Home /News /national /

Covid-19: ਦੇਸ਼ ਵਿਚ ਕਰੋਨਾ ਕਾਰਨ 4100 ਮੌਤਾਂ, 1660 ਨਵੇਂ ਕੇਸ

Covid-19: ਦੇਸ਼ ਵਿਚ ਕਰੋਨਾ ਕਾਰਨ 4100 ਮੌਤਾਂ, 1660 ਨਵੇਂ ਕੇਸ

(ਸੰਕੇਤਿਕ ਤਸਵੀਰ)

(ਸੰਕੇਤਿਕ ਤਸਵੀਰ)

  • Share this:
    ਕੋਰੋਨਾ ਵਾਇਰਸ (ਕੋਵਿਡ-19) ਦੇ ਸੰਕਰਮਣ ਦੇ ਮਾਮਲਿਆਂ ਵਿੱਚ ਗਿਰਾਵਟ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਸਿਰਫ਼ 1660 ਮਾਮਲੇ ਸਾਹਮਣੇ ਆਏ ਹਨ। ਜਦਕਿ 4100 ਮੌਤਾਂ ਦੇ ਮਾਮਲੇ ਦਰਜ ਕੀਤੇ ਗਏ ਹਨ।

    ਦੱਸ ਦਈਏ ਕਿ ਇਹ ਮੌਤਾਂ ਦੇ ਪੁਰਾਣੇ ਅੰਕੜੇ ਹਨ ਜੋ ਹੁਣ ਕੁਝ ਰਾਜਾਂ ਨੇ ਜਾਰੀ ਕੀਤੇ ਹਨ। ਐਕਟਿਵ ਕੇਸਾਂ ਦੀ ਗਿਣਤੀ 16,741 ਹੋ ਗਈ ਹੈ। ਜਦੋਂ ਕਿ ਹੁਣ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 1,82,87,68,476 ਖੁਰਾਕਾਂ ਲੱਗ ਚੁੱਕੀਆਂ ਹਨ।

    ਸਿਹਤ ਮੰਤਰਾਲੇ ਦੇ ਅਨੁਸਾਰ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 16,741 ਹੋ ਗਈ ਹੈ ਜੋ ਕਿ 702 ਦਿਨਾਂ ਵਿੱਚ ਸਭ ਤੋਂ ਘੱਟ ਹੈ ਅਤੇ ਕੁੱਲ ਕੇਸਾਂ ਦਾ 0.04 ਪ੍ਰਤੀਸ਼ਤ ਹੈ। ਰਾਸ਼ਟਰੀ ਪੱਧਰ 'ਤੇ ਕੋਵਿਡ-19 ਤੋਂ ਰਿਕਵਰੀ ਦਰ 98.75 ਫੀਸਦੀ ਹੈ।

    ਦੇਸ਼ ਵਿੱਚ ਕੋਵਿਡ-19 ਦੇ 1660 ਨਵੇਂ ਕੇਸਾਂ ਦੇ ਆਉਣ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 4,30,18,032 ਹੋ ਗਈ ਹੈ, ਜਦੋਂ ਕਿ ਵਾਇਰਸ ਕਾਰਨ 4100 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 5,20,855 ਹੋ ਗਈ ਹੈ।
    Published by:Gurwinder Singh
    First published:

    Tags: Corona, Corona vaccine, Coronavirus

    ਅਗਲੀ ਖਬਰ