• Home
 • »
 • News
 • »
 • national
 • »
 • COVID UPDATES INDIA RECORDS 1247 NEW CORONA CASES 1 DEATH 43 PERCENT DOWN SINCE MONDAY

ਰਾਹਤ ਦੀ ਖਬਰ: ਕਰੋਨਾ ਦੇ ਨਵੇਂ ਕੇਸਾਂ ਵਿਚ 43% ਦੀ ਕਮੀ

ਰਾਹਤ ਦੀ ਖਬਰ: ਕਰੋਨਾ ਦੇ ਨਵੇਂ ਕੇਸਾਂ ਵਿਚ 43% ਦੀ ਕਮੀ (ਫਾਇਲ ਫੋਟੋ)

 • Share this:
  ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1,247 ਨਵੇਂ ਮਾਮਲੇ ਸਾਹਮਣੇ ਆਏ ਹਨ। ਕਰੋਨਾ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

  ਮੰਗਲਵਾਰ ਨੂੰ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਪਿਛਲੇ ਦਿਨ ਦੇ ਮੁਕਾਬਲੇ ਲਗਭਗ 43 ਫੀਸਦੀ ਘੱਟ ਗਈ ਹੈ। ਸੋਮਵਾਰ ਨੂੰ ਕੋਵਿਡ ਦੇ 2183 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਇਕ ਦਿਨ ਦੇ ਮੁਕਾਬਲੇ ਲਗਭਗ 90 ਫੀਸਦੀ ਜ਼ਿਆਦਾ ਸਨ। ਪਿਛਲੇ ਲਗਭਗ ਇੱਕ ਮਹੀਨੇ ਵਿੱਚ ਇਹ ਪਹਿਲੀ ਵਾਰ ਸੀ, ਜਦੋਂ ਕੋਰੋਨਾ ਮਾਮਲਿਆਂ ਦੀ ਗਿਣਤੀ 2 ਹਜ਼ਾਰ ਨੂੰ ਪਾਰ ਕਰ ਗਈ ਸੀ।

  ਸੋਮਵਾਰ ਨੂੰ ਕੋਰੋਨਾ ਦੇ ਮਾਮਲਿਆਂ 'ਚ ਅਚਾਨਕ 90 ਫੀਸਦੀ ਵਧਣ ਕਾਰਨ ਚਿੰਤਾ ਫੈਲ ਗਈ ਸੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਅੱਧੇ ਕੇਸ ਪਿਛਲੇ 5 ਦਿਨਾਂ ਵਿੱਚ ਕੇਰਲ ਦੇ ਹਨ, ਜਿਨ੍ਹਾਂ ਨੂੰ ਜੋੜਿਆ ਸੀ। ਕੇਰਲ 'ਚ ਸੋਮਵਾਰ ਨੂੰ 1150 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਕੇਂਦਰ ਨੇ ਰਾਜਾਂ ਨੂੰ ਰੋਜ਼ਾਨਾ ਆਪਣੇ ਕੋਰੋਨਾ ਮਾਮਲਿਆਂ ਨੂੰ ਅਪਡੇਟ ਕਰਨ ਲਈ ਕਿਹਾ।

  ਮੰਗਲਵਾਰ ਨੂੰ ਸਿਹਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 1,247 ਨਵੇਂ ਮਾਮਲਿਆਂ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਕੇਸ ਵਧ ਕੇ 11,860 ਹੋ ਗਏ ਹਨ, ਜੋ ਕੁੱਲ ਮਾਮਲਿਆਂ ਦਾ 0.03 ਪ੍ਰਤੀਸ਼ਤ ਹੈ।

  ਮੰਗਲਵਾਰ ਨੂੰ ਇਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ 928 ਲੋਕਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 4,30,45,527 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 4,25,11,701 ਠੀਕ ਹੋ ਚੁੱਕੇ ਹਨ। ਹੁਣ ਤੱਕ ਕੁੱਲ 5,21,966 ਮੌਤਾਂ ਹੋ ਚੁੱਕੀਆਂ ਹਨ। ਦੇਸ਼ ਵਿੱਚ ਟੀਕਾਕਰਨ ਦੀ ਰਫ਼ਤਾਰ ਵੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 1,86,72,15,865 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
  Published by:Gurwinder Singh
  First published: