ਪਾਸੇ, ਪਤੀ-ਪਤਨੀ ਜਿੰਨਾਂ ਤੇ ਮਾਰਕੁੱਟ ਦਾ ਕੇਸ ਦਰਜ ਕੀਤਾ ਸੀ, ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।

ਫੇਜ਼ -11 ਨਿਵਾਸੀ ਨੇ ਵਿਨੋਦ ਕੁਮਾਰ ਖ਼ਿਲਾਫ਼ ਫੇਜ਼ -11 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਨੋਦ ਕੁਮਾਰ ਆਪਣੇ ਘਰ ਦੇ ਉਪਰਲੇ ਫਲੈਟ ਵਿੱਚ ਰਹਿੰਦਾ ਅਤੇ ਉਸਦੀ ਪਤਨੀ ਨਾਲ ਵਾਰ ਵਾਰ ਅਸ਼ਲੀਲ ਟਿੱਪਣੀਆਂ ਕਰਦਾ ਸੀ। ਆਪਣੀ ਸ਼ਿਕਾਇਤ ਵਿਚ ਨੌਜਵਾਨ ਨੇ ਦੱਸਿਆ ਸੀ ਕਿ ਵਿਨੋਦ ਕੁਮਾਰ ਨੇ ਉਸਦੀ ਪਤਨੀ ਦੀ ਬਾਂਹ ਫੜਦਿਆਂ ਉਸ ਨੂੰ ਫਲਾਈਂਗ ਕਿਸ ਕੀਤੀ ਅਤੇ ਅਸ਼ਲੀਲ ਹਰਕਤਾਂ ਕੀਤੀਆਂ। ਇਸ ਤੋਂ ਬਾਅਦ ਵਿਨੋਦ ਕੁਮਾਰ ਖ਼ਿਲਾਫ਼ ਫੇਜ਼ -11 ਥਾਣੇ ਵਿੱਚ ਛੇੜਛਾੜ ਅਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ।

ਜਦੋਂ ਵਿਨੋਦ ਕੁਮਾਰ ਖ਼ਿਲਾਫ਼ ਛੇੜਛਾੜ ਦਾ ਕੇਸ ਦਰਜ ਹੋਇਆ ਸੀ ਤਾਂ ਪੁਲਿਸ ਨੇ ਇਸੇ ਕੇਸ ਵਿੱਚ ਪਤੀ ਅਤੇ ਪਤਨੀ ਖ਼ਿਲਾਫ਼ ਕੁੱਟਮਾਰ ਦਾ ਕੇਸ ਵੀ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਸੀ ਕਿ ਪਤੀ-ਪਤਨੀ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪਤੀ ਅਤੇ ਪਤਨੀ ਦੇ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕਰਾਸ ਕੇਸ ਵੀ ਦਰਜ ਕਰ ਲਿਆ ਸੀ।
First published: August 14, 2019
ਹੋਰ ਪੜ੍ਹੋ
ਅਗਲੀ ਖ਼ਬਰ