ਸੌਰਵ ਗਾਂਗੁਲੀ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਕਰਵਾਇਆ ਦਾਖਲ

News18 Punjabi | News18 Punjab
Updated: January 2, 2021, 3:01 PM IST
share image
ਸੌਰਵ ਗਾਂਗੁਲੀ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਕਰਵਾਇਆ ਦਾਖਲ
( ਫੋਟੋ- @SGanguly99)

  • Share this:
  • Facebook share img
  • Twitter share img
  • Linkedin share img
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੂੰ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਗਾਂਗੁਲੀ ਦਾ ਕੋਲਕਾਤਾ ਦੇ ਵੁਡਲੈਂਡਜ਼ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਅੱਜ ਉਨ੍ਹਾਂ ਨੂੰ ਜਿਮ ਵਿੱਚ ਕਸਰਤ ਕਰਦਿਆਂ ਦਿਲ ਦਾ ਦੌਰਾ ਪਿਆ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਅਤੇ ਉਹ ਐਂਜੀਓਪਲਾਸਟੀ ਤੋਂ ਗੁਜ਼ਰ ਪਵੇਗਾ। ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਹਾਲਤ ਅਜੇ ਸਥਿਰ ਹੈ।


ਸੀਨੀਅਰ ਸਪੋਰਟਸ ਪੱਤਰਕਾਰ ਬੋਰੀਆ ਮਜੂਮਦਾਰ ਨੇ ਦੱਸਿਆ ਕਿ ਜਦੋਂ ਗਾਂਗੁਲੀ ਜਿਮ ਵਿੱਚ ਸੀ ਤਾਂ ਉਨ੍ਹਾਂ ਨੂੰ ਚੱਕਰ ਆ ਗਿਆ ਅਤੇ ਉਹ ਵੁੱਡਲੈਂਡਜ਼ ਹਸਪਤਾਲ ਵਿੱਚ ਟੈਸਟ ਕਰਵਾਉਣ ਲਈ ਗਏ। ਜਦੋਂ ਇਹ ਪਤਾ ਲੱਗਿਆ ਕਿ ਗਾਂਗੁਲੀ ਨੂੰ ਦਿਲ ਦੀ ਸਮੱਸਿਆ ਹੈ, ਤਾਂ ਹਸਪਤਾਲ ਨੇ ਡਾਕਟਰ ਸਰੋਜ ਮੰਡਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਬੋਰਡ ਬਣਾਇਆ ਹੈ ਜੋ ਉਨ੍ਹਾਂ ਦਾ ਇਲਾਜ ਕਰਨਗੇ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕੀਤਾ, “ਇਹ ਸੁਣਕੇ ਦੁਖ ਹੋਇਆ ਕਿ ਸੌਰਵ ਗਾਂਗੁਲੀ ਨੂੰ ਹਲਕਾ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੈਂ ਉਨ੍ਹਾਂ ਦੀ ਜਲਦੀ ਤੰਦਰੁਸਤੀ ਲਈ ਅਰਾਦਾਸ ਕਰਦੀ ਹਾਂ। ਗਾਂਗੁਲੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਅਰਦਾਸ ਕਰ ਰਹੀ ਹਾਂ।''

ਰਿਪੋਰਟ ਦੇ ਅਨੁਸਾਰ, ਗਾਂਗੁਲੀ ਛਾਤੀ ਵਿੱਚ ਦਰਦ ਤੋਂ ਬਾਅਦ ਜਿਮ ਵਿੱਚ ਵੀ ਬੇਹੋਸ਼ ਹੋ ਗਏ। 48 ਸਾਲਾ ਗਾਂਗੁਲੀ ਦੀ ਹਾਲਤ ਹੁਣ ‘ਸਥਿਰ’ ਹੈ ਅਤੇ ਉਸ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
Published by: Gurwinder Singh
First published: January 2, 2021, 2:51 PM IST
ਹੋਰ ਪੜ੍ਹੋ
ਅਗਲੀ ਖ਼ਬਰ