ਦੇਸ਼ 'ਚ ਕੋਰੋਨਾਵਾਇਰਸ ਬਾਰੇ ਹੈਰਾਨ ਕਰਨ ਵਾਲੀ ਸਟੱਡੀ, ਸੰਕਰਮਣ ਦੀ ਗਿਣਤੀ ਫਿਰ ਵਧਣ ਦਾ ਖ਼ਤਰਾ

News18 Punjabi | News18 Punjab
Updated: July 11, 2021, 11:25 AM IST
share image
ਦੇਸ਼ 'ਚ ਕੋਰੋਨਾਵਾਇਰਸ ਬਾਰੇ ਹੈਰਾਨ ਕਰਨ ਵਾਲੀ ਸਟੱਡੀ, ਸੰਕਰਮਣ ਦੀ ਗਿਣਤੀ ਫਿਰ ਵਧਣ ਦਾ ਖ਼ਤਰਾ
ਦੇਸ਼ 'ਚ ਕੋਰੋਨਾਵਾਇਰਸ ਬਾਰੇ ਹੈਰਾਨ ਕਰਨ ਵਾਲੀ ਸਟੱਡੀ, ਸੰਕਰਮਣ ਦੀ ਗਿਣਤੀ ਫਿਰ ਵਧਣ ਦਾ ਖ਼ਤਰਾ (File pic)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾਵਾਇਰਸ (Coronavirus)  'ਤੇ ਕੀਤੇ ਗਏ ਗਣਿਤ ਅਧਿਐਨ (mathematical study) ਦੇ ਅਨੁਸਾਰ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ (ਕੋਵਿਡ 19) ਤਾਂ ਚਲੀ ਗਈ, ਪਰ ਰੀਪ੍ਰੋਡਕਟਿਵ (reproductive) ਨੰਬਰ ਜਾਂ ਆਰ ਨੰਬਰ (R number) ਵਿਚ ਅਪ੍ਰੈਲ ਦੇ ਅੱਧ ਤੋਂ ਬਾਅਦ ਪਹਿਲੀ ਵਾਰ ਬੜ੍ਹਤ ਵੇਖਣ ਨੂੰ ਮਿਲੀ ਹੈ।

ਆਰ ਨੰਬਰ ਇਹ ਦੱਸਣ ਵਾਲਾ ਇਕ ਕਿਸਮ ਦਾ ਸੰਕੇਤਕ ਹੈ ਕਿ ਕੋਵਿਡ 19 ਮਹਾਂਮਾਰੀ ਕਿੰਨੀ ਤੇਜ਼ੀ ਨਾਲ ਫੈਲਦੀ ਹੈ। ਇਸ ਦੇ ਅਨੁਸਾਰ, ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਸਰਗਰਮ ਕੋਰੋਨਾ ਦੇ ਮਾਮਲਿਆਂ ਦੀ ਗਿਰਾਵਟ ਹੌਲੀ ਹੋ ਗਈ ਹੈ।

ਆਰ ਨੰਬਰ ਨੂੰ ਇਕ ਕਿਸਮ ਦਾ ਗਣਿਤਿਕ ਅਨੁਮਾਨ ਵੀ ਕਿਹਾ ਜਾ ਸਕਦਾ ਹੈ। ਆਰ ਨੰਬਰ ਇਸ ਦੀ ਗਣਨਾ ਕਰਦਾ ਹੈ ਕਿ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਕਿੰਨੇ ਲੋਕ ਸੰਕਰਮਿਤ ਹੋਏ ਸਨ। ਇਹ ਆਰ ਨੰਬਰ ਜੂਨ ਦੇ ਆਖਰੀ ਹਫ਼ਤੇ ਤੱਕ ਘਟਦਾ ਜਾ ਰਿਹਾ ਸੀ, ਪਰ 20 ਜੂਨ ਤੋਂ 7 ਜੁਲਾਈ ਦੇ ਅਰਸੇ ਵਿਚ ਇਹ ਤੇਜ਼ੀ ਨਾਲ ਵਧਿਆ।
ਇਹ ਜਾਣਕਾਰੀ ਚੇਨਈ ਇੰਸਟੀਚਿਊਟ ਆਫ ਮੈਥੇਮੈਟਿਕਲ ਸਾਇੰਸ ਦੀ ਖੋਜ ਵਿੱਚ ਸਾਹਮਣੇ ਆਈ ਹੈ। ਇਸ ਦੀ ਅਗਵਾਈ ਸੀਤਾਭ੍ਰਾ ਸਿਨਹਾ ਕਰ ਰਹੇ ਹਨ। ਇਸ ਵਿਚ ਪਾਇਆ ਗਿਆ ਹੈ ਕਿ 20 ਜੂਨ ਤੋਂ 7 ਜੁਲਾਈ ਦੇ ਵਿਚਕਾਰ, ਪੂਰੇ ਦੇਸ਼ ਦੀ ਆਰ ਵੈਲਿਊ 0.88 ਸੀ। ਇਹ ਆਰ ਵੈਲਿਊ 15 ਮਈ ਤੋਂ 26 ਜੂਨ ਦੇ ਵਿਚਕਾਰ 0.78 ਸੀ। ਇਸ ਦਾ ਅਰਥ ਇਹ ਹੈ ਕਿ ਹਰ 100 ਸੰਕਰਮਿਤ ਲੋਕਾਂ ਦਾ ਸਮੂਹ ਹੁਣ ਔਸਤਨ 88 ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ।

ਹੁਣ ਇਸ ਗੱਲ ਨਾਲ ਦਿਲਾਸਾ ਦਿੱਤਾ ਜਾ ਸਕਦਾ ਹੈ ਕਿ ਆਰ ਵੈਲਿਊ ਅਜੇ ਵੀ 1 ਤੋਂ ਘੱਟ ਹੈ, ਪਰ ਇਹ ਬਹੁਤ ਜਲਦੀ ਬਦਲ ਸਕਦਾ ਹੈ। ਜੇ ਆਰ ਵੈਲਿਊ 1 ਤੋਂ ਵੱਧ ਹੈ ਹੁੰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਕ ਤੋਂ ਵੱਧ ਵਿਅਕਤੀ ਲਾਗ ਵਾਲੇ ਵਿਅਕਤੀ ਤੋਂ ਸੰਕਰਮਿਤ ਹੋ ਰਹੇ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਦਾ ਇਹੀ ਕਾਰਨ ਹੁੰਦਾ ਹੈ।
Published by: Gurwinder Singh
First published: July 11, 2021, 9:21 AM IST
ਹੋਰ ਪੜ੍ਹੋ
ਅਗਲੀ ਖ਼ਬਰ