Home /News /national /

ਕਿਸਾਨਾਂ ਦੀ ਆਮਦਨ ਵਧਾਉਣ ਦਾ ਨਵਾਂ ਉਪਰਾਲਾ, NDDB ਮੱਝ ਤੇ ਗਾਂ ਦੇ ਦੁੱਧ ਦੇ ਨਾਲ ਗੋਬਰ ਵੀ ਖਰੀਦੇਗਾ

ਕਿਸਾਨਾਂ ਦੀ ਆਮਦਨ ਵਧਾਉਣ ਦਾ ਨਵਾਂ ਉਪਰਾਲਾ, NDDB ਮੱਝ ਤੇ ਗਾਂ ਦੇ ਦੁੱਧ ਦੇ ਨਾਲ ਗੋਬਰ ਵੀ ਖਰੀਦੇਗਾ

ਕਿਸਾਨਾਂ ਦੀ ਆਮਦਨ ਵਧਾਉਣ ਦਾ ਨਵਾਂ ਉਪਰਾਲਾ, NDDB ਮੱਝ ਤੇ ਗਾਂ ਦੇ ਦੁੱਧ ਦੇ ਨਾਲ ਗੋਬਰ ਵੀ ਖਰੀਦੇਗਾ

ਕਿਸਾਨਾਂ ਦੀ ਆਮਦਨ ਵਧਾਉਣ ਦਾ ਨਵਾਂ ਉਪਰਾਲਾ, NDDB ਮੱਝ ਤੇ ਗਾਂ ਦੇ ਦੁੱਧ ਦੇ ਨਾਲ ਗੋਬਰ ਵੀ ਖਰੀਦੇਗਾ

ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਹੋਰ ਨਵੀਂ ਪਹਿਲ ਕੀਤੀ ਗਈ ਹੈ। ਗਾਵਾਂ-ਮੱਝਾਂ ਪਾਲਣ ਵਾਲੇ ਕਿਸਾਨਾਂ ਅਤੇ ਦੁੱਧ ਦੇ ਕਾਰੋਬਾਰ ਨਾਲ ਜੁੜੇ ਕਿਸਾਨਾਂ ਲਈ ਇਹ ਚੰਗੀ ਖ਼ਬਰ ਹੈ। ਨੈਸ਼ਨਲ ਡੇਅਰੀ ਵਿਕਾਸ ਬੋਰਡ (National Dairy Development Board) ਦੀ ਕੰਪਨੀ ਹੁਣ ਦੁੱਧ ਦੇ ਨਾਲ-ਨਾਲ ਗੋਬਰ ਵੀ ਖਰੀਦੇਗੀ। ਇਸ ਗੋਹੇ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾਵੇਗੀ।

ਹੋਰ ਪੜ੍ਹੋ ...
  • Share this:

    ਨਵੀਂ ਦਿੱਲੀ- ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਹੋਰ ਨਵੀਂ ਪਹਿਲ ਕੀਤੀ ਗਈ ਹੈ। ਗਾਵਾਂ-ਮੱਝਾਂ ਪਾਲਣ ਵਾਲੇ ਕਿਸਾਨਾਂ ਅਤੇ ਦੁੱਧ ਦੇ ਕਾਰੋਬਾਰ ਨਾਲ ਜੁੜੇ ਕਿਸਾਨਾਂ ਲਈ ਇਹ ਚੰਗੀ ਖ਼ਬਰ ਹੈ। ਨੈਸ਼ਨਲ ਡੇਅਰੀ ਵਿਕਾਸ ਬੋਰਡ (National Dairy Development Board) ਦੀ ਕੰਪਨੀ ਹੁਣ ਦੁੱਧ ਦੇ ਨਾਲ-ਨਾਲ ਗੋਬਰ ਵੀ ਖਰੀਦੇਗੀ। ਇਸ ਗੋਹੇ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾਵੇਗੀ। ਉਦਾਹਰਣ ਵਜੋਂ ਇਸ ਗੋਹੇ ਤੋਂ ਬਿਜਲੀ ਪੈਦਾ ਹੋਵੇਗੀ, ਗੈਸ ਵੀ ਨਿਕਲੇਗੀ ਅਤੇ ਜੈਵਿਕ ਖਾਦ ਵੀ ਬਣਾਈ ਜਾਵੇਗੀ। ਮਤਲਬ ਜਿਹੜਾ ਗੋਹਾ ਪਹਿਲਾਂ ਬੇਕਾਰ ਹੁੰਦਾ ਸੀ, ਹੁਣ ਉਹ ਹੁਣ ਕਿਸਾਨਾਂ ਨੂੰ ਪੈਸੇ ਵੀ ਦੇ ਕੇ ਜਾਵੇਗਾ।

    ਇਸ ਕੰਮ ਨੂੰ ਅੱਗੇ ਵਧਾਉਣ ਲਈ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ NDDB ਦੀ ਸਹਾਇਕ ਕੰਪਨੀ NDDB Soil Limited ਦੀ ਸ਼ੁਰੂਆਤ ਕੀਤੀ। ਇਸ ਕੰਪਨੀ ਵੱਲੋਂ ਕਿਸਾਨਾਂ ਤੋਂ ਗੋਹੇ ਦੀ ਖਰੀਦ ਕੀਤੀ ਜਾਵੇਗੀ। ਕੰਪਨੀ ਇਸ ਦੀ ਵਰਤੋਂ ਬਿਜਲੀ, ਗੈਸ ਅਤੇ ਜੈਵਿਕ ਖਾਦ ਬਣਾਉਣ ਲਈ ਕਰੇਗੀ।

    ਕੰਪਨੀ ਦੇ ਲਾਂਚ ਦੇ ਮੌਕੇ 'ਤੇ, ਰੁਪਾਲਾ ਨੇ ਕਿਹਾ ਕਿ NDDB ਸੋਇਲ ਲਿਮਟਿਡ ਡੇਅਰੀ ਕਿਸਾਨਾਂ ਲਈ ਗਾਰਾ/ਗੋਬਰ ਦੀ ਵਿਕਰੀ ਕਰਕੇ ਵਾਧੂ ਆਮਦਨ ਦੇ ਰਾਹ ਖੋਲ੍ਹੇਗੀ। ਇਸ ਨਵੀਂ ਪਹਿਲ ਤੋਂ ਗੋਬਰ ਗੈਸ ਉਪਲਬਧ ਹੋਵੇਗੀ, ਜਿਸ ਤੋਂ ਘਰਾਂ 'ਚ ਖਾਣਾ ਤਿਆਰ ਕੀਤਾ ਜਾਵੇਗਾ। ਘਰ-ਘਰ ਬਾਇਓ ਗੈਸ ਮਿਲਣ ਨਾਲ ਕਿਸਾਨਾਂ ਦੇ ਬਾਲਣ ਦੇ ਖਰਚੇ ਦੀ ਬੱਚਤ ਹੋਵੇਗੀ। ਪ੍ਰੋਜੈਕਟ ਨੂੰ ਇਸਦੇ ਵਿਆਪਕ ਲਾਂਚ ਤੋਂ ਪਹਿਲਾਂ ਛੋਟੇ ਪੈਮਾਨੇ 'ਤੇ ਟੈਸਟ ਕੀਤਾ ਗਿਆ ਹੈ। ਗੁਜਰਾਤ ਦੇ ਆਨੰਦ ਨੇੜੇ ਜਕਰੀਆਪੁਰਾ ਅਤੇ ਮੁਚਕੂਆ ਪਿੰਡ ਵਿੱਚ ਟੈਸਟਿੰਗ ਕੀਤੀ ਗਈ ਹੈ। ਉੱਥੇ ਟੈਸਟ ਸਫਲ ਪਾਇਆ ਗਿਆ।

    "ਸੁਧਨ"


    ਇਸ ਉਤਪਾਦ ਦਾ ਕਾਰੋਬਾਰ "ਸੁਧਨ" ਦੇ ਨਾਮ ਹੇਠ ਕੀਤਾ ਜਾਵੇਗਾ। NDDB ਨੇ ਗੋਬਰ ਅਧਾਰਿਤ ਜੈਵਿਕ ਖਾਦ ਨੂੰ ਇੱਕ ਸਾਂਝੀ ਪਛਾਣ ਪ੍ਰਦਾਨ ਕਰਨ ਲਈ "ਸੁਧਨ" ਨਾਮ ਦਾ ਇੱਕ ਟ੍ਰੇਡਮਾਰਕ ਵੀ ਰਜਿਸਟਰ ਕੀਤਾ ਹੈ। NDDB ਦੇ ਪ੍ਰਧਾਨ ਮੀਨੇਸ਼ ਸ਼ਾਹ ਨੇ ਇਸ ਪ੍ਰਯੋਗ 'ਤੇ ਕਿਹਾ ਹੈ ਕਿ ਇਸ ਤੋਂ ਕਈ ਫਾਇਦੇ ਦੇਖਣ ਨੂੰ ਮਿਲ ਰਹੇ ਹਨ। NDDB ਸੋਇਲ ਲਿਮਿਟੇਡ ਡੇਅਰੀ ਪਲਾਂਟਾਂ ਲਈ ਕੰਪੋਸਟ ਵੈਲਿਊ ਚੇਨ, ਬਾਇਓਗੈਸ ਆਧਾਰਿਤ ਸੀਐਨਜੀ ਉਤਪਾਦਨ ਅਤੇ ਬਾਇਓਗੈਸ ਆਧਾਰਿਤ ਬਿਜਲੀ ਉਤਪਾਦਨ ਦੀ ਸਥਾਪਨਾ ਕਰੇਗੀ। ਇਸ ਯੋਜਨਾ 'ਤੇ ਆਧਾਰਿਤ ਪਹਿਲਾ ਪਲਾਂਟ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਲਗਾਇਆ ਜਾ ਰਿਹਾ ਹੈ।

    Published by:Ashish Sharma
    First published:

    Tags: Cow dung, Dairy Farmers, Farmers, Milk, Modi government