• Home
 • »
 • News
 • »
 • national
 • »
 • COURT SENTENCE GANG RAPE OF LAW STUDENT IN RANCHI AGAINST CULPRITS TODAY

ਲਾਅ ਦੀ ਵਿਦਿਆਰਥਣ ਨਾਲ ਗੈਂਗਰੇਪ, 97 ਦਿਨਾਂ ਬਾਅਦ ਫੈਸਲਾ, 11 ਦੋਸ਼ੀਆਂ ਨੂੰ ਉਮਰਕੈਦ

ਲਾਅ ਦੀ ਵਿਦਿਆਰਥਣ ਨਾਲ ਗੈਂਗਰੇਪ, 97 ਦਿਨਾਂ ਬਾਅਦ ਫੈਸਲਾ, 11 ਦੋਸ਼ੀਆਂ ਨੂੰ ਉਮਰਕੈਦ

 • Share this:
  ਝਾਰਖੰਡ ਦੀ ਰਾਜਧਾਨੀ ਰਾਂਚੀ  ਦੇ ਕਾਂਕੇ ਥਾਣਾ ਸਥਿਤ ਲਾਅ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਸਮੂਹਿਕ ਦੁਸ਼ਕਰਮ ਮਾਮਲੇ ਵਿਚ ਕੋਰਟ ਨੇ ਸੋਮਵਾਰ ਨੂੰ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਹੈ।ਸਾਰਿਆ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਹ ਸਾਰੀ ਰਕਮ ਪੀੜਤਾਂ ਨੂੰ ਦੇ ਹੁਕਮ ਜਾਰੀ ਕੀਤੇ ਹਨ। ਮਾਮਲੇ ਵਿਚ ਇੱਕ ਦੋਸ਼ੀ ਨਬਾਲਗ ਹੈ ਜਿਸ ਦੀ ਸੁਣਵਾਈ ਜੁਆਇਨ ਜਸਟਿਸ ਬੋਰਡ ਵਿਚ ਚੱਲ ਰਹੀ ਹੈ।ਪਿਛਲੇ ਸਾਲ 26 ਨਵੰਬਰ ਨੂੰ ਦੁਸ਼ਕਰਮ ਦੀ ਘਟਨਾ ਹੋਈ ਸੀ । ਇਸ ਦੇ 97 ਦਿਨ ਬਾਅਦ ਦੋਸ਼ੀਆਂ ਨੂੰ ਸਜਾ ਸੁਣਾਈ ਗਈ ਹੈ।

  ਦੋਸ਼ੀ ਨੌਜਵਾਨਾਂ ਵਿਚ ਕੁਲਦੀਪ ਉਰਾਂਵ ,  ਸੁਨੀਲ ਉਰਾਂਵ ,  ਸੰਦੀਪ ਉਰਾਂਵ ,  ਅਜੈ ਮੁੰਡਾ,  ਰਾਜਨ ਉਰਾਂਵ ,  ਨਵੀਨ ਉਰਾਂਵ ,  ਬਸੰਤ ਕਛੱਪ ,  ਰਵੀ ਉਰਾਂਵ ,  ਰੋਹੀਤ ਉਰਾਂਵ ,  ਸੁਨੀਲ ਮੁੰਡਾ ਅਤੇ ਰਿਸ਼ੀ ਤੀਰਕੀ ਆਦਿ ਸ਼ਾਮਿਲ ਹੈ। ਚੀਫ਼ ਜਸਟਿਸ ਨਵਨੀਤ ਕੁਮਾਰ ਦੀ ਅਦਾਲਤ ਨੇ ਦੋਸ਼ੀਆਂ ਨੂੰ ਕਿਡਨੈਪ, ਸਮੂਹਿਕ ਬਲਾਤਕਾਰ ਅਤੇ ਅਪਰਾਧਿਕ ਸਾਜ਼ਿਸ਼ ਘੜਨ ਦਾ ਦੋਸ਼ੀ ਠਹਿਰਾਇਆ ਹੈ। ਦੋਸ਼ ਕਰਾਰ ਹੋਣ ਤੋਂ ਬਾਅਦ ਸਜਾ ਸੁਣਾਉਣ ਲਈ ਦੋ ਮਾਰਚ ਦੀ ਤਾਰੀਖ ਤੈਅ ਹੋਈ ਸੀ ।

  26 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ।

  ਪੀੜਤਾ ਨੇ ਕਾਂਕੇ ਥਾਣੇ ਵਿਚ ਘਟਨਾ ਦੇ ਅਗਲੇ ਦਿਨ 27 ਨਵੰਬਰ ਨੂੰ ਮਾਮਲਾ ਦਰਜ ਕਰਵਾਇਆ ਸੀ। ਮਾਮਲੇ ਵਿਚ ਕੋਰਟ ਨੇ ਸੁਣਵਾਈ ਕਰਦੇ ਹੋਏ ਇੱਕ ਮਹੀਨਾ 20 ਦਿਨ ਵਿਚ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ । ਕੋਰਟ ਨੇ ਇਸ ਸਾਲ 6 ਜਨਵਰੀ ਨੂੰ ਦੋਸ਼ ਤਹਿ ਹੋਇਆ ਸੀ। 7 ਤੋਂ 12 ਫਰਵਰੀ ਤੱਕ ਗਵਾਹੀਆਂ ਹੋਈਆ ਸਨ। ਕੋਰਟ ਵਿਚ ਗਵਾਹਾਂ ਦੇ ਬਿਆਨ ਦੇਰ ਸ਼ਾਮ ਤਕ ਦਰਜ ਕੀਤੇ ਗਏ। ਕੁੱਲ 21 ਲੋਕਾਂ ਨੇ ਬਿਆਨ ਦਿੱਤੇ ਸਨ। 13 ਤੋਂ 24 ਫਰਵਰੀ ਤੱਕ ਦੋਨਾਂ ਪੱਖਾਂ ਵੱਲੋਂ ਬਹਿਸ ਹੋਈ।ਇਸ ਦੇ ਬਾਅਦ ਕੋਰਟ ਨੇ 26 ਫਰਵਰੀ ਨੂੰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।

  ਪੀੜਤ ਨੇ FIR ਵਿਚ ਦੱਸਿਆ ਸੀ ਕਿ 26 ਨਵੰਬਰ ਨੂੰ ਦੇਰ ਸ਼ਾਮ ਉਹ ਸੰਗ ਰਾਮਪੁਰ ਬੱਸ ਸਟਾਪ ਤੇ ਆਪਣੇ ਮਿੱਤਰ ਨਾਲ ਬੈਠੀ ਸੀ। ਉਸ ਸਮੇਂ ਉੱਥੇ ਬਾਈਕ ਸਵਾਰ ਦੋ ਅਤੇ ਕਾਰ ਵਿਚ ਬੈਠੇ ਸੱਤ ਨੌਜਵਾਨਾ ਪਹੁੰਚੇ । ਬਾਈਕ ਸਵਾਰ ਨੌਜਵਾਨਾਂ ਨੇ ਪਹਿਲਾ ਕੁੱਟਮਾਰ ਕੀਤੀ ਫਿਰ ਜ਼ਬਰਦਸਤੀ  ਬਾਈਕ ਤੇ ਲੈ ਗਏ। ਇੱਕ ਨਰਸਿੰਗ ਹੋਮ ਦੇ ਕੋਲ ਉਨ੍ਹਾਂ ਦੀ ਬਾਈਕ ਦਾ ਤੇਲ ਖ਼ਤਮ ਹੋ ਗਿਆ। ਪਿੱਛੇ ਆ ਰਹੀ ਕਾਰ ਵਿਚ ਬੈਠ ਕੇ  ਇੱਟ ਭੱਠੇ ਵੱਲ ਲੈ ਗਏ। ਉੱਥੇ ਸਾਰਿਆ ਨੇ ਦੁਸ਼ਕਰਮ ਕੀਤਾ ।ਕੁੱਝ ਦੇਰ ਬਾਅਦ ਵਿਦਿਆਰਥੀ ਦਾ ਦੋਸਤ ਸਕੂਟਰੀ ਤੇ ਤਿੰਨ- ਚਾਰ ਨੌਜਵਾਨ ਪਹੁੰਚ ਗਏ

  ਪੁਲਿਸ ਨੇ 16 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

  27 ਨਵੰਬਰ ਨੂੰ ਪੁਲਿਸ ਨੇ ਕੁੱਲ 16 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਪਰ ਘਟਨਾ ਵਿਚ ਸ਼ਾਮਿਲ ਮੁਲਜ਼ਮਾਂ ਨੇ ਖ਼ੁਦ ਹੀ ਕਬੂਲ ਕਰ ਲਿਆ ਕਿ ਘਟਨਾ ਵਿਚ 12 ਲੋਕ ਸ਼ਾਮਿਲ ਸਨ। ਜਾਂਚ ਰਿਪੋਰਟ ਵਿਚ ਵੀ 12 ਲੋਕਾਂ ਦੇ ਸ਼ਾਮਿਲ ਹੋਣ ਦੀ ਪੁਸ਼ਟੀ ਹੋਈ।

  ਇੱਕ ਦੋਸ਼ੀ ਨੇ ਦੋ ਵਾਰ ਦੁਸ਼ਕਰਮ ਕੀਤਾ ਸੀ

  ਪੁਲਿਸ ਨੇ ਸਾਰੇ 12 ਮੁਲਜ਼ਮਾਂ ਦੇ ਬਲੱਡ ਸੈਂਪਲ ਪੀੜਤਾਂ ਦੇ ਕਪੱੜਿਆ ਤੋ ਮਿਲੇ ਸਪਰਮ ਨਾਲ ਮਿਲਾਉਣ ਲਈ ਫੋਰੈਂਸਿਕ ਲੈਬ ਭੇਜਿਆ ਸੀ । ਇਹਨਾਂ 8 ਮੁਲਜ਼ਮਾ ਦੇ ਬਲੱਡ ਸੈਂਪਲ ਪੋਜਿਟਿਵ ਮਿਲੇ ਸਨ। ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਮੁਲਜ਼ਮ ਨੇ ਉਸ ਦੇ ਨਾਲ ਦੋ ਵਾਰ ਦੁਸ਼ਕਰਮ ਕੀਤਾ ਸੀ।ਮੁਲਜ਼ਮਾਂ ਨੇ ਜਿਸ ਤਰ੍ਹਾਂ ਉਸ ਨੂੰ ਫੜਿਆ ਹੋਇਆ ਸੀ ਉਹ ਥੋੜ੍ਹਾ ਵੀ ਵਿਰੋਧ ਕਰਦੀ ਤਾਂ ਉਸ ਦਾ ਕਤਲ ਕਰ ਸਕਦੇ ਸਨ।
  Published by:Sukhwinder Singh
  First published: