Home /News /national /

ਦੇਸ਼ 'ਚ 24 ਘੰਟਿਆਂ 'ਚ ਕੋਰੋਨਾ ਦੇ 11,793 ਨਵੇਂ ਮਾਮਲੇ, 27 ਮੌਤਾਂ, ਐਕਟਿਵ ਕੇਸ 96 ਹਜ਼ਾਰ ਤੋਂ ਪਾਰ

ਦੇਸ਼ 'ਚ 24 ਘੰਟਿਆਂ 'ਚ ਕੋਰੋਨਾ ਦੇ 11,793 ਨਵੇਂ ਮਾਮਲੇ, 27 ਮੌਤਾਂ, ਐਕਟਿਵ ਕੇਸ 96 ਹਜ਼ਾਰ ਤੋਂ ਪਾਰ

ਦੇਸ਼ 'ਚ 24 ਘੰਟਿਆਂ 'ਚ ਕੋਰੋਨਾ ਦੇ 11,793 ਨਵੇਂ ਮਾਮਲੇ, 27 ਮੌਤਾਂ, ਐਕਟਿਵ ਕੇਸ 96 ਹਜ਼ਾਰ ਤੋਂ ਪਾਰ (ਫਾਇਲ ਫੋਟੋ)

ਦੇਸ਼ 'ਚ 24 ਘੰਟਿਆਂ 'ਚ ਕੋਰੋਨਾ ਦੇ 11,793 ਨਵੇਂ ਮਾਮਲੇ, 27 ਮੌਤਾਂ, ਐਕਟਿਵ ਕੇਸ 96 ਹਜ਼ਾਰ ਤੋਂ ਪਾਰ (ਫਾਇਲ ਫੋਟੋ)

  • Share this:
    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 11,793 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਕੋਵਿਡ ਕਾਰਨ 27 ਮੌਤਾਂ ਹੋ ਗਈਆਂ ਹਨ। ਦੇਸ਼ ਵਿੱਚ ਸਰਗਰਮ ਕੋਰੋਨਾ ਮਾਮਲਿਆਂ ਦੀ ਗਿਣਤੀ 96,700 ਹੈ।

    ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਰੋਜ਼ਾਨਾ ਸਕਾਰਾਤਮਕਤਾ ਦਰ 2.49% ਹੈ। ਜਦਕਿ ਹਫਤਾਵਾਰੀ ਸਕਾਰਾਤਮਕਤਾ ਦਰ 3.36% 'ਤੇ ਰਹੀ। ਪਿਛਲੇ 24 ਘੰਟਿਆਂ ਵਿੱਚ 4,73,717 ਕੋਰੋਨਾ ਟੈਸਟ ਕੀਤੇ ਗਏ ਹਨ।

    ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 197.31 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿੱਚ ਇਸ ਸਮੇਂ ਸਰਗਰਮ ਕੋਰੋਨਾ ਮਾਮਲਿਆਂ ਦੀ ਗਿਣਤੀ 96,700 ਹੈ। ਵਰਤਮਾਨ ਵਿੱਚ ਐਕਟਿਵ ਕੇਸ 0.22% ਹਨ। ਜਦੋਂ ਕਿ ਇਸ ਵੇਲੇ ਰਿਕਵਰੀ ਰੇਟ 98.57 ਫੀਸਦੀ ਹੈ।

    ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 9,486 ਮਰੀਜ਼ਾਂ ਦੇ ਠੀਕ ਹੋਣ ਦੇ ਨਾਲ, ਕੁੱਲ ਰਿਕਵਰੀ ਵਧ ਕੇ 4,27,97,092 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 86.14 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।
    Published by:Gurwinder Singh
    First published:

    Tags: Corona vaccine, Coronavirus

    ਅਗਲੀ ਖਬਰ