• Home
  • »
  • News
  • »
  • national
  • »
  • CRIME SISTER KILLED BY RAT POISON AFTER QUARREL WITH BROTHER QUARREL OVER ONLINE GAMING GH KS

ਭਰਾ ਨਾਲ ਝਗੜੇ ਤੋਂ ਬਾਅਦ ਭੈਣ ਦੀ ਚੂਹੇ ਮਾਰ ਦਵਾਈ ਖਾਣ ਨਾਲ ਮੌਤ, ਆਨਲਾਈਨ ਗੇਮਿੰਗ ਨੂੰ ਲੈ ਕੇ ਹੋਇਆ ਸੀ ਝਗੜਾ

  • Share this:
ਮੁੰਬਈ ਤੋਂ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ ਜਿਸਨੇ ਸੋਸ਼ਲ ਮੀਡੀਆ (Social Media) ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਾਂਦੀਵਲੀ ਦੇ ਸਮਤਾ ਨਗਰ ਵਿਖੇ ਸ਼ੁੱਕਰਵਾਰ ਨੂੰ ਆਪਣੇ ਛੋਟੇ ਭਰਾ ਨਾਲ ਆਨਲਾਈਨ ਗੇਮਜ਼ (Online Game) ਖੇਡਣ ਨੂੰ ਲੈ ਕੇ ਹੋਈ ਲੜਾਈ ਦੇ ਬਾਅਦ ਇੱਕ 16 ਸਾਲਾ ਲੜਕੀ ਦੀ ਸ਼ਨੀਵਾਰ ਨੂੰ ਜ਼ਹਿਰ ਖਾਣ ਨਾਲ ਮੌਤ ਹੋ ਗਈ।

ਪੁਲਿਸ ਅਨੁਸਾਰ, ਲੜਕੀ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ। ਉਸਦਾ ਪਿਤਾ ਇੱਕ ਰਿਕਸ਼ਾ ਚਾਲਕ ਹੈ ਅਤੇ ਉਸਦੀ ਮਾਂ ਘਟਨਾ ਸਮੇਂ ਬਾਹਰ ਸੀ ਅਤੇ ਸਿਰਫ ਦੋ ਭੈਣਾਂ-ਭਰਾ ਘਰ ਵਿੱਚ ਸਨ। ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੇ ਪਿਤਾ ਕੰਮ ਲਈ ਬਾਹਰ ਗਿਆ ਹੋਇਆ ਸੀ ਤਾਂ ਭੈਣ-ਭਰਾ ਮੋਬਾਈਲ ਫੋਨ 'ਤੇ ਗੇਮ ਖੇਡ ਰਹੇ ਸਨ, ਜਿਸ ਨੂੰ ਉਹ ਘਰ ਛੱਡ ਕੇ ਗਿਆ ਸੀ।

ਡੇਲੀਹੰਟ ਰਿਪੋਰਟ ਅਨੁਸਾਰ, ਲੜਕੀ ਜਿਸਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਉਸਦੀ 14 ਸਾਲਾ ਭਰਾ ਨਾਲ ਲੜਾਈ ਹੋ ਗਈ, ਜੋ ਕਥਿਤ ਤੌਰ 'ਤੇ ਮੋਬਾਈਲ ਫੋਨ 'ਤੇ ਗੇਮ ਖੇਡ ਰਿਹਾ ਸੀ ਅਤੇ ਉਸਨੂੰ ਖੇਡਣ ਨਹੀਂ ਦੇ ਰਿਹਾ ਸੀ। ਇੱਕ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਕਿਹਾ, “ਗੁੱਸੇ ਵਿੱਚ, ਲੜਕੀ ਘਰ ਤੋਂ ਬਾਹਰ ਇੱਕ ਨੇੜਲੀ ਮੈਡੀਕਲ ਦੁਕਾਨ ਵੱਲ ਭੱਜ ਗਈ ਅਤੇ ਚੂਹੇ ਮਾਰਨ ਵਾਲਾ ਜ਼ਹਿਰ ਖਰੀਦ ਕੇ ਖਾ ਲਿਆ ਅਤੇ ਫਿਰ ਘਰ ਜਾ ਕੇ ਆਪਣੇ ਭਰਾ ਨੂੰ ਦੱਸ ਦਿੱਤਾ।”

ਭੈਣ ਵੱਲੋਂ ਜ਼ਹਿਰ ਖਾਣ ਦੀ ਸੂਚਨਾ ਮੁੰਡੇ ਤੁਰੰਤ ਆਪਣੇ ਪਿਤਾ ਅਤੇ ਭੈਣ ਨੂੰ ਸੂਚਿਤ ਕੀਤਾ ਅਤੇ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਸ਼ਨੀਵਾਰ ਨੂੰ ਉਸਦੀ ਮੌਤ ਹੋ ਗਈ। ਸਮਤਾ ਨਗਰ ਥਾਣੇ ਦੇ ਸੀਨੀਅਰ ਇੰਸਪੈਕਟਰ ਆਨੰਦ ਰਾਓ ਹਾਂਕੇ ਨੇ ਕਿਹਾ, “ਅਸੀਂ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
Published by:Krishan Sharma
First published: