
ਚਿਕਨ ਬਿਰਯਾਨੀ ਦੇ ਨਾਂ ‘ਤੇ ਕੀਤਾ ਜਾ ਰਿਹਾ ਸੀ ਧੋਖਾ, ਜਾਣੋ ਪੂਰਾ ਮਾਮਲਾ,
ਜੇਕਰ ਤੁਸੀਂ ਅਭਿਸ਼ੇਕ ਬੱਚਨ ਅਤੇ ਭੂਮਿਕਾ ਚਾਵਲਾ ਦੀ ਫਿਲਮ ਰਨ ਦੇਖੀ ਹੋਵੇਗੀ, ਤਾਂ ਤੁਹਾਨੂੰ ਕੌਆ ਬਿਰਯਾਨੀ ਵਾਲਾ ਸੀਨ ਜ਼ਰੂਰ ਯਾਦ ਹੋਵੇਗਾ। ਇਸ ਸੀਨ ਵਿਚ ਦਿਖਾਇਆ ਜਾਂਦਾ ਹੈ ਕਿਵੇਂ ਐਕਟਰ ਵਿਜੇ ਰਾਜ ਨੂੰ ਸੜਕ ਕਿਨਾਰੇ ਰੇਹੜੀਵਾਲਾ ਚਿਕਨ ਬਿਰਯਾਨੀ ਦੇ ਨਾਂ ਉਤੇ ਕੌਆ ਬਿਰਯਾਨੀ ਖੁਆ ਦਿੰਦਾ ਹੈ। ਤਾਮਿਲਨਾਡੂ ਦੇ ਰਾਮੇਸ਼ਵਰ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ।
‘ਹਿੰਦੁਸਤਾਨ ਟਾਈਮਜ਼’ ਦੀ ਇੱਕ ਰਿਪੋਰਟ ਦੇ ਅਨੁਸਾਰ, ਜਦੋਂ ਫੂਡ ਵਿਭਾਗ ਨੇ ਰਾਮੇਸ਼ਵਰਮ ਵਿੱਚ ਇੱਕ ਸੜਕ ਕਿਨਾਰੇ ਕਾਰਟ (ਫੂਡ ਸਟਾਲ) ਉੱਤੇ ਛਾਪਾ ਮਾਰਿਆ ਤਾਂ ਉਸ ਦੇ ਹੋਸ਼ ਉੱਡ ਗਏ। ਚਿਕਨ ਬਿਰਿਆਨੀ ਜੋ ਲੋਕਾਂ ਨੂੰ ਹੈਂਡਕਾਰਟ 'ਤੇ ਸਸਤੇ ਰੇਟ' ਤੇ ਖੁਆਈ ਜਾ ਰਹੀ ਸੀ ਅਸਲ ਵਿਚ ਕਾਂ ਦਾ ਮਾਸ ਸੀ। ਦੱਸਿਆ ਜਾ ਰਿਹਾ ਹੈ ਕਿ ਇਥੇ ਚਿਕਨ ਬਿਰਿਆਣੀ ਦੇ ਨਾਮ 'ਤੇ ਕਾਂ ਬਿਰਿਯਾਨੀ 30 ਰੁਪਏ ਵਿਚ ਵੇਚੀ ਜਾ ਰਹੀ ਸੀ।
ਦੱਸਣਯੋਗ ਹੈ ਕਿ ਜਿਸ ਫੂਡ ਸਟਾਲ ਉਤੇ ਛਾਪਾ ਵੱਜਿਆ ਉਹ ਰਾਮੇਸ਼ਵਰ ਮੰਦਿਰ ਕੋਲ ਹੈ। ਇਥੇ ਸ਼ਰਧਾਲੂਆਂ ਨੂੰ ਰੇਹੜੀ ਉਤੇ ਕਾਂ ਦੀ ਬਿਰਯਾਨੀ ਵੇਚੇ ਜਾਣ ਦਾ ਸ਼ੱਕ ਹੋਇਆ। ਕਿਉਂਕਿ ਸ਼ਰਧਾਲੂ ਨੂੰ ਕਾਵਾਂ ਨੂੰ ਦਾਣਾ ਪਾਉਂਦੇ ਸਨ, ਪਰ ਕੁਝ ਦਿਨਾਂ ਤੋਂ ਇਥੇ ਕਾਂ ਮਰੇ ਹੋਏ ਮਿਲ ਰਹੇ ਸਨ। ਇਕ ਸ਼ਰਧਾਲੂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਫੂਡ ਵਿਭਾਗ ਦੀ ਟੀਮ ਨਾਲ ਪੁੱਜੀ। ਪੁਲਿਸ ਨੇ ਰੇਹੜੀ ਉਤੇ ਛਾਪਾ ਮਾਰਿਆ ਤਾਂ ਉਥੋਂ ਦੀ 150 ਮਰੇ ਹੋਏ ਕਾਂ ਬਰਾਮਦ ਹੋਏ। ਪੁਲਿਸ ਨੇ ਰੇਹੜੀ (ਢੇਲਾ) ਵਾਲੇ ਸ਼ਖਸ ਤੇ ਉਸਦੇ ਹੈਲਪਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੇ ਹੈਰਾਨੀਜਨਕ ਖੁਲਾਸੇ ਕੀਤੇ।
ਰੇਹੜੀਵਾਲੇ ਨੇ ਦੱਸਿਆ ਕਿ ਇਸ ਧੰਦੇ ਵਿਚ ਹੋਰ ਵੀ ਲੋਕ ਜੁੜੇ ਹੋਏ ਹਨ। ਪਹਿਲਾਂ ਇਹ ਲੋਕਾ ਚੌਲਾਂ ਵਿਚ ਜਹਿਰ ਮਿਲਾ ਕੇ ਸੜਕ ਉਤੇ ਵਿਛਾ ਦਿੰਦੇ ਸਨ। ਇਨ੍ਹਾਂ ਨੂੰ ਖਾ ਕੇ ਕਾਂ ਮਰ ਜਾਂਦੇ ਸਨ, ਫਿਰ ਉਹ ਮਰੇ ਹੋਏ ਕਾਂਵਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਵੇਚ ਦਿੰਦੇ ਸਨ। ਦੁਕਾਨਦਾਰ ਕਾਂ ਦੇ ਮਾਸ ਨੂੰ ਚਿਕਨ ਬਿਰਯਾਨੀ ਦੇ ਨਾਂ ਉਤੇ ਵੇਚਦੇ ਸਨ। ਘੱਟ ਕੀਮਤ ਉਤੇ ਕਾਂ ਦੀ ਟੰਗ ਦਾ ਲਾਲੀਪੌਪ ਵੇਚਿਆ ਜਾ ਰਿਹਾ ਸੀ। ਰੇਟ ਘੱਟ ਹੋਣ ਕਰਕੇ ਇਥੇ ਗਾਹਕਾਂ ਦੀ ਭੀੜ ਹੁੰਦੀ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।