• Home
  • »
  • News
  • »
  • national
  • »
  • CRIME INHUMAN TORTURE FOR RAPE IN KOTA RAJASTHAN YOUTH FORCED TO DRINK URINE GH KS

ਰਾਜਸਥਾਨ ਦੇ ਕੋਟਾ 'ਚ ਬਲਾਤਕਾਰ ਦੇ ਦੋਸ਼ 'ਚ ਅਣ-ਮਨੁੱਖੀ ਤਸ਼ੱਦਦ: ਨੌਜਵਾਨ ਨੂੰ ਪਿਸ਼ਾਬ ਪੀਣ ਲਈ ਕੀਤਾ ਮਜਬੂਰ

  • Share this:
ਰਾਜਸਥਾਨ: ਕੋਟਾ ਵਿੱਚ ਇੱਕ 22 ਸਾਲਾ ਬਲਾਤਕਾਰ ਦੇ ਦੋਸ਼ 'ਚ ਨੌਜਵਾਨ ਨੂੰ ਕਥਿਤ ਤੌਰ 'ਤੇ ਬੰਨ੍ਹ ਕੇ ਤਸੀਹੇ ਦੇਣ ਦੀ ਘਟਨਾ ਸਾਹਮਣੇ ਆ ਰਹੀ ਹੈ।। ਇੰਨਾ ਹੀ ਨਹੀਂ, ਇੰਡੀਆ ਟੁਡੇ ਵਿੱਚ ਛਪੀ ਖਬਰ ਮੁਤਾਬਿਕ, ਨੌਜਵਾਨ ਨੂੰ ਪਿਸ਼ਾਬ ਪੀਣ ਲਈ ਵੀ ਮਜਬੂਰ ਕੀਤਾ ਗਿਆ ਸੀ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਦੂਰ ਦੇ ਰਿਸ਼ਤੇਦਾਰ ਚਾਚੇ ਅਤੇ ਚਾਚੀ ਨੇ ਨੌਜਵਾਨ ਦੇ ਪੈਸੇ ਵੀ ਖੋਹ ਲਏ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਬੀਤੀ 14 ਸਤੰਬਰ ਦੀ ਦੱਸੀ ਜਾ ਰਹੀ ਹੈ।

ਰਿਪੋਰਟ ਅਨੁਸਾਰ, ਘਟਨਾ ਦੇ ਦੋ ਦਿਨ ਬਾਅਦ ਨੌਜਵਾਨ ਦੇ ਦੂਰ ਦੇ ਰਿਸ਼ਤੇਦਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਨੌਜਵਾਨ ਦੇ ਚਾਚੇ ਅਤੇ ਚਾਚੀ ਦਾ ਦਾਅਵਾ ਹੈ ਕਿ ਨੌਜਵਾਨ ਜ਼ਬਰਦਸਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਸੀ ਅਤੇ ਔਰਤ ਨਾਲ ਬਲਾਤਕਾਰ ਵੀ ਕੀਤਾ। ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਾ ਦਿੱਤਾ ਹੈ।

ਹਾਲਾਂਕਿ, ਬਲਾਤਕਾਰ ਦੇ ਦੋਸ਼ੀ ਨੌਜਵਾਨ ਦੇ ਵੱਡੇ ਭਰਾ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਖਰੀ ਕਹਾਣੀ ਦੱਸੀ ਹੈ। ਨੌਜਵਾਨ ਦੇ ਭਰਾ ਦਾ ਦਾਅਵਾ ਹੈ ਕਿ ਕੋਟਾ ਜ਼ਿਲ੍ਹੇ ਦੇ ਜਗਪੁਰਾ ਪਿੰਡ ਵਿੱਚ ਰਹਿਣ ਵਾਲੇ ਉਸਦੇ ਰਿਸ਼ਤੇਦਾਰਾਂ ਨੇ 14 ਸਤੰਬਰ ਨੂੰ ਉਸਦੇ ਭਰਾ ਨੂੰ ਘਰ ਬੁਲਾਇਆ ਸੀ। ਦੋਸ਼ ਹੈ ਕਿ ਰਿਸ਼ਤੇਦਾਰਾਂ ਨੇ ਨੌਜਵਾਨ ਦੇ ਹੱਥ ਅਤੇ ਪੈਰ ਬੰਨ੍ਹ ਦਿੱਤੇ ਅਤੇ ਫਿਰ ਉਸਨੂੰ ਸਾਰੀ ਰਾਤ ਬੰਧੀ ਬਣਾ ਕੇ ਰੱਖਿਆ।

ਭਰਾ ਨੇ ਦੋਸ਼ ਲਗਾਇਆ ਕਿ ਰਿਸ਼ਤੇਦਾਰਾਂ ਨੇ ਉਸ ਦਾ ਮੋਬਾਈਲ ਫ਼ੋਨ, ਪਛਾਣ ਪੱਤਰ ਅਤੇ ਕਰੀਬ 22 ਹਜ਼ਾਰ ਰੁਪਏ ਨਕਦ ਖੋਹ ਲਏ। ਇਹ ਵੀ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ। ਨੌਜਵਾਨ ਦੇ ਚਾਚਾ ਅਤੇ ਚਾਚੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਰੀ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ' ਤੇ ਸਾਂਝਾ ਕੀਤਾ ਸੀ।

ਇਹ ਨੌਜਵਾਨ ਅਹਿਮਦਾਬਾਦ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਕੁਝ ਦਿਨਾਂ ਲਈ ਕੋਟਾ ਵਿੱਚ ਆਪਣੇ ਘਰ ਆਇਆ ਸੀ। ਜਦਕਿ ਨੌਜਵਾਨ ਦਾ ਚਾਚਾ ਹੋਮ ਗਾਰਡ ਦਾ ਕੰਮ ਕਰਦਾ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਜੋੜੇ ਅਤੇ ਇੱਕ ਹੋਰ ਨੌਜਵਾਨ ਖਿਲਾਫ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Published by:Krishan Sharma
First published: