ਕਥਿਤ ਗਊ ਰੱਖਿਅਕਾਂ ਨੇ ਮੀਟ ਲਿਜਾ ਰਹੇ ਸ਼ਖਸ ਨੂੰ ਹਥੌੜੇ ਨਾਲ ਕੁੱਟਿਆ, ਸਿਰ ‘ਚ ਹੋਇਆ ਫ੍ਰੈਕਚਰ

News18 Punjabi | News18 Punjab
Updated: August 1, 2020, 2:51 PM IST
share image
ਕਥਿਤ ਗਊ ਰੱਖਿਅਕਾਂ ਨੇ ਮੀਟ ਲਿਜਾ ਰਹੇ ਸ਼ਖਸ ਨੂੰ ਹਥੌੜੇ ਨਾਲ ਕੁੱਟਿਆ, ਸਿਰ ‘ਚ ਹੋਇਆ ਫ੍ਰੈਕਚਰ
ਕਥਿਤ ਗਊ ਰੱਖਿਅਕਾਂ ਨੇ ਮੀਟ ਲਿਜਾ ਰਹੇ ਸ਼ਖਸ ਨੂੰ ਹਥੌੜੇ ਨਾਲ ਕੁੱਟਿਆ, ਸਿਰ ‘ਚ ਹੋਇਆ ਫ੍ਰੈਕਚਰ

ਸ਼ੁਕਰਵਾਰ ਸਵੇਰੇ 9 ਵਜੇ ਇਕ ਪਿਕਅੱਪ ਵੈਨ ਨੂੰ ਸੜਕ ਦੇ ਵਿਚਕਾਰ ਰੋਕ ਕੇ ਡਰਾਈਵਰ ਨੂੰ ਬਾਹਰ ਖਿੱਚ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ।

  • Share this:
  • Facebook share img
  • Twitter share img
  • Linkedin share img
ਗੁਰੂਗ੍ਰਾਮ ਵਿਚ ਮੀਟ ਲੈ ਕੇ ਜਾ ਰਹੇ ਇਕ ਡਰਾਈਵਰ ਨੂੰ ਕਥਿਤ ਗਊ ਰੱਖਿਅਕਾਂ ਨੇ ਹਥੌੜੇ ਨਾਲ ਕੁੱਟਣ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਕੁਝ ਲੋਕਾਂ ਨੇ ਸ਼ੁਕਰਵਾਰ ਸਵੇਰੇ 9 ਵਜੇ ਇਕ ਪਿਕਅੱਪ ਵੈਨ ਨੂੰ ਸੜਕ ਦੇ ਵਿਚਕਾਰ ਰੋਕ ਕੇ ਡਰਾਈਵਰ ਨੂੰ ਬਾਹਰ ਖਿੱਚ ਲਿਆ। ਇਸ ਦੌਰਾਨ ਕਥਿਤ ਗਊ ਰੱਖਿਅਕਾਂ ਨੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੇ ਵੀਡੀਓ ਵਿਚ ਕੁਝ ਲੋਕ ਡਰਾਈਵਰ ਨੂੰ ਹਥੌੜੇ ਨਾਲ ਵੀ ਮਾਰਿਆ। ਇਹ ਸਾਰੀ ਘਟਨਾ ਗੁਰੂਗ੍ਰਾਮ ਪੁਲਿਸ ਦੇ ਜਵਾਨਾਂ ਸਾਹਮਣੇ ਵਾਪਰੀ ਪਰ ਕੋਈ ਵੀ ਡਰਾਈਵਰ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਸ ਮਾਮਲੇ ਵਿਚ 12 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੀੜਤ ਲੁਕਮਾਨ ਖਾਨ ਦੇ ਸਿਰ 'ਤੇ ਹਥੌੜੇ ਨਾਲ ਹਮਲੇ ਕਾਰਨ ਫਰੈਕਚਰ ਆਇਆ ਹੈ ਅਤੇ ਉਸ ਦੇ ਸਰੀਰ ਦੀਆਂ ਕਈ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਲੁਕਮਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਦਰ ਬਾਜ਼ਾਰ ਮੀਟ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਤਾਹਿਰ ਨੇ ਦੱਸਿਆ ਕਿ ਲੁਕਮਾਨ ਹਰ ਦਿਨ ਦੀ ਤਰ੍ਹਾਂ ਮੰਡੀ ਵਿੱਚ ਮੀਟ ਪਹੁੰਚਾਉਣ ਆਇਆ ਸੀ। ਇਸ ਤੋਂ ਬਾਅਦ ਕੁਝ ਲੋਕ ਉਸ ਨੂੰ ਜ਼ਬਰਦਸਤੀ ਬਾਦਸ਼ਾਹਪੁਰ ਵੱਲ ਲੈ ਗਏ ਅਤੇ ਉਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਤਾਹਿਰ ਨੇ ਦੱਸਿਆ ਕਿ ਲੁਕਮਾਨ ਇੱਕ ਸਾਲ ਤੋਂ ਸਦਰ ਬਾਜ਼ਾਰ ਵਿੱਚ ਮੀਟ ਦੀ ਸਪਲਾਈ ਕਰ ਰਿਹਾ ਹੈ। ਉਹ ਗਊਮਾਸ ਨਹੀਂ ਲਿਜਾ ਰਿਹਾ ਸੀ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਉਹ ਨਹੀਂ ਜਾਣਦਾ ਕਿ ਲੁਕਮਾਨ ਕੋਲ ਕੱਚਾ ਮੀਟ ਲਿਜਾਉਣ ਦਾ ਲਾਇਸੈਂਸ ਹੈ ਜਾਂ ਨਹੀਂ। ਇਸ ਪੂਰੇ ਮਾਮਲੇ ਵਿਚ ਜਦੋਂ ਗੁਰੂਗ੍ਰਾਮ ਪੁਲਿਸ ਦੇ ਪੀਆਰਓ ਸੁਭਾਸ਼ ਬੋਕਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਥਾਣੇ ਵਿਚ ਇਕ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੀਟ ਵਾਲੀ ਪਿਕਅਪ ਵੈਨ ਨੂੰ ਜ਼ਬਤ ਕਰ ਲਿਆ ਗਿਆ ਹੈ।
Published by: Ashish Sharma
First published: August 1, 2020, 2:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading