ਗੁਜਰਾਤ: ਸ਼ਿਕਾਰ ਕਰਦੇ ਸ਼ੇਰ ਦੀ ਵੀਡੀਓ ਬਣਾਉਣ ਲਈ ਜਿੰਦਾ ਗਾਂ ਨੂੰ ਬਣਾਇਆ ਚਾਰਾ, ਵੇਖੋ ਦਿਲ ਕੰਬਾਊ ਵੀਡੀਓ

News18 Punjabi | News18 Punjab
Updated: October 17, 2020, 1:39 PM IST
share image
ਗੁਜਰਾਤ: ਸ਼ਿਕਾਰ ਕਰਦੇ ਸ਼ੇਰ ਦੀ ਵੀਡੀਓ ਬਣਾਉਣ ਲਈ ਜਿੰਦਾ ਗਾਂ ਨੂੰ ਬਣਾਇਆ ਚਾਰਾ, ਵੇਖੋ ਦਿਲ ਕੰਬਾਊ ਵੀਡੀਓ
ਗੁਜਰਾਤ: ਸ਼ਿਕਾਰ ਕਰਦੇ ਸ਼ੇਰ ਦੀ ਵੀਡੀਓ ਬਣਾਉਣ ਲਈ ਜਿੰਦਾ ਗਾਂ ਨੂੰ ਬਣਾਇਆ ਚਾਰਾ, ਵੇਖੋ ਦਿਲ ਕੰਬਾਊ ਵੀਡੀਓ

  • Share this:
  • Facebook share img
  • Twitter share img
  • Linkedin share img
ਗੁਜਰਾਤ ਦੇ ਗਿਰ ਸੈਂਕਚੂਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸ਼ੇਰ ਇੱਕ  ਜ਼ਿੰਦਾ ਗਾਂ ਦਾ ਸ਼ਿਕਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵਿਚ ਇਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਕੁਝ ਦੂਰੀ 'ਤੇ ਉਥੇ ਖੜ੍ਹੇ ਹਨ ਅਤੇ ਆਪਣੇ ਸਮਾਰਟਫੋਨ 'ਤੇ ਇਸ ਸਾਰੀ ਘਟਨਾ ਨੂੰ ਰਿਕਾਰਡ ਕਰ ਰਹੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੇ ਵੀਡੀਓ ਬਣਾਉਣ ਲਈ ਗਾਂ ਨੂੰ ਬੰਨ੍ਹ ਦਿੱਤਾ। ਸ਼ੇਰ ਨੇ ਗਾਂ ਉਤੇ ਹਮਲਾ ਕਰ ਦਿੱਤਾ ਤੇ ਉਹ ਕੁਝ ਦੂਰੀ ਉਤੇ ਵੀਡੀਓ ਬਣਾਉਂਦੇ ਰਹੇ।

ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਵਿਚ ਛਪੀ ਇਕ ਰਿਪੋਰਟ ਦੇ ਅਨੁਸਾਰ, ਇਹ ਵੀਡੀਓ ਗੁਜਰਾਤ ਦੇ ਕੋਡੀਨਾਰ ਅਤੇ ਉਨਾ ਵਿਚਾਲੇ ਕਿਸੇ ਜਗ੍ਹਾ ਦੀ ਹੈ। ਇਸ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਇਕ ਗਾਂ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਹੈ।


ਇਸ ਦੌਰਾਨ, ਇਕ ਸ਼ੇਰ ਅਚਾਨਕ ਇਸ ਉੱਤੇ ਪਿਛਲੇ ਝਾੜੀਆਂ ਤੋਂ ਝਪਟ ਪੈਂਦਾ ਹੈ। ਇਸ ਸਮੇਂ ਦੌਰਾਨ, ਵੀਡੀਓ ਵਿਚ ਕੁਝ ਲੋਕ ਵੀ ਦਿਖਾਈ ਦਿੱਤੇ ਹਨ, ਜੋ ਆਪਣੇ ਮੋਬਾਈਲ ਤੋਂ ਇਸ ਪੂਰੀ ਘਟਨਾ ਦੀਆਂ ਵੀਡੀਓ ਬਣਾ ਰਹੇ ਹਨ। ਇਸ ਵੀਡੀਓ ਵਿਚ ਕਈ ਮੋਟਰਸਾਈਕਲ ਵੀ ਪਿੱਛੇ ਖੜ੍ਹੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਅਜਿਹਾ ਲੱਗਦਾ ਹੈ ਕਿ ਇਹ ਲੋਕ ਦੂਰੋਂ-ਦੂਰੋਂ ਵਿਸ਼ੇਸ਼ ਕਰਕੇ ਇਸ 'ਸ਼ੋਅ' ਨੂੰ ਵੇਖਣ ਲਈ ਆਏ ਸਨ।

ਮੀਡੀਆ ਰਿਪੋਰਟਾਂ ਅਨੁਸਾਰ ਜੰਗਲਾਤ ਵਿਭਾਗ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ, ਜਿਸ ਨੇ ਇਸ ਵੀਡੀਓ ਨੂੰ ਵੇਖਿਆ ਹੈ, ਦਾ ਕਹਿਣਾ ਹੈ, "ਇਹ ਵੀਡੀਓ ਇਕ ਗੈਰਕਾਨੂੰਨੀ ਸ਼ੋਅ ਜਾਪਦਾ ਹੈ ਜਿਸ ਨੂੰ ਕਿਸੇ ਭਾਰੀ ਰਕਮ ਦੇ ਬਦਲੇ ਆਯੋਜਤ ਕੀਤਾ ਜਗਿਆ ਸੀ."

ਵੀਡੀਓ ਵਿਚ ਵੇਖੇ ਗਏ ਲੋਕ ਪੂਰੀ ਤਿਆਰੀ ਨਾਲ ਘਟਨਾ ਨੂੰ ਕੈਮਰੇ 'ਤੇ ਕੈਦ ਕਰਨ ਲਈ ਆਏ, ਇਹ ਸਮਝਿਆ ਜਾ ਸਕਦਾ ਹੈ ਕਿ ਅਜਿਹੀ ਘਟਨਾ ਕੋਈ ਅਪਵਾਦ ਨਹੀਂ ਸੀ ਅਤੇ ਉਥੇ ਮੌਜੂਦ ਹਰ ਕੋਈ ਜਾਣਦਾ ਸੀ ਕਿ ਉਥੇ ਕੀ ਹੋਣ ਵਾਲਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਸ਼ੇਰ ਪਿਛਲੇ ਦੋ-ਚਾਰ ਦਿਨਾਂ ਤੋਂ ਭੁੱਖਾ ਸੀ।


ਜੰਗਲਾਤ ਅਧਿਕਾਰੀ ਕਹਿੰਦਾ ਹੈ, "ਜਿਸ ਤਰ੍ਹਾਂ ਇਹ ਲੋਕ ਕੈਮਰਿਆਂ ਨਾਲ ਤਿਆਰ ਹੋਏ ਸਨ, ਅਜਿਹਾ ਲੱਗਦਾ ਹੈ ਕਿ ਇਹ ਉਨ੍ਹਾਂ ਲਈ ਇਕ ਰੁਟੀਨ ਵਾਂਗ ਹੈ।" ਹੋ ਸਕਦਾ ਹੈ ਕਿ ਉਨ੍ਹਾਂ ਨੇ ਸ਼ੇਰ ਨੂੰ ਕੁਝ ਦਿਨ ਭੁੱਖੇ ਰੱਖਿਆ ਹੋਵੇ ਅਤੇ ਵੱਡੇ ਪੈਸਿਆਂ ਲਈ ਇਸ ਸ਼ੋਅ ਦਾ ਆਯੋਜਨ ਕੀਤਾ ਹੋਵੇ।
Published by: Gurwinder Singh
First published: October 17, 2020, 1:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading