Home /News /national /

ਕਰੋਨਾ ਦੇ ਨਵੇਂ ਕੇਸਾਂ 'ਚ 18.7 ਫੀਸਦੀ ਕਮੀ, ਪਿਛਲੇ 24 ਘੰਟਿਆਂ 'ਚ ਮਿਲੇ 2568 ਮਰੀਜ਼

ਕਰੋਨਾ ਦੇ ਨਵੇਂ ਕੇਸਾਂ 'ਚ 18.7 ਫੀਸਦੀ ਕਮੀ, ਪਿਛਲੇ 24 ਘੰਟਿਆਂ 'ਚ ਮਿਲੇ 2568 ਮਰੀਜ਼

ਫਾਈਲ ਫੋਟੋ  

ਫਾਈਲ ਫੋਟੋ  

  • Share this:
    ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 2568 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪਿਛਲੇ ਦਿਨ ਦੇ ਮੁਕਾਬਲੇ 18.7 ਫੀਸਦੀ ਘੱਟ ਹਨ। 5 ਦਿਨਾਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ 3 ਹਜ਼ਾਰ ਤੋਂ ਘੱਟ ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ।

    ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 19 ਹਜ਼ਾਰ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ 'ਚ ਇਸ ਸਮੇਂ 19,137 ਐਕਟਿਵ ਕੇਸ ਹਨ। ਇੱਕ ਦਿਨ ਪਹਿਲਾਂ ਦੇ ਮੁਕਾਬਲੇ ਇਸ ਵਿੱਚ 363 ਦੀ ਕਮੀ ਆਈ ਹੈ। ਐਕਟਿਵ ਕੇਸ ਕੁੱਲ ਇਨਫੈਕਸ਼ਨ ਦਾ 0.04 ਫੀਸਦੀ ਬਣ ਗਏ ਹਨ।

    ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਕਾਰਨ ਦੇਸ਼ ਵਿੱਚ 20 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ 15 ਮੌਤਾਂ ਉਹ ਹਨ ਜੋ ਪਿਛਲੇ ਸਮੇਂ ਵਿੱਚ ਕੇਰਲ ਵਿੱਚ ਹੋਈਆਂ ਸਨ, ਪਰ ਹੁਣ ਡੇਟਾ ਨੂੰ ਅਪਡੇਟ ਕੀਤਾ ਗਿਆ ਹੈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਕਾਰਨ 5,23,889 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਮਾਮਲਿਆਂ ਦੇ ਠੀਕ ਹੋਣ ਦੀ ਪ੍ਰਤੀਸ਼ਤਤਾ 98.74 ਪ੍ਰਤੀਸ਼ਤ ਹੈ। ਪਿਛਲੇ 24 ਘੰਟਿਆਂ ਦੌਰਾਨ 2911 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਕੁੱਲ 4,25,41,887 ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ।

    ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਹੁਣ ਹੌਲੀ-ਹੌਲੀ ਘਟ ਹੋ ਰਹੀ ਹੈ। 26 ਅਪ੍ਰੈਲ ਤੋਂ ਰੋਜ਼ਾਨਾ 3 ਹਜ਼ਾਰ ਤੋਂ ਵੱਧ ਕੇਸ ਆ ਰਹੇ ਸਨ, ਜੋ ਕਿ 29 ਅਪ੍ਰੈਲ ਨੂੰ ਸਿਖਰ 'ਤੇ ਸਨ। 26 ਅਪ੍ਰੈਲ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਕੇਸਾਂ ਦੀ ਕੁੱਲ ਗਿਣਤੀ 3 ਹਜ਼ਾਰ ਤੋਂ ਹੇਠਾਂ ਹੋ ਗਈ ਹੈ।

    26 ਅਪ੍ਰੈਲ ਨੂੰ 2927 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ 27 ਅਪ੍ਰੈਲ ਨੂੰ 3303, 28 ਅਪ੍ਰੈਲ ਨੂੰ 3377, 29 ਅਪ੍ਰੈਲ ਨੂੰ 3688, 30 ਅਪ੍ਰੈਲ ਨੂੰ 3324 ਅਤੇ 1 ਮਈ ਨੂੰ 3157 ਮਾਮਲੇ ਆਏ।
    Published by:Gurwinder Singh
    First published:

    Tags: Corona vaccine, Coronavirus

    ਅਗਲੀ ਖਬਰ