• Home
  • »
  • News
  • »
  • national
  • »
  • CRIME HIMACHAL SEVENTH GRADER RAPES MINOR IN SHIMLA BECOMES PREGNANT KS

Himachal: ਸੱਤਵੀਂ ਦੇ ਵਿਦਿਆਰਥੀ ਨੇ ਨਾਬਾਲਿਗਾ ਨਾਲ ਕੀਤਾ ਬਲਾਤਕਾਰ, ਹੋਈ ਗਰਭਵਤੀ

ਦੱਸਿਆ ਜਾ ਰਿਹਾ ਹੈ ਕਿ ਜਦੋਂ ਨਾਬਾਲਿਗ ਨੂੰ ਢਿੱਡ ਵਿੱਚ ਦਰਦ ਹੋਣ ਲੱਗਿਆ ਤਾਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਬਲਾਤਕਾਰ ਦਾ ਦੋਸ਼ ਸਕੂਲੀ ਵਿਦਿਆਰਥੀ 'ਤੇ ਲੱਗਿਆ ਹੈ, ਜਿਹੜਾ ਸੱਤਵੀਂ ਵਿੱਚ ਪੜ੍ਹਦਾ ਹੈ।

  • Share this:
    ਸ਼ਿਮਲਾ: ਹਿਮਾਚਲ ਪ੍ਰਦੇਸ਼ (Himachal Pardesh) ਦੇ ਸ਼ਿਮਲਾ (Shimla) ਸ਼ਹਿਰ ਵਿੱਚ ਇੱਕ ਨਾਬਾਲਗ਼ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਤੋਂ ਬਾਅਦ ਪੀੜਤ ਲੜਕੀ ਗਰਭਵਤੀ (Pregnant) ਹੋ ਗਈ ਅਤੇ ਇਸ ਤਰ੍ਹਾਂ ਬਲਾਤਕਾਰ (Rape Case) ਦੀ ਗੱਲ ਸਾਹਮਣੇ ਆਈ। ਪੁਲਿਸ ਨੇ ਮਾਮਲਾ (Shimla Police) ਦਰਜ ਕਰ ਲਿਆ ਹੈ ਅਤੇ ਜਾਂਚ ਅਰੰਭ ਦਿੱਤੀ ਹੈ।

    ਜਾਣਕਾਰੀ ਅਨੁਸਾਰ, ਸ਼ਿਮਲਾ ਦੇ ਬਾਲੂਗੰਜ ਥਾਣਾ ਖੇਤਰ ਦਾ ਇਹ ਮਾਮਲਾ ਹੈ। ਮੁਲਜ਼ਮ ਅਤੇ ਪੀੜਤ ਦੋਵੇਂ ਪਰਵਾਸੀ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨਾਬਾਲਿਗ ਨੂੰ ਢਿੱਡ ਵਿੱਚ ਦਰਦ ਹੋਣ ਲੱਗਿਆ ਤਾਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਬਲਾਤਕਾਰ ਦਾ ਦੋਸ਼ ਸਕੂਲੀ ਵਿਦਿਆਰਥੀ 'ਤੇ ਲੱਗਿਆ ਹੈ, ਜਿਹੜਾ ਸੱਤਵੀਂ ਵਿੱਚ ਪੜ੍ਹਦਾ ਹੈ।

    ਮੁਲਜ਼ਮ ਵੀ ਨਾਬਾਲਗ ਹੈ। ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਨਾਬਾਲਗ਼ ਲੜਕੇ ਵਿਰੁੱਧ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਪੁੱਛਗਿੱਛ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਤੂਤੀਕੰਡੀ ਇਲਾਕੇ 'ਚ ਰਹਿਣ ਵਾਲੀ ਨਾਬਾਲਗ ਲੜਕੇ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ। ਪੀੜਤਾ ਅਨੁਸਾਰ ਮੁਲਜ਼ਮ ਨੌਜਵਾਨ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ।

    ਪੁਲਿਸ ਨੇ ਕੀਤੀ ਮਾਮਲੇ ਦੀ ਪੁਸ਼ਟੀ
    ਡੀਐਸਪੀ ਹੈੱਡਕੁਆਰਟਰ ਕਮਲ ਕਿਸ਼ੋਰ ਵਰਮਾ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਧਾਰਾ-376 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਪੀੜਤ ਦੋਵੇਂ ਨਾਬਾਲਗ ਹਨ।
    Published by:Krishan Sharma
    First published: