COVID-19: ਹੋਮ Quarantine ਦੀ ਉਲੰਘਣਾ ਦੇ ਦੋਸ਼ ‘ਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ FIR

News18 Punjabi | News18 Punjab
Updated: March 24, 2020, 4:40 PM IST
share image
COVID-19: ਹੋਮ Quarantine ਦੀ ਉਲੰਘਣਾ ਦੇ ਦੋਸ਼ ‘ਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ FIR
COVID-19: ਹੋਮ quarantine ਦੀ ਉਲੰਘਣਾ ਦੇ ਦੋਸ਼ ‘ਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ FIR ,

ਵਿਦੇਸ਼ੀ ਦੌਰੇ ਤੋਂ ਵਾਪਸ ਆਏ ਏਅਰ ਲਾਈਨ ਸਟਾਫ ਨੂੰ ਉਨ੍ਹਾਂ ਦੇ ਪਰਿਵਾਰ ਨਾਲ 14 ਦਿਨਾਂ ਲਈ ਘਰ ਵਿਚ ਰਹਿਣ ਲਈ ਨਿਰਦੇਸ਼ ਦਿੱਤੇ ਗਏ ਸਨ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਪੁਲਿਸ ਅਤੇ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰਕੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਵਿਚਕਾਰ ਸਾਡੇ ਦੇਸ਼ ਦੇ ਕੁਝ ਨਾਗਰਿਕ ਇਨ੍ਹਾਂ ਹਦਾਇਤਾਂ ਨੂੰ ਨਜ਼ਰਅੰਦਾਜ ਕਰਕੇ ਆਪਣੀ ਮਨਮਾਨੀ ਕਰ ਰਹੇ ਹਨ। ਦਿੱਲੀ ਪੁਲਿਸ ਨੇ ਅਜਿਹੇ ਇਕ ਪਰਿਵਾਰ ਦੇ ਖਿਲਾਫ ਆਈਪੀਸੀ ਦੀ ਧਾਰਾ 188, 269, 271, 34 ਅਤੇ ਏਪੀਡੇਮਿਕ ਐਕਟ ਦੀ ਧਾਰਾ 3 ਤਹਿਤ ਐਫਆਈਆਰ ਦਰਜ ਕੀਤੀ ਹੈ।

ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਨੁਸਾਰ, ਇਹ ਪਰਿਵਾਰ ਦਵਾਰਾਕ ਦੇ ਸੈਕਟਰ ਚਾਰ ਸਥਿਤ ਹਾਰਮਨੀ ਅਪਾਰਟਮੈਂਟ ਵਿਚ ਰਹਿੰਦਾ ਹੈ। ਇਸ ਪਰਿਵਾਰ ਦਾ ਇਕ ਮੈਂਬਰ ਏਅਰ ਇੰਡੀਆ ਵਿਚ ਕੰਮ ਕਰਦਾ ਹੈ। ਇਹ ਬੀਤੇ ਦਿਨੀਂ ਵਿਦੇਸ਼ ਵਿਚ ਯਾਤਰਾ ਕਰਕੇ ਪਰਤਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਦੇ ਨਾਲ 14 ਦਿਨ ਹੋਮ ਕਵੰਰਟਾਇਨ ਦੇ ਨਿਰਦੇਸ਼ ਦਿਤੇ ਸਨ। ਇਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਘਰ ਵਿਚੋਂ ਬਾਹਰ ਨਹੀਂ ਨਿਕਲਣਗੇ ਅਤੇ ਨਾ ਹੀ ਕਿਸੇ ਬਾਹਰੀ ਵਿਅਕਤੀ ਨੂੰ ਮਿਲਣਗੇ।

23 ਮਾਰਚ ਨੂੰ ਸੁਸਾਇਠੀ ਆਰਡਬਲਿਊਏ ਦੇ ਮੈਂਬਰ ਨੇ ਦੇਖਿਆ ਕਿ ਇਹ ਪਰਿਵਾਰ ਕਾਰ ਵਿਚ ਕਿੱਥੇ ਜਾ ਰਿਹਾ ਹੈ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਦੀ ਸਰਵਿਲਾਂਸ ਦੀ ਟੀਮ ਮੌਕੇ ਉਤੇ ਪੁੱਜ ਗਈ। ਟੀਮ ਨੇ ਦੇਖਿਆ ਕਿ ਪੂਰਾ ਪਰਿਵਾਰ ਘਰ ਵਿਚ ਨਹੀਂ ਸੀ। ਟੀਮ ਨੇ ਗਵਾਂਢੀਆਂ ਤੋਂ ਜਾਣਕਾਰੀ ਇਕੱਤਰ ਕਰਕੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਸਰਵਿਲਾਂਸ ਦੀ ਟੀਮ ਨੇ ਪਰਿਵਾਰ ਦੀ ਭਾਲ ਕਰਦਿਆਂ ਉਨ੍ਹਾਂ ਨੂੰ ਦਵਾਰਕਾ ਦੇ ਸੈਕਟਰ 10 ਸਥਿਤ ਫਰਕੂਦੀਨ ਅਪਾਰਟਮੈਂਟ ਵਿਚੋਂ ਲੱਭ ਲਿਆ। ਇਸ ਗੈਰ ਜਿੰਮੇਵਾਰ ਹਰਕਤ ਨੂੰ ਦੇਖਦਿਆਂ ਪੁਲਿਸ ਨੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ