• Home
 • »
 • News
 • »
 • national
 • »
 • COVID 19 LOCKDOWN SANITIZING WASHING AND DRYING SPOILS 17 CRORES NOTES OF 2000 RUPEE

ਸੈਨੀਟਾਈਜ਼ ਕਰਨ ਤੇ ਧੂਪ ‘ਚ ਸੁਖਾਉਣ ਨਾਲ 2000 ਰੁਪਏ ਦੇ 17 ਕਰੋੜ ਨੋਟ ਹੋਏ ਖਰਾਬ, ਨਾ ਕਰੋ ਇਹ ਗਲਤੀ

ਰਿਜ਼ਰਵ ਬੈਂਕ ਆਫ਼ ਇੰਡੀਆ ਤੱਕ ਪਹੁੰਚਣ ਵਾਲੇ ਮਾੜੇ ਨੋਟਾਂ ਦੀ ਗਿਣਤੀ ਨੇ ਅੱਜ ਤਕ ਸਾਰੇ ਰਿਕਾਰਡ ਤੋੜ ਦਿੱਤੇ। ਇਸ ਵਾਰ 2 ਹਜ਼ਾਰ ਦੇ 17 ਕਰੋੜ ਤੋਂ ਵੱਧ ਦੇ ਨੋਟ ਆਰਬੀਆਈ ਕੋਲ ਆਏ

2000 ਦੇ 17 ਕਰੋੜ ਨੋਟ ਹੋਏ ਖਰਾਬ

 • Share this:
  ਕੋਰੋਨਾ ਪੀਰੀਅਡ (Covid-19) ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਭਾਵੇਂ ਇਹ ਕਾਰੋਬਾਰ, ਆਵਾਜਾਈ, ਰੁਜ਼ਗਾਰ ਜਾਂ ਕੁਝ ਹੋਰ ਹੋਵੇ। ਸੰਕਰਮਣ ਦੇ ਡਰੋਂ ਲੋਕਾਂ ਨੇ ਨੋਟਾਂ ਨੂੰ ਵੀ ਸੈਨੀਟਾਈਜ਼ ਕੀਤਾ, ਜਿਸਦੇ ਚਲਦਿਆਂ ਨੋਟਾਂ ਨੂੰ ਧੋ ਕੇ, ਧੁੱਪ ਵਿਚ ਸੁਕਾਉਣ ਨਾਲ ਕਰੰਸੀ ਖਰਾਬ ਹੋ ਗਈ। ਇਹੀ ਕਾਰਨ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਤੱਕ ਪਹੁੰਚਣ ਵਾਲੇ ਮਾੜੇ ਨੋਟਾਂ ਦੀ ਗਿਣਤੀ ਨੇ ਅੱਜ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਜ਼ਿਆਦਾ ਦੋ ਹਜ਼ਾਰ ਰੁਪਏ ਦੇ ਨੋਟ ਨੁਕਸਾਨੇ ਗਏ ਹਨ। ਇਸ ਵਾਰ 2 ਹਜ਼ਾਰ ਦੇ 17 ਕਰੋੜ ਤੋਂ ਵੱਧ ਦੇ ਨੋਟ ਆਰਬੀਆਈ ਕੋਲ ਆਏ । ਇਸ ਤੋਂ ਇਲਾਵਾ 200, 500, 10 ਅਤੇ 20 ਰੁਪਏ ਦੇ ਨੋਟ ਵੀ ਕਾਫੀ ਖਰਾਬ ਹੋਏ।

  ਆਰਬੀਆਈ ਦੀ ਰਿਪੋਰਟ ਦੇ ਅਨੁਸਾਰ ਇਸ ਸਾਲ ਦੋ ਹਜ਼ਾਰ ਰੁਪਏ ਦੇ 17 ਕਰੋੜ ਰੁਪਏ ਖਰਾਬ ਹੋਏ। ਇਹ ਗਿਣਤੀ ਪਿਛਲੇ ਸਾਲ ਨਾਲੋਂ 300 ਗੁਣਾ ਵਧੇਰੇ ਹੈ। ਜਦੋਂ ਤੋਂ ਨੋਟਾਂ ਵਿਚ ਕੋਰੋਨਾ ਦੀ ਲਾਗ ਫੈਲਣ ਦੀ ਖ਼ਬਰ ਮਿਲੀ ਹੈ, ਲੋਕਾਂ ਨੇ ਨੋਟਾਂ ਨੂੰ ਧੋਣਾ, ਰੋਗਾਣੂ-ਮੁਕਤ ਕਰਨਾ ਅਤੇ ਧੁੱਪ ਵਿਚ ਸੁਕਾਉਣਾ ਸ਼ੁਰੂ ਕਰ ਦਿੱਤਾ। ਬੈਂਕਾਂ ਵਿਚ ਨੋਟਾਂ ਦੇ ਬੰਡਲਾਂ 'ਤੇ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸਦੇ ਨਤੀਜੇ ਵਜੋਂ ਪੁਰਾਣੀ ਕਰੰਸੀ ਦੀ ਗੱਲ ਛੱਡੋ ਨਵੀਂ ਕਰੰਸੀ ਵੀ ਇਕ ਸਾਲ ਵਿਚ ਬਹੁਤ ਖਰਾਬ ਹੋ ਗਈ।

  ਪਿਛਲੇ ਸਾਲ 2000 ਦੇ 6 ਲੱਖ ਦੇ ਨੋਟ ਆਏ ਸਨ। ਇਸ ਵਾਰ ਇਹ ਗਿਣਤੀ 17 ਕਰੋੜ ਨੂੰ ਪਾਰ ਹੋ ਗਈ ਹੈ। 500 ਦੀ ਨਵੀਂ ਕਰੰਸੀ ਦਸ ਗੁਣਾ ਜ਼ਿਆਦਾ ਖਰਾਬ ਹੋ ਗਈ। ਪਿਛਲੇ ਸਾਲ ਦੇ ਮੁਕਾਬਲੇ ਦੋ 200 ਦੇ ਨੋਟ 300 ਗੁਣਾ ਤੋਂ ਵੀ ਵੱਧ ਬੇਕਾਰ ਹੋ ਗਏ। ਵੀਹ ਦੀ ਨਵੀਂ ਕਰੰਸੀ ਇਕ ਸਾਲ ਵਿਚ ਵੀਹ ਗੁਣਾ ਤੋਂ ਵੀ ਜ਼ਿਆਦਾ ਖਰਾਬ ਹੋ ਗਈ।

  ਜੇਕਰ ਅਸੀਂ ਸਾਲ 2017-18 ਦੀ ਗੱਲ ਕਰੀਏ ਤਾਂ ਉਸ ਸਮੇਂ 2 ਹਜ਼ਾਰ ਦੇ ਇੱਕ ਲੱਖ ਦੇ ਨੋਟ ਆਰਬੀਆਈ ਕੋਲ ਆਏ ਸਨ। ਇਹ ਗਿਣਤੀ 2018-19 ਵਿਚ 6 ਲੱਖ ਹੋ ਗਈ। ਇਸ ਸਾਲ  ਗਿਣਤੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਸਾਲ 2019-20 ਵਿੱਚ 2 ਹਜ਼ਾਰ ਦੇ 17.68 ਕਰੋੜ ਦੇ ਨੋਟ ਆਰਬੀਆਈ ਕੋਲ ਆਏ ਸਨ। ਇਸੇ ਤਰ੍ਹਾਂ ਜੇ ਅਸੀਂ 500 ਦੇ ਨੋਟਾਂ ਦੀ ਗੱਲ ਕਰੀਏ ਤਾਂ 2017-18 ਵਿਚ 1 ਲੱਖ, 2018-19 ਵਿਚ 1.54 ਕਰੋੜ ਅਤੇ 2019- 20 ਵਿਚ 16.45 ਕਰੋੜ ਨੋਟ ਖਰਾਬ ਆਏ। ਦੱਸ ਦੇਈਏ ਕਿ ਹਰ ਸਾਲ ਆਰਬੀਆਈ ਕੋਲ ਸਭ ਤੋਂ ਵੱਧ 10, 20 ਅਤੇ 50 ਮਾੜੇ ਨੋਟ ਆਉਂਦੇ ਹਨ।
  Published by:Ashish Sharma
  First published:
  Advertisement
  Advertisement