Home /News /national /

ਵਿਗਿਆਨੀਆਂ ਦੀ ਚਿਤਾਵਨੀ-ਕਰੋਨਾ ਦੇ ਨਵੇਂ ਰੂਪ 'ਤੇ ਅਸਰਦਾਰ ਹੈ ਵੈਕਸੀਨ, ਪਰ ਇਕ ਖੁਰਾਕ ਨਾਲ ਗੱਲ ਨਹੀਂ ਬਣਨੀ...

ਵਿਗਿਆਨੀਆਂ ਦੀ ਚਿਤਾਵਨੀ-ਕਰੋਨਾ ਦੇ ਨਵੇਂ ਰੂਪ 'ਤੇ ਅਸਰਦਾਰ ਹੈ ਵੈਕਸੀਨ, ਪਰ ਇਕ ਖੁਰਾਕ ਨਾਲ ਗੱਲ ਨਹੀਂ ਬਣਨੀ...

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

 • Share this:
  ਕੋਰੋਨਾ ਵਾਇਰਸ ਦੀ ਦੂਜੀ ਲਹਿਰ (Coronavirus 2nd Wave) ਦਾ ਕਹਿਰ ਜਾਰੀ ਹੈ, ਹਾਲਾਂਕਿ ਪਿਛਲੇ ਇਕ ਹਫਤੇ ਦੌਰਾਨ ਕੋਰੋਨਾ ਦੀ ਰਫਤਾਰ ਵਿੱਚ ਕਮੀ ਆਈ ਹੈ, ਪਰ ਮੌਤਾਂ ਦੀ ਗਿਣਤੀ ਅਜੇ ਵੀ ਡਰਾਉਣੀ ਹੈ। ਭਾਰਤ ਵਿਚ ਮਿਲਿਆ ਕੋਰੋਨਾ ਦਾ ਨਵਾਂ ਰੂਪ B.1.617.2 ਲੋਕਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ ਵਿਚ ਲੈ ਰਿਹਾ ਹੈ।

  ਵਿਗਿਆਨੀ ਇਸ ਰੂਪ ਨੂੰ ਅਤਿਅੰਤ ਖ਼ਤਰਨਾਕ ਦੱਸ ਰਹੇ ਹਨ। ਇਸ ਦੌਰਾਨ, ਵਿਗਿਆਨੀਆਂ ਨੇ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਹੈ ਕਿ ਇਸ ਵੈਰੀਐਂਟ ਵਿਰੁੱਧ ਵੈਕਸੀਨ ਦੀ ਇੱਕ ਖੁਰਾਕ ਕਾਫ਼ੀ ਨਹੀਂ ਹੈ। ਵਿਗਿਆਨੀਆਂ ਦੇ ਅਨੁਸਾਰ, ਕੋਰੋਨਾ ਦੇ ਇਸ ਰੂਪ ਤੋਂ ਬਚਣ ਲਈ ਟੀਕੇ ਦੀਆਂ ਦੋ ਖੁਰਾਕਾਂ ਬਹੁਤ ਮਹੱਤਵਪੂਰਨ ਹਨ।

  ਦੱਸ ਦਈਏ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਵੈਕਸੀਨ ਦੀ ਇਕ ਖੁਰਾਕ ਨਾਲ ਵੀ ਕੋਰਨਾ ਦੇ ਪ੍ਰਭਾਵ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ, ਪਰ ਨਵੇਂ ਰੂਪਾਂ ਦੇ ਵਿਰੁੱਧ ਅਜਿਹਾ ਨਹੀਂ ਹੈ।

  ਇਹ ਅਧਿਐਨ ਬ੍ਰਿਟੇਨ ਵਿਚ ਕੀਤਾ ਗਿਆ ਹੈ। ਭਾਰਤ ਵਿਚ ਇਸ ਵੇਲੇ ਚੱਲ ਰਹੀ ਟੀਕਾਕਰਨ ਮੁਹਿੰਮ ਉੱਤੇ ਇਸ ਦਾ ਅਸਰ ਪੈ ਸਕਦਾ ਹੈ। ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਕੋਵਿਸ਼ਿਲਡ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕਾਂ ਵਿੱਚ ਪਾੜਾ ਵਧਾਉਣ ਦਾ ਫੈਸਲਾ ਕੀਤਾ ਸੀ। ਹੁਣ ਇਹ ਟੀਕਾ 12-16 ਹਫ਼ਤਿਆਂ ਦੇ ਫਰਕ ਨਾਲ ਭਾਰਤ ਵਿੱਚ ਲਗਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਕੋਰੋਨਾ ਦੇ ਨਵੇਂ ਰੂਪਾਂ ਤੋਂ ਬਚਣ ਲਈ ਨਵੀਂ ਯੋਜਨਾਬੰਦੀ ਕਰਨੀ ਪੈ ਸਕਦੀ ਹੈ।

  ਯੂਕੇ ਵਿੱਚ ਸ਼ਨੀਵਾਰ ਨੂੰ ਜਨਤਕ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਟੀਕੇ ਦੀ ਇੱਕ ਖੁਰਾਕ ਕੋਰੋਨਾ ਵੇਰੀਐਂਟ B.1.617.2 ਦੇ ਵਿਰੁੱਧ ਸਿਰਫ 33 ਪ੍ਰਤੀਸ਼ਤ ਸੁਰੱਖਿਆ ਪ੍ਰਦਾਨ ਕਰਦੀ ਹੈ, ਜਦੋਂ ਕਿ ਦੂਜੇ ਰੂਪ B.1.1.7 ਦੇ ਵਿਰੁੱਧ ਟੀਕੇ ਦੀ ਇੱਕ ਖੁਰਾਕ ਤੋਂ ਬਾਅਦ 51 ਪ੍ਰਤੀਸ਼ਤ ਸੁਰੱਖਿਆ ਮਿਲਦੀ ਹੈ।

  ਇੱਥੇ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਕੋਰੋਨਾ ਦੇ ਲੱਛਣ ਹਨ। ਇਹ ਅੰਕੜੇ ਬ੍ਰਿਟੇਨ ਦੇ ਉਨ੍ਹਾਂ ਲੋਕਾਂ ਦੇ ਹਨ ਜਿਨ੍ਹਾਂ ਨੇ ਫਾਈਜ਼ਰ ਅਤੇ ਆਕਸਫੋਰਡ ਐਸਟਰਾਜ਼ੇਨੇਕਾ ਦਾ ਟੀਕਾ ਲਗਾਇਆ ਹੈ। ਦੱਸ ਦਈਏ ਕਿ ਭਾਰਤ ਵਿੱਚ ਐਸਟਰਾਜ਼ੇਨੇਕਾ ਦਾ ਇਹ ਟੀਕਾ ਕੋਵੀਸ਼ਿਲਡ ਦੇ ਨਾਮ ਉਤੇ ਲਗਾਇਆ ਜਾ ਰਿਹਾ ਹੈ।
  Published by:Gurwinder Singh
  First published:

  Tags: China coronavirus, Corona vaccine, Corona Warriors, Coronavirus

  ਅਗਲੀ ਖਬਰ