• Home
 • »
 • News
 • »
 • national
 • »
 • CRIME HARYANA GROOMS LIMBS BROKEN IN HANSI DAY BEFORE WEDDING FIND OUT WHY THIS HAPPENED KS

ਹਰਿਆਣਾ: ਵਿਆਹ ਤੋਂ ਇੱਕ ਦਿਨ ਪਹਿਲਾਂ ਤੋੜ ਦਿੱਤੇ ਲਾੜੇ ਦੇ ਹੱਥ-ਪੈਰ, ਜਾਣੋ ਕਿਉਂ ਹੋਇਆ ਅਜਿਹਾ

ਹਾਂਸੀ ਦੇ ਪਿੰਡ ਦੇਪਲ ਦਾ ਰਹਿਣ ਵਾਲਾ ਰਵਿੰਦਰ ਆਪਣੇ ਵਿਆਹ ਦੀ ਖਰੀਦਦਾਰੀ (Marriage Shopping) ਕਰਕੇ ਪਿੰਡ ਜਾ ਰਿਹਾ ਸੀ ਕਿ ਰਹਤ ਵਿੱਚ ਕੁੱਝ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਕੇ ਹਮਲਾ (Attack) ਕਰ ਦਿੱਤਾ। ਉਪਰੰਤ ਦੋ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

 • Share this:
  ਹਿਸਾਰ: ਹਾਂਸੀ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਲਾੜੇ 'ਤੇ ਹਮਲਾ ਕਰਕੇ ਕੁੱਝ ਲੋਕਾਂ ਨੇ ਉਸ ਕੋਲੋਂ 2 ਲੱਖ ਰੁਪਏ ਦੀ ਨਕਦੀ ਲੁੱਟ (loot) ਲਈ। ਅਸਲ ਵਿੱਚ ਹਾਂਸੀ ਦੇ ਪਿੰਡ ਦੇਪਲ ਦਾ ਰਹਿਣ ਵਾਲਾ ਰਵਿੰਦਰ ਆਪਣੇ ਵਿਆਹ ਦੀ ਖਰੀਦਦਾਰੀ (Marriage Shopping) ਕਰਕੇ ਪਿੰਡ ਜਾ ਰਿਹਾ ਸੀ ਕਿ ਰਹਤ ਵਿੱਚ ਕੁੱਝ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਕੇ ਹਮਲਾ (Attack) ਕਰ ਦਿੱਤਾ। ਉਪਰੰਤ ਦੋ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਹਮਲੇ ਵਿੱਚ ਰਵਿੰਦਰ ਦੀ ਇੱਕ ਲੱਤ ਅਤੇ ਹੱਥ ਟੁੱਟ ਗਿਆ, ਜਿਸ ਨੂੰ ਇਲਾਜ ਲਈ ਅਗਰੋਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

  ਐਤਵਾਰ ਨੂੰ ਰਵਿੰਦਰ ਦਾ ਵਿਆਹ ਹੋਣਾ ਸੀ ਅਤੇ ਉਸ ਦੀ ਬਰਾਤ ਉਕਲਾਨਾ ਮੰਡੀ ਜਾਣਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 24 ਸਾਲਾ ਰਵਿੰਦਰ ਨੇ ਦੱਸਿਆ ਕਿ ਉਸ ਦਾ ਤੇ ਉਸ ਦੀ ਭੈਣ ਦਾ ਇਕੱਠੇ 7 ਨਵੰਬਰ ਨੂੰ ਵਿਆਹ ਹੋਣਾ ਸੀ। ਇਸ ਸਬੰਧੀ ਖਰੀਦਦਾਰੀ ਕਰਨ ਤੋਂ ਬਾਅਦ ਸ਼ਾਮ ਨੂੰ ਉਹ ਮੋਟਰਸਾਈਕਲ 'ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਕੋਲ 2 ਲੱਖ ਰੁਪਏ ਦੀ ਨਕਦੀ ਵੀ ਸੀ, ਜੋ ਉਸ ਨੇ ਹਾਂਸੀ ਵਿੱਚ ਆਪਣੇ ਜਾਣਕਾਰ ਕੋਲੋਂ ਲਏ ਸਨ।

  ਬੇਰਹਿਮੀ ਨਾਲ ਕੁੱਟਿਆ ਨੌਜਵਾਨ

  ਜਦੋਂ ਉਹ ਪਿੰਡ ਮਾਮਨਪੁਰਾ ਨੇੜੇ ਪੁੱਜਿਆ ਤਾਂ ਮੋਟਰਸਾਈਕਲ ਸਵਾਰ 3 ਵਿਅਕਤੀਆਂ ਨੇ ਉਸ ਨੂੰ ਮੋਟਰਸਾਈਕਲ ਅੱਗੇ ਲਗਾ ਕੇ ਰੋਕ ਲਿਆ। ਇਸਤੋਂ ਬਾਅਦ ਇੱਕ ਵਿਅਕਤੀ ਨੇ ਆਪਣੇ ਹੱਥ ਵਿੱਚ ਡੰਡਾ ਫੜਿਆ ਅਤੇ ਉਸ ਦੇ ਹੱਥ 'ਤੇ ਮਾਰਿਆ, ਜਿਸ ਕਾਰਨ ਉਸ ਦਾ ਹੱਥ ਟੁੱਟ ਗਿਆ। ਹਮਲੇ ਤੋਂ ਬਾਅਦ ਜਦੋਂ ਰਵਿੰਦਰ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਭੱਜਣ ਲੱਗਾ ਤਾਂ ਤਿੰਨਾਂ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ।

  ਪੁਲਿਸ ਨੇ ਦਰਜ ਕੀਤਾ ਮਾਮਲਾ

  ਇਸਤੋਂ ਬਾਅਦ ਤਿੰਨੇ ਹਮਲਾਵਰ ਉਸ ਕੋਲੋਂ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਉਥੋਂ ਫ਼ਰਾਰ ਹੋ ਗਏ। ਸਦਰ ਥਾਣੇ ਦੇ ਸਬ-ਇੰਸਪੈਕਟਰ ਕਰਮਵੀਰ ਨੇ ਦੱਸਿਆ ਕਿ ਰਵਿੰਦਰ ਦੀ ਸ਼ਿਕਾਇਤ ’ਤੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
  Published by:Krishan Sharma
  First published: