Home /News /national /

Vaccine for Children: 2022 ਦੀ ਪਹਿਲੀ ਤਿਮਾਹੀ ਤੱਕ ਆ ਸਕਦੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ: ਪੂਨਾਵਾਲਾ

Vaccine for Children: 2022 ਦੀ ਪਹਿਲੀ ਤਿਮਾਹੀ ਤੱਕ ਆ ਸਕਦੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ: ਪੂਨਾਵਾਲਾ

 2022 ਦੀ ਪਹਿਲੀ ਤਿਮਾਹੀ ਤੱਕ ਆ ਸਕਦੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ: ਪੂਨਾਵਾਲਾ (ਫੋਟੋ ਕੈ. News18 English)

2022 ਦੀ ਪਹਿਲੀ ਤਿਮਾਹੀ ਤੱਕ ਆ ਸਕਦੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ: ਪੂਨਾਵਾਲਾ (ਫੋਟੋ ਕੈ. News18 English)

  • Share this:
    ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਭਾਰਤ ਵਿਚ ਬਣਾਈ ਜਾ ਰਹੀ ਕਰੋਨਾ ਵੈਕਸੀਨ ਇਸ ਸਾਲ ਅਕਤੂਬਰ ਮਹੀਨੇ ਅਤੇ ਬੱਚਿਆਂ ਲਈ ਸਾਲ 2022 ਦੀ ਪਹਿਲੀ ਤਿਮਾਹੀ ’ਚ ਲਾਂਚ ਕੀਤੀ ਜਾ ਸਕਦੀ ਹੈ।

    ਉਨ੍ਹਾਂ ਨੇ ਸੀਰਮ ਇੰਸਟੀਚਿਊਟ ਨੂੰ ਸਰਕਾਰ ਵੱਲੋਂ ਮਦਦ ਮੁਹੱਈਆ ਕਰਵਾਉਣ ’ਤੇ ਧੰਨਵਾਦ ਕਰਦਿਆਂ ਕਿ ਕੰਪਨੀ ਮੰਗ ਮੁਤਾਬਕ ਕੋਵੀਸ਼ੀਲਡ ਦੇ ਵੱਧ ਉਤਪਾਦਨ ਲਈ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।

    ਪੂਨਾਵਾਲਾ ਸੰਸਦ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਅਤੇ ਦੋਵਾਂ ਵਿਚਾਲੇ ਤਕਰੀਬਨ ਅੱਧਾ ਘੰਟਾ ਮੀਟਿੰਗ ਹੋਈ। ਪੂਨਾਵਾਲਾ ਨੇ ਕਿਹਾ, ‘ਸਰਕਾਰ ਸਾਡੀ ਮਦਦ ਕਰ ਰਹੀ ਹੈ ਤੇ ਸਾਨੂੰ ਕੋਈ ਵੀ ਵਿੱਤੀ ਮੁਸ਼ਕਲ ਦਰਪੇਸ਼ ਨਹੀਂ ਹੈ। ਅਸੀਂ ਸਾਰੇ ਸਹਿਯੋਗ ਅਤੇ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ।’
    Published by:Gurwinder Singh
    First published:

    Tags: China coronavirus, Corona, Corona vaccine, Coronavirus

    ਅਗਲੀ ਖਬਰ