ਕੋਰੋਨਾ ਟੀਕਾ ਲਵਾਉਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ 'ਤੇ ਮਾੜੇ ਪ੍ਰਭਾਵ: ਸਰਕਾਰੀ ਅੰਕੜੇ

News18 Punjabi | News18 Punjab
Updated: June 14, 2021, 3:42 PM IST
share image
ਕੋਰੋਨਾ ਟੀਕਾ ਲਵਾਉਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ 'ਤੇ ਮਾੜੇ ਪ੍ਰਭਾਵ: ਸਰਕਾਰੀ ਅੰਕੜੇ
ਕੋਰੋਨਾ ਟੀਕਾ ਲਵਾਉਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ 'ਤੇ ਮਾੜੇ ਪ੍ਰਭਾਵ: ਸਰਕਾਰੀ ਅੰਕੜੇ (ਸੰਕੇਤਕ ਤਸਵੀਰ)

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੇਸ਼ ਭਰ ਵਿੱਚ ਵੈਕਸੀਨ ਲਗਾਉਣ ਦੀ ਮੁਹਿੰਮ ਜਾਰੀ ਹੈ। ਇਸ ਦੌਰਾਨ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਸੀਐਨਏ ਨਿਊਜ਼ 18 ਨੂੰ ਜਾਣਕਾਰੀ ਮਿਲੀ ਹੈ ਕਿ ਟੀਕੇ ਲੱਗਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਇਸ ਸਮੇਂ ਦੌਰਾਨ 26 ਹਜ਼ਾਰ ਲੋਕਾਂ ਉਤੇ ਬੁਰਾ ਅਸਰ ਪਿਆ ਹੈ।

ਵਿਗਿਆਨਕ ਭਾਸ਼ਾ ਵਿੱਚ ਇਸ ਨੂੰ ਐਡਵਰਸ ਇਵੈਂਟ ਫਾਲੋਇੰਗ ਇਮਿਊਨਾਈਜ਼ੇਸ਼ਨ (AEFI) ਕਿਹਾ ਜਾਂਦਾ ਹੈ। ਦੱਸ ਦਈਏ ਕਿ ਹਰ ਦੇਸ਼ ਵਿੱਚ ਅਜਿਹੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਤਾਂ ਜੋ ਭਵਿੱਖ ਵਿੱਚ ਟੀਕੇ ਦੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ। ਵੈਸੇ, ਜੇ ਅੰਕੜਿਆਂ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਮੌਤਾਂ ਦੀ ਗਿਣਤੀ ਬਹੁਤ ਘੱਟ ਹੈ। ਇਹ ਅੰਕੜੇ 16 ਜਨਵਰੀ ਤੋਂ 7 ਜੂਨ ਦੇ ਹਨ।

7 ਜੂਨ ਤੱਕ ਦੇਸ਼ ਭਰ ਵਿਚ 23.5 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਇਸ ਦੌਰਾਨ, 26200 ਏ.ਈ.ਐਫ.ਆਈ. ਕੇਸ ਆਏ ਹਨ। ਭਾਵ, ਜੇ ਇਹ ਪ੍ਰਤੀਸ਼ਤਤਾ ਵਿੱਚ ਵੇਖਿਆ ਜਾਵੇ ਤਾਂ ਇਹ ਸਿਰਫ 0.01 ਪ੍ਰਤੀਸ਼ਤ ਹੈ।
ਦੂਜੇ ਸ਼ਬਦਾਂ ਵਿਚ ਇਸ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ 143 ਦਿਨਾਂ ਦੇ ਅੰਦਰ 10 ਹਜ਼ਾਰ ਲੋਕਾਂ ਵਿਚੋਂ ਸਿਰਫ ਇਕ ਵਿਅਕਤੀ ਉਤੇ ਟੀਕੇ ਦੇ ਵੱਧ ਮਾੜੇ ਪ੍ਰਭਾਵ ਦਿੱਸੇ ਹਨ ਜਦੋਂ ਕਿ ਹਰ 10 ਲੱਖ ਟੀਕੇ ਲਗਵਾਉਣ ਵਾਲੇ ਲੋਕਾਂ ਵਿਚੋਂ 2 ਦੀ ਮੌਤ ਹੋ ਗਈ।
Published by: Gurwinder Singh
First published: June 14, 2021, 3:40 PM IST
ਹੋਰ ਪੜ੍ਹੋ
ਅਗਲੀ ਖ਼ਬਰ