• Home
  • »
  • News
  • »
  • national
  • »
  • CRIME SHOOTING BETWEEN DELHI POLICE AND GANGSTERS ONE GANGSTER PILED UP 2 EMPLOYEES INJURED KS

ਦਿੱਲੀ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਢੇਰ, 2 ਮੁਲਾਜ਼ਮ ਜ਼ਖ਼ਮੀ

ਮੁਕਾਬਲੇ ਦੌਰਾਨ ਦਿੱਲੀ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਕਈ ਰਾਊਂਡ ਗੋਲੀਆਂ ਚੱਲੀਆਂ। ਗੋਲੀਬਾਰੀ 'ਚ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੁਕਾਬਲੇ ਦੌਰਾਨ ਦੀਪਕ ਨਾਂਅ ਦਾ ਇੱਕ ਬਦਮਾਸ਼ ਪੁਲਿਸ ਵੱਲੋਂ ਮਾਰਿਆ ਗਿਆ।

  • Share this:
    ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਝੜਪ ਹੋ ਗਈ ਹੈ। ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਹਨ ਅਤੇ ਇਸ ਘਟਨਾ 'ਚ ਇੱਕ ਬਦਮਾਸ਼ ਮਾਰਿਆ ਗਿਆ ਹੈ, ਜਦਕਿ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਬੇਗਮਪੁਰ ਇਲਾਕੇ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਇਹ ਮੁਕਾਬਲਾ (Delhi Police Encounter) ਹੋਇਆ।

    ਮੁਕਾਬਲੇ ਦੌਰਾਨ ਦਿੱਲੀ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਕਈ ਰਾਊਂਡ ਗੋਲੀਆਂ ਚੱਲੀਆਂ। ਗੋਲੀਬਾਰੀ 'ਚ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੁਕਾਬਲੇ ਦੌਰਾਨ ਦੀਪਕ ਨਾਂਅ ਦਾ ਇੱਕ ਬਦਮਾਸ਼ ਪੁਲਿਸ ਵੱਲੋਂ ਮਾਰਿਆ ਗਿਆ।


    ਜਾਣਕਾਰੀ ਮੁਤਾਬਕ ਘਟਨਾ ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਬੇਗਮਪੁਰ ਇਲਾਕੇ ਦੀ ਹੈ। ਮੁਕਾਬਲੇ ਵਿੱਚ ਦੀਪਕ ਉਰਫ਼ ਬਚੀ ਉਰਫ਼ ਟਾਈਗਰ ਨਾਮ ਦਾ ਇੱਕ ਬਦਮਾਸ਼ ਪੁਲਿਸ ਨੇ ਮਾਰਿਆ ਸੀ। ਮਾਰਿਆ ਗਿਆ ਬਦਮਾਸ਼ ਪਿਛਲੇ ਦਿਨੀਂ ਰੋਹਿਣੀ ਦੇ ਕੇਐਨ ਕਾਟਜੂ ਇਲਾਕੇ ਵਿੱਚ ਰਾਧੇ ਨਾਮ ਦੇ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਸੀ। ਇਸ ਦੇ ਨਾਲ ਹੀ ਜ਼ਖਮੀ ਪੁਲਿਸ ਮੁਲਾਜ਼ਮ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬੇਗਮਪੁਰ ਥਾਣੇ ਦੀ ਪੁਲਿਸ ਟੀਮ ਨੇ ਇਹ ਐਨਕਾਊਂਟਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਦੀਪਕ ਬਖਸ਼ੀ ਨੂੰ 2019 ਵਿੱਚ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
    Published by:Krishan Sharma
    First published: