
ਕੋਵਿਡ ਮਰੀਜ਼ ਨੂੰ ਠੀਕ ਹੋਣ ਦੇ 3 ਮਹੀਨੇ ਬਾਅਦ ਮਿਲੇਗਾ ਵੈਕਸੀਨ, ਕੇਂਦਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ (ਸੰਕੇਤਕ ਤਸਵੀਰ- ANI))
ਕੇਂਦਰ ਸਰਕਾਰ ਨੇ ਟੀਕਾਕਰਨ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜੋ ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਉਨ੍ਹਾਂ ਨੂੰ ਠੀਕ ਹੋਣ ਦੇ ਤਿੰਨ ਮਹੀਨੇ ਬਾਅਦ ਵੈਕਸੀਨ ਦਿੱਤੀ ਜਾਵੇਗੀ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਸ ਸਬੰਧੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਭੇਜੇ ਗਏ ਹਨ। ਨਵੀਆਂ ਹਦਾਇਤਾਂ ਵਿੱਚ ਸਾਵਧਾਨੀ ਖੁਰਾਕ (Precaution Shots) ਵੀ ਸ਼ਾਮਲ ਹਨ।
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਕਰਮਿਤ ਪਾਏ ਗਏ ਲੋਕਾਂ ਦੇ ਟੀਕਾਕਰਨ ਵਿੱਚ ਤਿੰਨ ਮਹੀਨੇ ਦੀ ਦੇਰੀ ਹੋਵੇਗੀ। ਇਸ ਵਿੱਚ ਇੱਕ 'ਇਹਤਿਆਤੀ' ਖੁਰਾਕ ਵੀ ਸ਼ਾਮਲ ਹੈ।
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਇੱਕ ਪੱਤਰ ਵਿੱਚ, ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਵਿਕਾਸ ਸ਼ੀਲ ਨੇ ਕਿਹਾ, 'ਧਿਆਨ ਦਿਓ - ਜਿਨ੍ਹਾਂ ਵਿਅਕਤੀਆਂ ਦਾ ਸਾਰਸ-ਕੋਵ-2, ਕੋਵਿਡ-19 ਪਾਜੀਟਿਵ ਹੈ, ਉਨ੍ਹਾਂ ਨੂੰ ਠੀਕ ਹੋਣ ਦੇ 3 ਮਹੀਨੇ ਪਿੱਛੋਂ ਖੁਰਾਕ ਦਿੱਤੀ ਜਾਵੇਗੀ। ਇਸ ਵਿਚ 'ਇਹਤਿਆਤੀ' ਖੁਰਾਕ ਵੀ ਸ਼ਾਮਲ ਹੈ।' ਸ਼ੀਲ ਨੇ ਕਿਹਾ, 'ਮੈਂ ਸਬੰਧਤ ਅਧਿਕਾਰੀਆਂ ਨੂੰ ਇਸ 'ਤੇ ਧਿਆਨ ਦੇਣ ਦੀ ਬੇਨਤੀ ਕਰਦਾ ਹਾਂ।'
ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਚਾਰ ਦੀ ਬਜਾਏ ਛੇ ਲੋਕ ਇੱਕ ਮੋਬਾਈਲ ਨੰਬਰ ਤੋਂ 'ਕੋਵਿਨ' ਉਤੇ ਰਜਿਸਟਰੇਸ਼ਨ ਕਰ ਸਕਦੇ ਹਨ। ਮੰਤਰਾਲੇ ਨੇ ਕਿਹਾ ਕਿ ਕੋਵਿਨ ਦੇ 'ਰੇਜ ਐਨ ਇਸ਼ੂ' ਸੈਕਸ਼ਨ ਦੇ ਤਹਿਤ ਇਕ ਹੋਰ ਸਹੂਲਤ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਲਾਭਪਾਤਰੀ ਟੀਕਾਕਰਨ ਦੀ ਮੌਜੂਦਾ ਸਥਿਤੀ ਨੂੰ 'ਪੂਰਨ ਟੀਕਾਕਰਨ' ਤੋਂ 'ਅੰਸ਼ਕ ਟੀਕਾਕਰਨ' ਜਾਂ 'ਬਿਨਾਂ ਟੀਕਾਕਰਨ' ਅਤੇ 'ਅੰਸ਼ਕ ਟੀਕਾਕਰਨ' ਤੋਂ 'ਬਗੈਰ ਟੀਕਾਕਰਨ' ਵਿਚ ਬਦਲੇ ਜਾ ਸਕਦੇ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।