Home /News /national /

ਗਰਲਫਰੈਡ ਦੀ ਲਾਸ਼ ਦੇ ਕੀਤੇ 35 ਟੁਕੜੇ, ਫਰਿੱਜ 'ਚ ਰੱਖ ਹਰ ਦਿਨ ਕਰਦਾ ਰਿਹਾ ਇਹ ਕੰਮ

ਗਰਲਫਰੈਡ ਦੀ ਲਾਸ਼ ਦੇ ਕੀਤੇ 35 ਟੁਕੜੇ, ਫਰਿੱਜ 'ਚ ਰੱਖ ਹਰ ਦਿਨ ਕਰਦਾ ਰਿਹਾ ਇਹ ਕੰਮ

ਨਵੀਂ ਦਿੱਲੀ: ਦਿੱਲੀ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਇਕ ਲੜਕੀ ਨੇ ਉਸ ਦੇ ਪ੍ਰੇਮੀ ਨੇ ਬੇਹਿਰਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ 'ਤੇ ਸੁੱਟ ਦਿੱਤਾ। ਲੜਕੀ ਦੇ ਕਤਲ ਮਾਮਲੇ 'ਚ 5 ਮਹੀਨਿਆਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕਤਲ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਕਈ ਟੁਕੜਿਆਂ ਵਿੱਚ ਕੱਟ ਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟ ਦਿੱਤਾ ਸੀ

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: ਦਿੱਲੀ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਇਕ ਲੜਕੀ ਨੇ ਉਸ ਦੇ ਪ੍ਰੇਮੀ ਨੇ ਬੇਹਿਰਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ 'ਤੇ ਸੁੱਟ ਦਿੱਤਾ। ਲੜਕੀ ਦੇ ਕਤਲ ਮਾਮਲੇ 'ਚ 5 ਮਹੀਨਿਆਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕਤਲ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਕਈ ਟੁਕੜਿਆਂ ਵਿੱਚ ਕੱਟ ਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟ ਦਿੱਤਾ ਸੀ। ਪੁਲਿਸ ਸੂਤਰਾਂ ਮੁਤਾਬਕ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਕੇ ਆਪਣੇ ਘਰ 'ਚ ਰੱਖ ਲਏ। ਇਸ ਦੇ ਲਈ ਆਫਤਾਬ ਨੇ ਨਵਾਂ ਵੱਡਾ ਫਰਿੱਜ ਖਰੀਦਿਆ ਅਤੇ ਲਾਸ਼ ਦੇ ਟੁਕੜਿਆਂ ਨੂੰ 18 ਦਿਨਾਂ ਤੱਕ ਘਰ 'ਚ ਰੱਖਿਆ। ਰਾਤ ਦੇ 2 ਵਜੇ ਉਹ ਇਕ-ਇਕ ਕਰਕੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਸੁੱਟ ਦਿੰਦਾ ਸੀ। ਹੁਣ ਤੱਕ ਕਰੀਬ 10 ਤੋਂ 15 ਲਾਸ਼ਾਂ ਦੇ ਟੁਕੜੇ ਬਰਾਮਦ ਕੀਤੇ ਜਾ ਚੁੱਕੇ ਹਨ।

ਜਿਸ ਲੜਕੀ ਦਾ ਪਹਿਲਾਂ ਕਤਲ ਕੀਤਾ ਗਿਆ ਸੀ, ਉਹ ਮੁੰਬਈ ਦੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਕਤਲ ਦਾ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਮੁੰਬਈ ਦੇ ਮਲਾਡ ਇਲਾਕੇ ਦੀ ਰਹਿਣ ਵਾਲੀ 26 ਸਾਲਾ ਸ਼ਰਧਾ ਵਾਕਰ ਨੂੰ ਵਿਆਹ ਦੇ ਬਹਾਨੇ ਦਿੱਲੀ ਲੈ ਕੇ ਆਇਆ ਸੀ। ਵਿਕਾਸ ਮਦਨ ਵਾਕਰ (59) ਨੇ 8 ਨਵੰਬਰ ਨੂੰ ਦਿੱਲੀ ਦੇ ਮਹਿਰੌਲੀ ਥਾਣੇ ਵਿੱਚ ਆਪਣੀ ਧੀ ਨੂੰ ਅਗਵਾ ਕਰਨ ਲਈ ਐਫਆਈਆਰ ਦਰਜ਼ ਕਰਵਾਈ ਸੀ।

ਸ਼ਰਧਾ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮਹਾਰਾਸ਼ਟਰ ਦੇ ਪਾਲਘਰ 'ਚ ਰਹਿੰਦੀ ਹੈ। ਉਸ ਦੀ 26 ਸਾਲਾ ਬੇਟੀ ਸ਼ਰਧਾ ਵਾਕਰ ਮੁੰਬਈ ਦੇ ਮਲਾਡ ਇਲਾਕੇ 'ਚ ਸਥਿਤ ਇਕ ਮਲਟੀਨੈਸ਼ਨਲ ਕੰਪਨੀ ਦੇ ਕਾਲ ਸੈਂਟਰ 'ਚ ਕੰਮ ਕਰਦੀ ਸੀ। ਉੱਥੇ ਹੀ ਸ਼ਰਧਾ ਦੀ ਮੁਲਾਕਾਤ ਆਫਤਾਬ ਅਮੀਨ ਨਾਲ ਹੋਈ। ਫਿਰ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਉਹ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਲੱਗੇ। ਜਦੋਂ ਪਰਿਵਾਰ ਨੂੰ ਇਸ ਰਿਸ਼ਤੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਦੇ ਵਿਰੋਧ ਤੋਂ ਬਾਅਦ ਸ਼ਰਧਾ ਅਤੇ ਆਫਤਾਬ ਅਚਾਨਕ ਮੁੰਬਈ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਉਹ ਮਹਿਰੌਲੀ ਦੇ ਛਤਰਪੁਰ ਇਲਾਕੇ ਵਿੱਚ ਰਹਿਣ ਲੱਗ ਪਿਆ।

ਇਸੇ ਦੌਰਾਨ ਸ਼ਰਧਾ ਦਾ ਫ਼ੋਨ ਨੰਬਰ ਬੰਦ ਆਉਣ ਲੱਗਾ। ਜਦੋਂ ਉਸ ਦਾ ਪਿਤਾ 8 ਨਵੰਬਰ ਨੂੰ ਛੱਤਰਪੁਰ ਸਥਿਤ ਉਸ ਫਲੈਟ 'ਤੇ ਗਿਆ, ਜਿੱਥੇ ਉਸ ਦੀ ਬੇਟੀ ਕਿਰਾਏ 'ਤੇ ਰਹਿੰਦੀ ਸੀ, ਤਾਂ ਉਥੇ ਤਾਲਾ ਲੱਗਿਆ ਸੀ। ਇਸ ਤੋਂ ਬਾਅਦ ਉਹ ਮਹਿਰੌਲੀ ਥਾਣੇ ਪਹੁੰਚੇ ਅਤੇ ਪੁਲਿਸ ਕੋਲ ਐਫਆਈਆਰ ਦਰਜ਼ ਕਰਵਾਈ। ਪੁਲਿਸ ਨੇ ਸ਼ਨੀਵਾਰ ਨੂੰ ਆਫਤਾਬ ਨੂੰ ਫੜ ਲਿਆ। ਆਫਤਾਬ ਨੇ ਦੱਸਿਆ ਕਿ ਸ਼ਰਧਾ ਅਕਸਰ ਉਸ 'ਤੇ ਵਿਆਹ ਲਈ ਦਬਾਅ ਪਾਉਂਦੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। 18 ਮਈ ਨੂੰ ਝਗੜੇ ਦੌਰਾਨ ਉਸ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਚੱਪੜ ਨਾਲ ਕਈ ਟੁਕੜੇ ਕਰ ਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟ ਦਿੱਤਾ ਗਿਆ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ਰਧਾ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

Published by:Drishti Gupta
First published:

Tags: Crime, Crime news, Crimes against women, Delhi, National news