Panipat News: ਹਰਿਆਣਾ ਦੇ ਪਾਣੀਪਤ ਦੇ ਸੈਕਟਰ-29 ਥਾਣਾ ਖੇਤਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪਿੰਡ ਵਿੱਚ ਮਾਮਾ ਇੱਕ ਸਾਲ ਤੱਕ ਭਤੀਜੀ ਨਾਲ ਛੇੜਛਾੜ ਕਰਦਾ ਰਿਹਾ। ਪੀੜਤ ਲੜਕੀ 10ਵੀਂ ਜਮਾਤ ਦੀ ਵਿਦਿਆਰਥਣ ਹੈ। ਖਾਸ ਗੱਲ ਇਹ ਹੈ ਕਿ ਇਸ ਹਰਕਤ 'ਚ ਲੜਕੀ ਦੀ ਮਾਂ ਨੇ ਵੀ ਆਪਣੇ ਭਰਾ ਦਾ ਸਾਥ ਦਿੱਤਾ। ਜਦੋਂ ਪੀੜਤ ਨੇ ਇਸ ਬਾਰੇ ਨਾਨਾ ਨੂੰ ਦੱਸਿਆ ਤਾਂ ਉਸ ਨੇ ਪੀੜਤ ਦੀ ਕੁੱਟਮਾਰ ਵੀ ਕੀਤੀ।
ਦੋਸ਼ ਹੈ ਕਿ ਲੜਕੀ ਦੀ ਨਾਨੀ ਨੇ ਵੀ ਮੁਲਜ਼ਮਾਂ ਦਾ ਸਾਥ ਦਿੱਤਾ। ਅਖੀਰ ਜਦੋਂ ਵਿਦਿਆਰਥਣ ਨੇ ਇਸ ਬਾਰੇ ਆਪਣੇ ਪਿਤਾ, ਭੂਆ ਅਤੇ ਦਾਦੀ ਨੂੰ ਦੱਸਿਆ ਤਾਂ ਪਿਤਾ ਉਸ ਨੂੰ ਥਾਣੇ ਲੈ ਗਏ। ਥਾਣੇ 'ਚ ਲੜਕੀ ਨੇ ਪੁਲਿਸ ਨੂੰ ਆਪਣੀ ਹੱਡਬੀਤੀ ਦੱਸੀ। ਪੁਲਿਸ ਨੇ ਪੀੜਤ ਦਾ ਮੈਡੀਕਲ ਕਰਵਾ ਕੇ ਮੁਲਜ਼ਮ ਮਾਂ, ਮਾਮਾ, ਨਾਨੇ ਤੇ ਨਾਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ।
ਵਿਦਿਆਰਥਣ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਸੋਨੀਪਤ ਦੀ ਰਹਿਣ ਵਾਲੀ ਹੈ। ਉਸ ਦੀ ਮਾਂ ਸੈਕਟਰ-29 ਥਾਣਾ ਖੇਤਰ ਦੇ ਇਕ ਪਿੰਡ ਵਿਚ ਸਥਿਤ ਆਪਣੇ ਨਾਨਕੇ ਘਰ ਵਿਚ ਕਈ ਸਾਲਾਂ ਤੋਂ ਆਪਣੇ ਪਿਤਾ ਤੋਂ ਵੱਖ ਰਹਿ ਰਹੀ ਹੈ। ਉਸ ਦੀ ਇਕ ਭੈਣ ਅਤੇ ਉਸ ਤੋਂ ਛੋਟੇ ਦੋ ਭਰਾ ਹਨ। ਉਹ ਇੱਥੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ। ਉਸ ਦੀ ਮਾਂ ਦੇ ਇੱਥੇ ਕਈ ਬੰਦਿਆਂ ਨਾਲ ਨਾਜਾਇਜ਼ ਸਬੰਧ ਹਨ। ਉਸਦੀ ਮਾਂ ਉਸਨੂੰ ਅਜਿਹਾ ਕਰਨ ਲਈ ਕਹਿੰਦੀ ਹੈ। ਉਸ ਦੀ ਮਾਂ ਕੋਲ ਆਏ ਯੋਗੇਸ਼ ਅਤੇ ਸੋਮਬੀਰ ਨੇ ਉਸ ਨਾਲ ਕਈ ਵਾਰ ਛੇੜਛਾੜ ਕੀਤੀ।
ਉਸ ਨੇ ਪਿਤਾ ਨੂੰ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ
ਪੀੜਤਾ ਅਨੁਸਾਰ ਉਸ ਦੀ ਮਾਂ ਛੇੜਛਾੜ ਵਿੱਚ ਉਸ ਦੇ ਮਾਮੇ ਦਾ ਸਾਥ ਦਿੰਦੀ ਸੀ। ਸਤੰਬਰ 2021 'ਚ ਉਸ ਦੇ ਮਾਮੇ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਰੋਜ਼ਾਨਾ ਹੀ ਅਜਿਹਾ ਕਰਦਾ ਸੀ। ਜਦੋਂ ਉਸ ਨੇ ਆਪਣੀ ਨਾਨੀ ਨਾਨਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹ 15 ਅਗਸਤ ਨੂੰ ਇੱਥੋਂ ਆਪਣੇ ਪਿੰਡ ਅਰਾਇਪੁਰ ਭੱਜ ਗਈ ਸੀ। ਉੱਥੇ ਉਸ ਨੇ ਆਪਣੇ ਪਿਤਾ ਨੂੰ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Crime against women, Haryana, Rape, Sexual Abuse