• Home
  • »
  • News
  • »
  • national
  • »
  • COVID 19 IN INDIA INDIA WITNESSED 15823 NEW CORONA CASE AND 226 DEATH IN PAST 24 HOUR

Covid-19 in India: 24 ਘੰਟਿਆਂ ਵਿਚ ਮਿਲੇ 15823 ਕੇਸ, 226 ਮਰੀਜ਼ਾਂ ਦੀ ਮੌਤ

Covid-19 in India: 24 ਘੰਟਿਆਂ ਵਿਚ ਮਿਲੇ 15823 ਕੇਸ, 226 ਮਰੀਜ਼ਾਂ ਦੀ ਮੌਤ (ਸੰਕੇਤਕ ਫੋਟੋ)

Covid-19 in India: 24 ਘੰਟਿਆਂ ਵਿਚ ਮਿਲੇ 15823 ਕੇਸ, 226 ਮਰੀਜ਼ਾਂ ਦੀ ਮੌਤ (ਸੰਕੇਤਕ ਫੋਟੋ)

  • Share this:
    Covid-19 in India: ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਰਾਹਤ ਜਾਰੀ ਹੈ। ਹਰ ਦਿਨ ਕੋਰੋਨਾ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ, ਹਾਲਾਂਕਿ, ਸਿਹਤ ਮੰਤਰਾਲਾ ਅਤੇ ਮਾਹਿਰਾਂ ਦੀ ਟੀਮ ਅਜੇ ਵੀ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚੌਕਸ ਹੈ।

    ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 15823 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 226 ਮਰੀਜ਼ਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 3 ਕਰੋੜ 40 ਲੱਖ 1 ਹਜ਼ਾਰ 743 ਹੋ ਗਈ ਹੈ।

    ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 2 ਲੱਖ 7 ਹਜ਼ਾਰ 653 ਸਰਗਰਮ ਮਾਮਲੇ ਹਨ, ਜਦੋਂ ਕਿ 3 ਕਰੋੜ 33 ਲੱਖ 42 ਹਜ਼ਾਰ 901 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ।

    ਇਸ ਦੇ ਨਾਲ ਹੀ ਕੋਰੋਨਾ ਕਾਰਨ ਹੁਣ ਤੱਕ 4 ਲੱਖ 51 ਹਜ਼ਾਰ 189 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੇਸ਼ ਵਿੱਚ 96,43,79,212 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਪਿਛਲੇ 24 ਘੰਟਿਆਂ ਵਿੱਚ, 50,63,845 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ।

    Published by:Gurwinder Singh
    First published: